ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 20 ਮਈ, 2020 : ਕਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਜਿੱਥੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੇ ਲੋਕਾ ਨੂੰ ਸੁਚੇਤ ਕੀਤਾ ਹੈ ਉਥੇ ਗੀਤਕਾਰ ਤੇ ਗਾਇਕ ਭਾਈਚਾਰੇ ਨੇ ਵੀ ਆਪਣੀ ਲੇਖਣੀ ਅਤੇ ਅਵਾਜ਼ ਰਾਹੀਂ ਦੇਸ਼-ਵਿਦੇਸ਼ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ। ਇਸੇ ਲੜੀ ਵਿਚ ਹੀ ਬਹੁ-ਪੱਖੀ ਸਖਸ਼ੀਅਤ ਵਿਜੇ ਬੱਧਣ ਨੇ ਵੀ ਆਪਣੇ ਨਵੇਂ ਸਿੰਗਲ ਟਰੈਕ, ‘‘ ਸਲੂਟ ’’ ਰਾਹੀਂ ਲੋਕਾਂ ਤੱਕ ਇਕ ਵਧੀਆ ਮੈਸਿਜ ਛੱਡਿਆ ਹੈ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਜੇ ਬੱਧਣ ਨੇ ਕਿਹਾ, ‘‘ਇਮਰਾਨ ਸ਼ੇਖ, ਸੁੱਚਾ ਸਿੰਘ ਸਾਗਰ, ਮੁੰਬਈ ਮਿਊਜਕ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ, ਸੰਗੀਤਕਾਰ ਸ਼ਕਤੀ ਬਚਨ ਤੇ ਦੀਪਕ ਗੁਰਦਾਸਪੁਰੀ ਨੇ। ਇਸ ਦਾ ਵੀਡੀਓ ਤਿਆਰ ਕੀਤਾ ਹੈ, ਮੱਖਣ ਮਹਿਰਾ ਤੇ ਦਿਲਪ੍ਰੀਤ ਖ਼ਾਲਸਾ ਨੇ । ਇਸ ਵਿਚ ਮੁਮਤਾਜ ਹੰਸ ਅਤੇ ਅਨਿਲ ਰਤਨਗੜ੍ਹੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।’’ ਵਿਜੇ ਬੱਧਣ ਨੇ ਅੱਗੇ ਕਿਹਾ, ‘‘ਸਲੂਟ ’’ ਗੀਤ ਤੋਂ ਸਾਡੀ ਪੂਰੀ ਟੀਮ ਨੂੰ ਸਰੋਤਿਆਂ ਵਲੋਂ ਪਸੰਦ ਕਰਨ ਦੀਆਂ ਭਰਪੂਰ ਆਸਾਂ, ਉਮੀਦਾਂ ਤੇ ਸੰਭਾਵਨਾਵਾਂ ਹਨ।’’"/>
chandighar

ਕਰੋਨਾ ਸਬੰਧੀ ਗੀਤ ‘‘ਸਲੂਟ ਲੂਲੂ’’ ਲੈ ਕੇ ਹਾਜ਼ਰ ਹੈ, ਲੋਕ- ਗਾਇਕ ਵਿਜੇ ਬੱਧਣ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 20 ਮਈ, 2020 : ਕਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਜਿੱਥੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੇ ਲੋਕਾ ਨੂੰ ਸੁਚੇਤ ਕੀਤਾ ਹੈ ਉਥੇ ਗੀਤਕਾਰ ਤੇ ਗਾਇਕ ਭਾਈਚਾਰੇ ਨੇ ਵੀ ਆਪਣੀ ਲੇਖਣੀ ਅਤੇ ਅਵਾਜ਼ ਰਾਹੀਂ ਦੇਸ਼-ਵਿਦੇਸ਼ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ। ਇਸੇ ਲੜੀ ਵਿਚ ਹੀ ਬਹੁ-ਪੱਖੀ ਸਖਸ਼ੀਅਤ ਵਿਜੇ ਬੱਧਣ ਨੇ ਵੀ ਆਪਣੇ ਨਵੇਂ ਸਿੰਗਲ ਟਰੈਕ, ‘‘ ਸਲੂਟ ’’ ਰਾਹੀਂ ਲੋਕਾਂ ਤੱਕ ਇਕ ਵਧੀਆ ਮੈਸਿਜ ਛੱਡਿਆ ਹੈ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਜੇ ਬੱਧਣ ਨੇ ਕਿਹਾ, ‘‘ਇਮਰਾਨ ਸ਼ੇਖ, ਸੁੱਚਾ ਸਿੰਘ ਸਾਗਰ, ਮੁੰਬਈ ਮਿਊਜਕ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ, ਸੰਗੀਤਕਾਰ ਸ਼ਕਤੀ ਬਚਨ ਤੇ ਦੀਪਕ ਗੁਰਦਾਸਪੁਰੀ ਨੇ। ਇਸ ਦਾ ਵੀਡੀਓ ਤਿਆਰ ਕੀਤਾ ਹੈ, ਮੱਖਣ ਮਹਿਰਾ ਤੇ ਦਿਲਪ੍ਰੀਤ ਖ਼ਾਲਸਾ ਨੇ । ਇਸ ਵਿਚ ਮੁਮਤਾਜ ਹੰਸ ਅਤੇ ਅਨਿਲ ਰਤਨਗੜ੍ਹੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।’’ ਵਿਜੇ ਬੱਧਣ ਨੇ ਅੱਗੇ ਕਿਹਾ, ‘‘ਸਲੂਟ ’’ ਗੀਤ ਤੋਂ ਸਾਡੀ ਪੂਰੀ ਟੀਮ ਨੂੰ ਸਰੋਤਿਆਂ ਵਲੋਂ ਪਸੰਦ ਕਰਨ ਦੀਆਂ ਭਰਪੂਰ ਆਸਾਂ, ਉਮੀਦਾਂ ਤੇ ਸੰਭਾਵਨਾਵਾਂ ਹਨ।’’

Tags