-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641 ਸੰਪਰਕ : ਐਸ਼ਲੀਨ ਬੈਂਸ, 95922-16682"/>
chandighar

ਸੱਜਰੀ ਸਵੇਰ ਵਰਗੀ, ਮੁਟਿਆਰ ਲੋਕ-ਗਾਇਕਾ: ਐਸ਼ਲੀਨ ਬੈਂਸ

ਮੰਜ਼ਲ ਵੱਲ ਸਿਰਕ ਰਹੀ, ਮੁਟਿਆਰ ਲੋਕ-ਗਾਇਕਾ : ਐਸ਼ਲੀਨ ਬੈਂਸ
ਚੜ੍ਹਦੇ ਸੂਰਜ ਦੀ ਲਾਲੀ ਵਰਗੀ, ਮੁਟਿਆਰ ਲੋਕ-ਗਾਇਕਾ : ਐਸ਼ਲੀਨ ਬੈਂਸ
ਯਾਦੂ ਭਰੀ ਅਵਾਜ ਦੀ ਮਾਲਕਣ, ਮੁਟਿਆਰ ਲੋਕ-ਗਾਇਕਾ : ਐਸ਼ਲੀਨ ਬੈਂਸ
ਮਿੱਠੀ ਤੇ ਸੁਰੀਲੀ ਅਵਾਜ਼ ਦੀ ਮਲਿਕਾ, ਮੁਟਿਆਰ ਲੋਕ-ਗਾਇਕਾ : ਐਸ਼ਲੀਨ ਬੈਂਸ
ਗੀਤ-ਸੰਗੀਤ ਹਲਕਿਆਂ ਵਿਚ ਐਸ਼ਲੀਨ ਬੈਂਸ ਵਜੋਂ ਉਭਰੀ, ਪਿਤਾ ਵਰਿਆਮ ਸਿੰਘ ਤੇ ਮਾਤਾ ਕਰਮਜੀਤ ਕੌਰ ਦੀ ਲਾਡਲੀ ਚਰਨਜੀਤ ਕੌਰ ਬੈਂਸ ਬਚਪਨ ਤੋਂ ਹੀ ਗਾਉਂਦੀ ਆ ਰਹੀ ਹੈ। ਗੱਲਬਾਤ ਦੌਰਾਨ ਉਸ ਆਖਿਆ, ‘‘ਸਭ ਤੋਂ ਪਹਿਲਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਓਸ ਪ੍ਰਮਾਤਮਾ ਦੀ ਜਿਨ੍ਹਾ ਨੇ ਮੈਨੂੰ ਕਲਾ ਬਖਸ਼ੀ ਅਤੇ ਮੇਰਾ ਸੰਗੀਤਕ ਪਰਿਵਾਰ ਵਿਚ ਜਨਮ ਬਖਸ਼ਿਆ। ਸਾਡੇ ਪਰਿਵਾਰ ਵਿਚ ਸਾਰੇ ਹੀ ਰਾਗੀ-ਢਾਡੀ ਹਨ। ਮੇਰੇ ਪਿਤਾ ਜੀ ਵੀ ਢਾਡੀ ਸਨ। ਗਾਉਣ ਦਾ ਹੁਨਰ ਮੈਨੂੰ ਓਹਨਾਂ ਤੋ ਵਿਰਾਸਤ ਵਿਚ ਹੀ ਮਿਲਿਆ ਹੈ।’’
ਪਿੰਡ ਕਛਵਾਂ (ਦੇਵੀਗੜ੍ਹ) ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਐਸ਼ਲੀਨ ਦੱਸਦੀ ਹੈ ਕਿ ਉਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਘਰ ਸਾਹਿਬ ਵਿਖੇ ਦਸਵੀਂ ਕਰਨ ਦੌਰਾਨ ਜਦੋਂ ਸਕੂਲ ਦੇ ਅਧਿਆਪਕ ਸਾਹਿਬਾਨ ਨੂੰ ਪਤਾ ਲੱਗਾ ਕਿ ਉਹ ਗਾਉੁਣ ਦਾ ਸ਼ੌਂਕ ਰੱਖਦੀ ਹੈ ਤਾਂ ਉਹਨਾ ਨੇ ਉਸਨੂੰ ਸੁਣਿਆਂ ਤੇ ਸ਼ਾਬਾਸ਼ ਦਿੱਤੀ, ਜਿਸ ਉਪਰੰਤ ਉਹ ਸਕੂਲ ਦੇ ਹਰ ਇਕ ਪ੍ਰਤੀਯੋਗਤਾ ਵਿਚ ਹਿੱਸਾ ਲੈਂਦਿਆਂ ਜਿੱਤਾਂ ਪ੍ਰਾਪਤ ਕਰਨ ਲੱਗੀ। ਉਸ ਦੇ ਸਾਂਇੰਸ-ਟੀਚਰ ਮੈਡਮ ਸਨੇਹ ਕਪੂਰ ਨੇ ਉਸ ਨੂੰ ਹੱਦੋਂ ਵੱਧ ਪਿਆਰ ਤੇ ਹੌਂਸਲਾ ਦਿੱਤਾ। ਇੱਥੋਂ ਤੱਕ ਕਿ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਦੇ ਬਾਵਜੂਦ ਵੀ ਸਨੇਹ ਕਪੂਰ ਮੈਡਮ ਨੇ ਉਸਨੂੰ ਸਰਕਾਰੀ ਬਹੁ-ਤਕਨੀਕੀ ਕਾਲਜ ਪਟਿਆਲਾ ਵਿੱਚ ਕੰਪਿਊਟਰ ਇੰਜੀਨੀਅਰ ਤੱਕ ਪਹੁੰਚਾਇਆ ਤੇ ਉਥੇ ਵੀ ਉਨ੍ਹਾਂ ਉਸ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ, ਜਿਸ ਦੇ ਲਈ ਅੱਜ ਉਹ ਦਿਲੋਂ ਧੰਨਵਾਦ ਕਰਦੀ ਹੈ, ਮੈਡਮ ਕਪੂਰ ਜੀ ਦਾ। ਜਦੋਂ ਫਿਰ ਕਾਲਜ ਵਿੱਚ ਯੂਥ-ਫੈਸਟੀਵਲ ਲਈ ਐਡੀਸ਼ਨ ਲਏ ਜਾ ਰਹੇ ਸਨ ਤਾਂ ਓਸ ਵੀ ਐਡੀਸ਼ਨ ਦਿਤਾ ਤੇ ਰੱਬ ਦੀ ਕਿਰਪਾ ਨਾਲ ਉਸ ਨੂੰ ਪਹਿਲੀ ਵਾਰ ’ਚ ਹੀ ਚੁਣ ਲਿਆ ਗਿਆ। ਉਸਦੇ ਲੈਕਚਰਾਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਉਸਨੂੰ ਹਰ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਪ੍ਰੇਰਿਤ ਅਤੇ ਤਿਆਰ ਕੀਤਾ। ਕਈ ਵਾਰ ਜਦ ਉਹ ਈਵੈਂਟ ਮਿਸ ਕਰ ਦਿੰਦੀ ਸੀ ਤਦ ਵੀ ਅੰਟਾਲ ਜੀ ਨੇ ਉਸਨੂੰ ਲੱਭ ਕੇ ਲਿਆ ਕੇ ਸਟੇਜ ਤੇ ਚੜ੍ਹਾ ਦੇਣਾ। ਉਸ ਨੇ ਕਾਲਜ ਵਿੱਚ ਲਗਾਤਾਰ ਤਿੰਨ ਸਾਲ ਯੂਥ-ਫੈਸਟੀਵਲ ਜਿੱਤਿਆ ਤੇ ਓਥੇ ਉਸਦੇ ਉਸਤਾਦ ਉਜਾਗਰ ਅੰਟਾਲ ਜੀ ਰਹੇ। ਤਿੰਨ ਸਾਲਾਂ ’ਚ ਉਸਦੇ ਐਚ. ਓ. ਡੀ. ਲੈਕਚਰਾਰ ਨਰਿੰਦਰ ਸਿੰਘ ਢੀਂਡਸਾ ਜੀ ਨੇ ਵੀ ਉਸਨੂੰ ਗਾਇਕੀ ਦੇ ਖੇਤਰ ਵਿੱਚ ਕਾਫ਼ੀ ਪ੍ਰੇਰਿਤ ਕੀਤਾ। ਇਸਤੋਂ ਇਲਾਵਾ ਕਾਲਜ ਦੇ ਸੀਨੀਅਰ ਕੰਪਿਊਟਰ-ਇੰਜੀਨੀਅਰ ਦੇ ਵਿਦਿਆਰਥੀ ਗੁਰਕੀਰਤ ਕੌਰ (ਖਾਲਸਾ) ਨੇ ਵੀ ਉਸ ਲਈ ਬਹੁਤ ਕੁਝ ਕੀਤਾ ਤੇ ਅੱਜ ਵੀ ਉਹ ਉਸਦੇ ਨਾਲ ਖੜ੍ਹੇ ਹਨ। ਐਸ਼ਲੀਨ ਜਿੱਥੇ ਪਿ੍ਰੰਸੀਪਲ ਤੇ ਪੂਰੇ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਓਥੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਅਤੇ ਸਾਰੇ ਫਰੈਡਲੀ-ਸਰਕਲ ਦਾ ਵੀ ਧੰਨਵਾਦ ਕਰਦੀ ਹੈ, ਜਿਹਨਾਂ ਨੇ ਉਸਦਾ ਹੌਂਸਲਾ ਕਦੀ ਵੀ ਟੁੱਟਣ ਨਹੀ ਦਿੱਤਾ।
ਐਸ਼ਲੀਨ ਸੋਸ਼ਲ-ਮੀਡੀਆ ’ਤੇ ਅਕਸਰ ਗਾ ਕੇ ਆਪਣੀ ਵੀਡੀਓ ਪਾਉਂਦੀ ਰਹਿੰਦੀ ਹੈ। ਉਸ ਕਿਹਾ,‘‘ਮੇਰੀ ਇੱਕ ਵੀਡੀਓ ਦੀਦੀ ਸੰਦੀਪ ਕੌਰ ਵਿਰਕ ਨੇ ਦੇਖੀ, ਜਿਹਨਾਂ ਦੀ ਪੰਜਾਬੀ ਇੰਡਸਟਰੀ ਵਿੱਚ ਕਾਫੀ ਜਾਣ-ਪਹਿਚਾਣ। ਓਹਨਾਂ ਨੇ ਮੇਰੀ ਓਹੀ ਵੀਡੀਓ ਪੰਜਾਬ ਦੀ ਮਸ਼ਹੂਰ ਗਾਇਕਾ ਅਨਮੋਲ ਗਗਨ ਮਾਨ ਜੀ ਤਕ ਪਹੁੰਚਾਈ। ਫਿਰ ਮੇਰੀ ਉਹਨਾਂ ਨਾਲ ਮੇਰੀ ਮੁਲਾਕਾਤ ਵੀ ਕਰਵਾਈ। ਅਨਮੋਲ ਗਗਨ ਮਾਨ ਜੀ ਨੇ ਮੈਨੂੰ ਲਾਈਵ ਸੁਣਿਆ ਤੇ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਉਪਰੰਤ ਓਹਨਾ ਨੇ ਗਾਇਕੀ ਵਿਚ ਮੈਨੂੰ ਬੈਕ-ਕੋਰਸ ਦੇਣ ਲਈ ਆਪਣੇ ਨਾਲ ਰੱਖ ਲਿਆ। ਮੈਨੂੰ ਬਹੁਤ ਖੁਸ਼ੀ ਹੋਈ ਕਿ ਪ੍ਰਮਾਤਮਾ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ। ਮੈਂ ਅੱਜ ਓਹਨਾ ਦੀ ਵੀ ਬਹੁਤ ਸ਼ੁਕਰਗੁਜ਼ਾਰ ਆ।’’
ਐਸ਼ਲੀਨ ਦੀ ਰਿਕਾਰਡਿੰਗ ਵੱਲ ਝਾਤੀ ਮਾਰੀਏ ਤਾਂ ‘‘ਸਾਹਾ ਦੀਆਂ ਡੋਰਾਂ’’, (ਡਿਯੂਟ, ਦੀਪ ਸ਼ਰਮਾ ਨਾਲ, ਮਿਊਜ਼ਿਕ- ਗੁਰੀ ਬੀਟ ਸਕੱਲ, ‘‘ਜੱਸ ਰਿਕਾਰਡਜ ਕੰ:’’),‘‘ਕੁਦਰਤ’’ (ਮਿਊਜ਼ਿਕ- ਲਿਲ ਗਰੋਸ, ‘‘ਉਸਤਾਦ ਲੋਕ ਪ੍ਰੋਡਕਸ਼ਨ’’ ਕੰ:) ਅਤੇ ‘‘ਆਖਰੀ ਖ਼ਤ’’ (ਮਿਊਜ਼ਿਕ- ਦਿਲਬੀਰ ਵਿਰਦੀ, ‘‘ਪੀ ਬੀ. 11 ਮੀਡੀਆ ਕੰਪਨੀ’’) ਆਦਿ ਉਸਦੇ ਗੀਤ ਮਾਰਕੀਟ ’ਚ ਆ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਬਹੁਤ ਭਰਵਾਂ ਪਿਆਰ ਦਿੱਤਾ ਜਾ ਰਿਹਾ ਹੈ। ਭਵਿੱਖ ਦੇ ਪ੍ਰੋਜੈਕਟਾਂ ਬਾਰੇ ਉਸ ਦੱਸਿਆ ਕਿ ਉਸਦੇ 3-4 ਗੀਤਾਂ ਦੇ ਪ੍ਰੋਜੈਕਟ ਤਿਆਰ ਹਨ, ਜੋ ਬਹੁਤ ਜਲਦੀ ਹੀ ਕਲਾ-ਪ੍ਰੇਮੀਆਂ ਦੀ ਕਚਿਹਰੀ ’ਚ ਉਹ ਪੇਸ਼ ਕਰਨ ਜਾ ਰਹੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦੀਪ ਜਲਾ ਰਹੀ, ਮਿੱਠੀ, ਸੁਰੀਲੀ, ਦਮਦਾਰ ਤੇ ਯਾਦੂ ਭਰੀ ਅਵਾਜ਼ ਦੀ ਮਾਲਕਣ, ਮੁਟਿਆਰ ਗਾਇਕਾ ਐਸ਼ਲੀਨ ਬੈਂਸ ਲਈ ਓਹ ਦਿਨ ਦੂਰ ਨਹੀ, ਜਦ ਪੰਜਾਬੀਆਂ ਦੇ ਬੱਚੇ-ਬੱਚੇ ਦੀ ਜ਼ੁਬਾਨ ਉਤੇ ਉਸਦਾ ਨਾਂਓ ਹੋਵੇਗਾ। ਰੱਬ ਕਰੇ ਸ਼ਾਨਾ-ਮੱਤੀ ਖ਼ੁਸ਼ਬੂਆਂ ਵਿਖੇਰਦੀ ਉਹ ਸੱਜਰੀ ਸਵੇਰ ਜਲਦੀ ਆਵੇ!
-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641
ਸੰਪਰਕ : ਐਸ਼ਲੀਨ ਬੈਂਸ, 95922-16682

Tags