ਜਲੰਧਰ (ਬਲਬੀਰ ਕਪੂਰ ਪਿੰਡ)- ਆਦਮਪੁਰ ਦੇ ਨੇੜਲੇ ਪਿੰਡ ਖਿੱਚੀਪੁਰ, ਨਰੰਗਪੁਰ ਵਿਖੇ ਸਥਿਤ ਦਰਬਾਰ ਹਜ਼ਰਤ ਪੀਰ ਬਾਬਾ ਜੰਮੂ ਸ਼ਾਹ ਜੀ ਹੁਜਰਾ ਪੀਰ ਜੀ ਵਿਖੇ ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਇਸ ਵਾਰ ਸਲਾਨਾ ਉਰਸ ਸਾਦੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਾਦੇ ਢੰਗ ਨਾਲ ਧਾਰਮਿਕ ਰਸਮਾਂ ਅਨੁਸਾਰ ਝੰਡਾ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬੀਬੀ ਸ਼ਰੀਫਾ ਜੀ ਉਦੇਸੀਆ ਵਾਲੇ, ਬਾਬਾ ਰਾਜ ਕੁਮਾਰ ਜੀ, ਸ਼ਾਈ ਮਧੂ ਸ਼ਾਹ ਜੀ, ਬਾਬਾ ਹਰਬੰਸ ਜੀ ਵਿਸੇਸ਼ ਅਸ਼ੀਰਵਾਦ ਦਿੱਤਾ। ਉਪਰੰਤ ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਗੁਰਵਿੰਦਰ ਨਾਗਰਾ, ਪੀ.ਐਸ ਬਿੱਲਾ, ਰਣਜੀਤ ਸਿਆਣ, ਜਗਦੇਵ ਸ਼ਹਿਜਾਦਾ, ਅਸੋਕ ਕਵਾਲ ਐਡ ਪਾਰਟੀ ਆਦਮਪੁਰ ਵਾਲੇ, ਕਰਨੈਲ ਭੱਟੀ ਲਾਂਬੜਾ, ਕੁੱਕੂ ਵਰਿਆਣਾ ਨੇ ਪੀਰਾਂ ਦਾ ਗੁਣਗਾਨ ਕੀਤਾ।ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਟੀਨੂੰ ਹਲਕਾ ਵਿਧਾਇਕ, ਗੁਰਦੀਪ ਸਿੰਘ, ਸੁਰਜੀਤ ਸਿੰਘ, ਤੀਰਥ ਦਿਉਲ, ਪ੍ਰਿੰਸਦੀਪ ਕਨੇਡਾ, ਇੰਦਰਵੀਰ ਸਿੰਘ ਢੋਟ, ਪਵਰੀਤਪਾਲ ਸਿੰਘ ਢੋਟ, ਗੁਰਿੰਦਰ ਸਿੰਘ ਜੌਸਨ, ਅਜੀਤ ਸਿੰਘ ਮਿਨਹਾਸ, ਧਰਮਪਾਲ ਲੇਸ਼ੜੀਵਾਲ, ਗੁਰਿੰਦਰ ਸਿੰਘ ਝੰਡ, ਮਨਜੋਤ ਸਿੰਘ, ਚਰਨਜੀਤ ਸਿੰਘ ਕਨੇਡਾ, ਦੀਪਾ ਦਿਉਲ ਯੂ.ਐਸ.ਏ, ਅਰਸ਼ਦੀਪ ਸਿੰਘ ਖਿੰਡਾ, ਸੁਖਦੇਵ ਸਿੰਘ ਸੁੱਖਾ ਯੂ.ਐਸ.ਏ, ਸਨਦੀਪ ਦਿਉਲ, ਗੁਰਦੀਪ ਸਿੰਘ ਯੂ.ਕੇ, ਦੇਸਰਾਜ ਜੱਸਲ, ਸੋਢੀ ਲਾਲ, ਸਵਰਨਾ ਰਾਮ, ਸੁੱਖਾ ਹਰੀਪੁਰ, ਆਦਿ ਵੀ ਹਾਜ਼ਰ ਸਨ।