chandighar

ਨਵੇਂ ਸਿੰਗਲ ਟਰੈਕ,‘‘ਕਲਾਕਾਰ’’ ਨਾਲ ਖੂਬ ਚਰਚਾ ’ਚ- ਗਾਇਕ ਰਿੰਕੂ ਰਣਵੀਰ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 18 ਮਈ, 2020 : ਕਰੋਨਾ ਵਾਇਰਸ ਦੇ ਨਾਜ਼ਕ ਸਮੇਂ ਵਿੱਚ ਬੇਰੁਜ਼ਗਾਰ ਹੋਏ ਸੰਗੀਤ-ਪਰਿਵਾਰ ਦੇ ਕਲਾਕਾਰ, ਸਾਜੀ, ਰਾਗੀ, ਢਾਡੀ, ਡੀਜੇ, ਆਰਕੈਸਟਰਾ, ਭੰਗੜਾ-ਗਰੁੱਪ ਤੇ ਸਾਊਂਡ-ਸਿਸਟਮ ਦੀ ਅਵਾਜ਼ ਨੂੰ ਸਰੋਤਿਆਂ ਦੇ ਕੰਨਾ ਤੱਕ ਪਹੁੰਚਾਇਆ ਹੈ, ਗਾਇਕ ਰਿੰਕੂ ਰਣਵੀਰ ਨੇ ਆਪਣੇ ਨਵੇਂ ਸਿੰਗਲ ਟਰੈਕ, ‘‘ਕਲਾਕਾਰ’’ ਰਾਹੀਂ। ਇਸ ਨੂੰ ਲਿਖਿਆ ਹੈ ਪੰਜਾਬ ਦੇ ਮਸ਼ਹੂਰ ਗੀਤਕਾਰ ਜੁਗਰਾਜ ਕੁਲਾਰਾਂ ਨੇ। ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ ਜੀ. ਬਲੈਕ ਲਾਈਫ ਸਟੂਡੀਓ ਨੇ ਅਤੇ ਇਸ ਨੂੰ ਰਲੀਜ਼ ਕੀਤਾ ਹੈ ਜੇ. ਕੇ. ਆਡਿਉ ਨੇ ।
ਪ੍ਰੈਸੱ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਜੁਗਰਾਜ ਕੁਲਾਰਾਂ ਨੇ ਦੱਸਿਆ ਕਿ ਜਿੱਥੇ ਇਸ ਮਹਾਂਮਾਰੀ ਦੀ ਮਾਰ ਨੇ ਸਾਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਸੰਗੀਤ-ਜਗਤ ’ਤੇ ਇਸ ਦਾ ਬਹੁਤ ਅਸਰ ਹੋਇਆ। ਸੰਗੀਤ ਨਾਲ ਜੁੜੇ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ ਹਨ। ਇਸ ਗੀਤ ਰਾਹੀਂ ਉਨ੍ਹਾਂ ਲੋਕਾਂ ਦੀ ਅਵਾਜ਼ ਨੂੰ ਉਠਾਇਆ ਹੈ, ਜੋ ਆਪਣੇ ਘਰਾਂ ਵਿੱਚ ਬੈਠੇ ਇੱਕ ਨਵੇਂ ਕੱਲ੍ਹ ਦੀ ਉਡੀਕ ਕਰ ਰਹੇ ਹਨ।

Tags