ਜਲੰਧਰ (ਸੂਰਮਾ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਦੇ ਬਲਾਕ ਖੰਨਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਪੀਰਖਾਨਾ ਰੋਡ ਖੰਨਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਓਪ ਪ੍ਰਧਾਨ ਇਸਤਰੀ ਵਿੰਗ ਸੁੰਕਤਲਾ ਰਾਣੀ, ਕੌਮੀ ਸਲਾਹਕਾਰ ਇਸਤਰੀ ਵਿੰਗ ਨਿਸ਼ਾ ਸ਼ਰਮਾ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ, ਪੂਜਾ ਸਾਹਨੇਵਾਲੀਆ ਪ੍ਰਧਾਨ ਇਸਤਰੀ ਵਿੰਗ, ਨੂਪਰ ਚਾਟਲੇ ਚੈਅਰਮੈਨ ਲੀਗਲ ਸੈਲ, ਹਰਭਜਨ ਸਿੰਘ ਦੁਲੋਆ, ਕ੍ਰਿਸ਼ਨ ਕੁਮਾਰ ਐਡਵਾਈਜਰ ਆਰ ਟੀ ਆਈ ਪੰਜਾਬ, ਹਰਭਜਨ ਸਿੰਘ ਜਲੋਵਾਲ ਮੀਤ ਚੈਅਰਮੈਨ ਪੰਜਾਬ, ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾਕਟਰ ਖੇੜਾ ਜੀ ਨੇ ਬੋਲਦਿਆਂ ਕਿਹਾ ਡਾ ਬੀ ਆਰ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ ਨੂੰ ਮਧ ਪ੍ਰਦੇਸ਼ ਦੇ ਪਿੰਡ ਮਹੂ ਵਿਖੇ ਹੋਇਆ। ਉਨ੍ਹਾਂ ਨੇ ਸਮੂਹ ਸਮਾਜ ਨੂੰ ਸੰਦੇਸ਼ ਦਿੱਤਾ,ਪੜੋ,ਜੂੜੋ ਅਤੇ ਸਘੰਰਸ਼ ਕਰੋ। ਅਤੇ ਭਾਰਤੀ ਸੰਵਿਧਾਨ ਦੀ ਸਿਰਜਣਾ ਵੀ ਇਹਨਾਂ ਨੇ ਹੀ ਕੀਤੀ। ਜਿਸ ਤਹਿਤ ਵੋਟ ਪਾਉਣ ਦਾ ਅਧਿਕਾਰ ਅਤੇ ਜਾਤੀ ਵਰਗ ਨੂੰ ਵੱਖਰੇ ਅਧਿਕਾਰ ਦੇ ਕੇ ਨਿਵਾਜਿਆ। ਇਸ ਮੌਕੇ ਮਨੁੱਖੀ ਅਧਿਕਾਰ ਮੰਚ ਵੱਲੋਂ ਮੰਗ ਕੀਤੀ ਗਈ ਕਿ ਡਾ ਬੀ ਆਰ ਅੰਬੇਡਕਰ ਜੀ ਦਾ ਆਦੇਸ਼ ਕੱਦ ਦਾ ਬੁੱਤ ਇਸੇ ਪਾਰਕ ਵਿਚ ਲਗਾਇਆ ਜਾਵੇ। ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ,ਰੈਨੂ, ਖੁਸ਼ੀ ਚਾਟਲੀ, ਬਾਬਾ ਰਣਧੀਰ ਸਿੰਘ, ਹਰਦੀਪ ਸਿੰਘ ਨਸਰਾਲੀ, ਸੁਖਦੀਪ ਸਿੰਘ ਸ਼ਾਮਿਲ ਸਨ।