ਫਗਵਾੜਾ (ਸ਼ਿਵ ਕੋੜਾ)ਮਾਣਯੋਗ ਸ੍ਰੀਮਤੀ ਕਵੰਰਦੀਪ ਕੌਰ (ਆਈ.ਪੀ.ਐਸ.) ਐਸ.ਐਸ.ਪੀ. ਕਪੂਰਥਲਾ ਜੀ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਵਿਸ਼ਾਲਜੀਤ ਸਿੰਘ ਐਸ.ਪੀ. (ਡੀ) ਅਤੇ ਸ੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਸਾਹਿਬ ਫਗਵਾੜਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਪਰਮਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ੍ਰੀ ਸਰਬਜੀਤ ਰਾਏ ਡੀ.ਐਸ.ਪੀ. (ਡੀ) ਕਪੂਰਥਲਾ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਊਸ਼ਾ ਰਾਣੀ ਇੰਚਾਰਜ ਸੀ.ਆਈ.ਏ. ਸਟਾਫ ਫਗਵਾੜਾ ਅਤੇ ਐਸ.ਐਚ.ਓ. ਸਦਰ ਸ੍ਰੀ ਸੰਜੀਵ ਕੁਮਾਰ ਵਲੋਂ ਬਣਾਈ ਸਾਂਝੀ ਟੀਮ ਜਿਸ ਵਿਚ ਐਸ.ਆਈ. ਸੁਮਿੰਦਰ ਸਿੰਘ ਭੱਟੀ, ਐਸ.ਆਈ. ਸੁੱਚਾ ਸਿੰਘ ਅਤੇ ਏ.ਐਸ.ਆਈ. ਪਰਮਜੀਤ ਸਿੰਘ ਤੇ ਹੋਰ ਪੁਲਿਸ ਪਾਰਟੀ ਸ਼ਾਮਲ ਸੀ ਜੋ ਦੋਰਾਨੇ ਗਸ਼ਤ ਮੁਹੱਲਾ ਗੌਂਸਪੁਰ ਤੋਂ ਵਜੀਦੋਵਾਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਐਫ.ਸੀ.ਆਈ. ਗੋਦਾਮ ਵਜੀਦੋਵਾਲ ਲਿੰਕ ਰੋਡ ਪਰ ਪੁੱਜੀ ਤਾਂ ਅੱਗੋਂ ਇਕ ਸਕੂਟਰੀ ਜੁਪੀਟਰ ਬਿਨਾ ਨੰਬਰੀ ਰੰਗ ਗਰੇ ਪਰ ਸਵਾਰ ਹੋ ਕੇ ਇਕ ਮੋਨਾ ਨੌਜਵਾਨ ਅਤੇ ਉਸਦੇ ਪਿੱਛੇ ਬੈਠੀ ਇਕ ਔਰਤ ਜੋ ਵਜੀਦੋਵਾਲ ਤਰਫੋਂ ਆ ਰਹੇ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਨੂੰ ਪਿਛਾਂਹ ਨੂੰ ਮੋੜਨ ਲੱਗੇ ਤਾਂ ਸਕੂਟਰੀ ਸਲਿਪ ਹੋਣ ਕਰਕੇ ਡਿਗ ਪਈ ਤਾਂ ਸਕੂਟਰੀ ਸਵਾਰ ਨੌਜਵਾਨ ਦੇ ਪੈਰਾਂ ਵਿਚ ਰੱਖਿਆ ਵਜਨਦਾਰ ਲਿਫਾਫਾ ਅਤੇ ਔਰਤ ਦੇ ਹੱਥਾਂ ਵਿਚ ਫੜਿਆ ਲਿਫਾਫਾ ਹੇਠਾਂ ਡਿੱਗ ਪਏ। ਜੋ ਤਲਾਸ਼ੀ ਕਰਨੇ ਪਰ ਲਿਫਾਫਿਆਂ ਵਿਚੋਂ ਕੁਲ 300 ਨਸ਼ੀਲੇ ਟੀਕੇ ਬਰਾਮਦ ਹੋਏ। ਜਿਸ ਤੇ ਸਕੂਟਰੀ ਚਾਲਕ ਰਵੀ ਕੁਮਾਰ ਉਰਫ ਰਵੀ ਪੁੱਤਰ ਸੁਰਿੰਦਰ ਪਾਲ ਵਾਸੀ ਪੁਆਦੜਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਿਹਾਤੀ ਅਤੇ ਸਕੂਟਰੀ ਦੇ ਪਿੱਛੇ ਬੈਠੀ ਔਰਤ ਮਨਜੀਤ ਕੌਰ ਉਰਫ ਸੋਨੀ ਪਤਨੀ ਹਰਦੀਪ ਸਿੰਘ ਵਾਸੀ ਲੋਹਗੜ੍ਹ ਥਾਣਾ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਦੇ ਖਿਲਾਫ ਮੁਕੱਦਮਾ ਨੰਬਰ 34 ਮਿਤੀ 04.04.21 ਅ.ਧ. 22-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਫਗਵਾੜਾ ਵਿਖੇ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਦੋਸ਼ੀਆਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜੋ ਦੋਸ਼ੀ ਰਵੀ ਕੁਮਾਰ ਉਰਫ ਰਵੀ ਉਕਤ ਦੇ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਫਗਵਾੜਾ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਹੈ। ਦੋਸ਼ੀਆਂ ਤੋਂ ਪੁੱਛਗਿਛ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।