ਪੂਰੀ ਦੁਨੀਆਂ ਇੱਕ ਪਾਸੇ ਜਿੱਥੇ ਕਰੋਨਾ-ਵਾਇਰਸ ਦੇ ਨਾਲ ਜੂਝ ਰਹੀ ਹੈ ਉੱਥੇ ਕਾਫੀ ਕੁਝ ਬਦਲਵੇਂ ਰੂਪ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਜੇਕਰ ਪੰਜਾਬੀ ਗੀਤ-ਸੰਗੀਤ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਸ਼ੱਕ ਨਹੀ ਕਿ ਤਾਲਾਬੰਦੀ ਨੇ ਅਨੇਕਾਂ ਨਵੀਆਂ ਕਲਮਾਂ ਅਤੇ ਅਵਾਜ਼ਾਂ ਨੂੰ ਵੀ ਪੈਦਾ ਕੀਤਾ ਹੈ। ਪਰ ਇਸੇ ਹੀ ਸਮੇਂ ਦੇ ਦੌਰਾਨ ਕੁਝ ਪ੍ਰੋਢ ਚੰਗੇ ਕਲਮੀਂ ਚਾਨਣ-ਮੁਨਾਰੇ ਵੀ ਲੋਕ-ਮਨਾਂ ਵਿੱਚ ਆਪਣੀ ਵੱਖਰੀ ਛਾਪ ਛੱਡਦੇ ਰਹੇ ਹਨ। ਜਿਨ੍ਹਾਂ ਵਿਚੋਂ ਸਥਾਪਤ ਗੀਤਕਾਰ ਗੁਰਜੰਟ ਸਿੰਘ ਪਟਿਆਲਾ ਉਭਰਕੇ ਸਾਹਮਣੇ ਆਇਆ ਇਕ ਨਾਮ ਹੈ। ਤਾਲਾਬੰਦੀ ਦੌਰਾਨ ਜਿੱਥੇ ਆਮ ਲੋਕ ਘਰਾਂ ਵਿੱਚ ਨਜ਼ਰਬੰਦ ਹਨ, ਉੱਥੇ ਗੁਰਜੰਟ ਵਰਗਾ ਸਿਰੜੀ ਨੌਜਵਾਨ, ਸਖ਼ਤ ਸਰਕਾਰੀ ਡਿਊਟੀ ਦੌਰਾਨ ਵੀ ਸਹਿਤ ਦੀ ਪੜਚੋਲ ਕਰਦਾ ਨਜ਼ਰੀ ਆਇਆ। ਇਸ ਸਮੇਂ ਦੌਰਾਨ ਉਸ ਦੀਆਂ ਲਿਖੀਆਂ ਅਤੇ ਅੱਡ-ਅੱਡ ਅਵਾਜ਼ਾਂ ਦੁਆਰਾ ਗਾਇਨ ਕੀਤੀਆਂ ਰਚਨਾਵਾਂ ਨੂੰ ਪੰਜਾਬੀ ਸਰੋਤਿਆਂ ਨੇ ਸਭ ਤੋਂ ਵੱਧ ਸੁਣਿਆ ਅਤੇ ਮਾਣ ਦਿੱਤਾ। ਇਹ ਵੀ ਇਸ ਨੌਜਵਾਨ ਦਾ ਇਕ ਹਾਸਲ ਹੈ ਕਿ ਗੀਤ ਸੱਭਿਆਚਾਰਕ ਹੋਵੇ ਜਾਂ ਧਾਰਮਿਕ ਹੋਵੇ, ਵਿਅੰਗਾਤਮਕ ਹੋਵੇ ਜਾਂ ਰੁਮਾਂਟਿਕ ਹੋਵੇ, ਉਹ ਪਰਿਵਾਰ ਵਿਚ ਇਕੱਠਿਆਂ ਬੈਠ ਕੇ ਸੁਣੇ ਜਾਣ ਵਾਲਾ ਗੀਤ ਹੀ ਸਾਹਿਤ ਦੀ ਝੋਲ਼ੀ ਪਾਉਂਦਾ ਹੈ। ਤਾਲਾਬੰਦੀ ਦੌਰਾਨ ਉਸ ਦੇ ਲਿਖੇ ਢਾਡੀ-ਕਲਾ ਅਤੇ ਪੰਜਾਬੀ ਗਾਇਕੀ ਨਾਲ ਸਬੰਧਤ ਸਾਰੇ ਪੱਖਾਂ ਦੇ ਗੀਤ, ਕਵਿਤਾਵਾਂ, ਛੰਦ ਅਤੇ ਹੋਰ ਰਚਨਾਵਾਂ ਸੋਸ਼ਲ-ਮੀਡੀਆ ’ਤੇ ਸੁਰਖੀਆਂ ਬਣ ਕੇ ਛਾਏ ਰਹੇ। ਜਿਹਨਾਂ ਵਿਚ ‘‘ਕੁਛ ਗੁਨਾਹ ਤਾਂ ਸਾਥੋਂ ਹੋਏ ਨੇ’’ (ਸੁਖਵਿੰਦਰ ਸੋਹੀ), ‘‘ਵੱਡੇ ਸਾਇੰਸਦਾਨੀਆਂ’’, ‘‘ਸ਼ਰਮ ਜਿਹੀ ਤਾਂ ਆਉਂਦੀ ਹੈ’’, ‘‘ਨਸ਼ਾ ਜਵਾਨੀ ਚੌਧਰ’’, ‘‘ਦੋ ਪਰਸੈਂਟਾਂ ਵਾਲੇ ’’ (ਬਨਵੀਰ ਕੌਰ ਖਾਲਸਾ), ‘‘ਸਜਦਾ’’, ‘‘ਰਾਗੀ ਨਹੀਂ ਬਚਾਇਆ ਗਿਆ ’’, ‘‘ ਠੇਕਿਆਂ ’ਤੇ ਲੱਗੀ ਭੀੜ ’’, ‘‘ਆਟੇ ਦੀ ਚਿੜੀ ’’, ‘‘ਦਸਤਾਰ ਦੀ ਸਿਫ਼ਤ ’’, ‘‘ਸ਼ੁਕਰ ਐ ਕਿਸੇ ਨੇ ਸੱਚ ਬੋਲਿਆ ਤੇ ਸਹੀ ਐ ’’ (ਲੋਹੀਆਂ ਵਾਲੀਆਂ ਬੀਬੀਆਂ), ‘‘ਤੇਰਿਆਂ ਰੰਗਾਂ ਨੂੰ’’ (ਗੁਰਜੀਤ ਕੌਰ ਖਾਲਸਾ), ‘‘ ਮੈਂ ਕੁਦਰਤ ਬੋਲ ਰਹੀ ਆਂ’’ (ਬੀਰ ਰਘਵੀਰ), ‘‘ਆਪ ਹੀ ਸਹੇੜੀਆਂ ਨੇ ਮਹਾਂਮਾਰੀਆਂ’’ (ਕਿਸਮਤ ਖਹਿਰਾ), ‘‘ਤੇਰੀਆਂ ਤੂੰ ਜਾਣੇਂ’’ (ਸਮਾਣੇ ਵਾਲੀਆਂ ਬੀਬੀਆਂ), ‘‘ਮਾਂ ਦਾ ਪਿਆਰ ’’ (ਗੁਰਪ੍ਰੀਤ ਕੌਰ ਮੋਗਾ), ‘‘ਅਰਦਾਸ ’’ (ਨਵੀ ਨਾਭਾ), ‘‘ਧੀਆਂ ਤੇ ਮਾਪੇ ’’ (ਨਵੀ ਨਾਭਾ, ਅਨਮੋਲ ਜੱਸ, ਪ੍ਰੀਤ ਸੰਦੌੜ), ‘‘ਅਸਲੀ ਚਿੜੀਆਂ ਬੋਲਦੀਆਂ’’ (ਢਾਡੀ ਜੱਥਾ ਬਾਬਾ ਬਿਧੀ ਚੰਦ ਜੀ), ‘‘ਕੱਚਿਆਂ ਰੰਗਾਂ ਨੇ ਉੱਡ ਜਾਵਣਾ’’ (ਰਸ਼ਪਾਲ ਕੌਰ ਪਾਲ), ‘‘ਕਦੋਂ ਸੂਲੀ ’ਤੇ ਸਭ ਦੀ ਜਾਨ ਕਰ ਦਏਂ’’ (ਬਲਵਿੰਦਰ ਕੌਰ ਖਾਲਸਾ), ‘‘ਕੁਦਰਤ ਦੇ ਰੰਗ ’’ (ਗੌਰਵ ਗਰਗ), ‘‘ਸਾਡੇ ਪਾਪ ਮੁਆਫੀਆਂ ਵਾਲੇ ਨਹੀਂ’’ (ਦੀਪ ਨਸੀਬਪੁਰਾ) ਆਦਿ ਗਾਇਕਾਂ ਅਤੇ ਰਾਗੀ-ਢਾਡੀ ਜੱਥਿਆਂ ਦੁਆਰਾ ਪੇਸ਼ ਕੀਤੀਆਂ ਇਸ ਕਲਮ ਦੀਆਂ ਰਚਨਾਵਾਂ ਵਿਸ਼ੇਸ਼ ਜ਼ਿਕਰ ਯੋਗ ਹਨ। ਜਿਵੇਂ ਕਲਾ ਦੀਆਂ ਪਾਰਖੂ ਅਵਾਜ਼ਾਂ ਨੇ ਗੁਰਜੰਟ ਦੀ ਕਲਮੀ-ਕਲਾ ਨੂੰ ਪਛਾਣਿਆ, ਉਸੇ ਤਰ੍ਹਾਂ ਹੀ ਪਾਰਖੂ ਸਰੋਤਿਆਂ ਨੇ ਉਸ ਦੀ ਕਲਮ ਦੀ ਅਤੇ ਗਾਇਕ ਦੀ ਗਾਇਕੀ, ਦੋਵਾਂ ਕਲਾਵਾਂ ਦੀ ਪਰਖ-ਪਛਾਣ ਕਰਦਿਆਂ ਗੁਰਜੰਟ ਨੂੰ ਅਤੇ ਉਸ ਦੇ ਗਾਇਕਾਂ ਨੂੰ ਰੱਜਵਾਂ ਮਾਣ ਬਖਸ਼ਿਆ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਜੇਕਰ ਗੁਰਜੰਟ ਸਿੰਘ ਪਟਿਆਲਾ ਨੂੰ ਸੋਸ਼ਲ-ਮੀਡੀਆ ਦਾ ਇਸ ਵਰ੍ਹੇ ਦਾ ਹੀਰੋ ਵੀ ਆਖ ਲਈਏ : ਕਿਉਂਕਿ ਉਸ ਦੇ ਲਿਖੇ ਹਰ ਇੱਕ ਸ਼ਬਦ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਨੇ ਪ੍ਰਚਾਰਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਜਿਵੇਂ ਇਸ ਨੌਜਵਾਨ ਨੇ ਪੰਜਾਬੀ ਸਾਹਿਤ ਦੇ ਹਰ ਹਿੱਸੇ ਦੀ ਗੱਲ ਕਰਕੇ ਲੋਕ ਮਨਾਂ ਅੰਦਰ ਜਗਾ ਬਣਾਈ ਹੈ, ਇਹੋ ਜਿਹੀਆਂ ਖ਼ੂਬੀਆਂ ਅਤੇ ਇਹੋ ਜਿਹੀਆਂ ਖੁਸ਼ੀਆਂ ਪੰਜਾਬੀ ਸਾਹਿਤ ਅੰਦਰ ਬਹੁਤ ਘੱਟ ਕਲਮਾਂ ਅਤੇ ਅਵਾਜ਼ਾਂ ਦੇ ਹਿੱਸੇ ਆਉਂਦੀਆਂ ਹਨ। ਇਕ ਹੱਥ ਵਿਚ ਰਾਈਫ਼ਲ ਫੜਕੇ ਦੇਸ਼ ਦੀ ਰਾਖੀ ਕਰ ਰਹੇ ਅਤੇ ਦੂਜੇ ਹੱਥ ਵਿਚ ਮਿਆਰੀ, ਨਿੱਗਰ ਤੇ ਉਸਾਰੂ ਕਲਮ ਫੜ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਇਸ ਮਾਣ-ਮੱਤੇ ਸੁਹਣੇ-ਸੁਨੱਖੇ ਗੱਭਰੂ ਗੁਰਜੰਟ ਸਿੰਘ ਪਟਿਆਲਾ ਲਈ ਆਓ ਸਾਰੇ ਰਲ਼ਕੇ ਓਸ ਮਾਲਕ ਨੂੰ ਸੱਚੇ ਹਿਰਦੇ ’ਚੋਂ ਦੁਆਵਾਂ, ਜੋਦੜੀਆਂ ਤੇ ਅਰਦਾਸਾਂ ਕਰੀਏ ਕਿ ਉਸ ਦੀ ਕਲਮ ਦਾ ਪਰਵਾਹ ਇਸੇ ਤਰ੍ਹਾਂ ਨਿਰਵਿਘਨ ਵਗਦਾ ਰਵੇ੍ਹ ! ਉਸ ਦਾ ਗਲ਼ਾ ਫੁੱਲਾਂ ਦੇ ਹਾਰਾਂ ਨਾਲ਼ ਅਤੇ ਉਸ ਦੀ ਝੋਲ਼ੀ ਮਾਨਾਂ-ਸਨਮਾਨਾਂ ਨਾਲ਼ ਨੱਕੋ-ਨੱਕ ਭਰ ਜਾਵੇ ! ਉਹ ਹਨੇਰੇ ਵਿਚ ਵੀ ਹੱਥ ਪਾਵੇ, ਉਸ ਦਾ ਹੱਥ ਖਾਲੀ ਨਾ ਮੁੜੇ, ਭਰਿਆ ਹੀ ਆਵੇ ! -ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641) ਸੰਪਰਕ : ਗੁਰਜੰਟ ਸਿੰਘ ਪਟਿਆਲਾ, 7986140934"/>
chandighar

ਲਾਕ-ਡਾਉਨ ਦੌਰਾਨ ਸਭ ਤੋਂ ਵੱਧ ਮਾਣੀ ਜਾਣ ਵਾਲੀ ਕਲਮ : ਗੁਰਜੰਟ ਸਿੰਘ ਪਟਿਆਲਾ

ਪੂਰੀ ਦੁਨੀਆਂ ਇੱਕ ਪਾਸੇ ਜਿੱਥੇ ਕਰੋਨਾ-ਵਾਇਰਸ ਦੇ ਨਾਲ ਜੂਝ ਰਹੀ ਹੈ ਉੱਥੇ ਕਾਫੀ ਕੁਝ ਬਦਲਵੇਂ ਰੂਪ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਜੇਕਰ ਪੰਜਾਬੀ ਗੀਤ-ਸੰਗੀਤ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਸ਼ੱਕ ਨਹੀ ਕਿ ਤਾਲਾਬੰਦੀ ਨੇ ਅਨੇਕਾਂ ਨਵੀਆਂ ਕਲਮਾਂ ਅਤੇ ਅਵਾਜ਼ਾਂ ਨੂੰ ਵੀ ਪੈਦਾ ਕੀਤਾ ਹੈ। ਪਰ ਇਸੇ ਹੀ ਸਮੇਂ ਦੇ ਦੌਰਾਨ ਕੁਝ ਪ੍ਰੋਢ ਚੰਗੇ ਕਲਮੀਂ ਚਾਨਣ-ਮੁਨਾਰੇ ਵੀ ਲੋਕ-ਮਨਾਂ ਵਿੱਚ ਆਪਣੀ ਵੱਖਰੀ ਛਾਪ ਛੱਡਦੇ ਰਹੇ ਹਨ। ਜਿਨ੍ਹਾਂ ਵਿਚੋਂ ਸਥਾਪਤ ਗੀਤਕਾਰ ਗੁਰਜੰਟ ਸਿੰਘ ਪਟਿਆਲਾ ਉਭਰਕੇ ਸਾਹਮਣੇ ਆਇਆ ਇਕ ਨਾਮ ਹੈ। ਤਾਲਾਬੰਦੀ ਦੌਰਾਨ ਜਿੱਥੇ ਆਮ ਲੋਕ ਘਰਾਂ ਵਿੱਚ ਨਜ਼ਰਬੰਦ ਹਨ, ਉੱਥੇ ਗੁਰਜੰਟ ਵਰਗਾ ਸਿਰੜੀ ਨੌਜਵਾਨ, ਸਖ਼ਤ ਸਰਕਾਰੀ ਡਿਊਟੀ ਦੌਰਾਨ ਵੀ ਸਹਿਤ ਦੀ ਪੜਚੋਲ ਕਰਦਾ ਨਜ਼ਰੀ ਆਇਆ। ਇਸ ਸਮੇਂ ਦੌਰਾਨ ਉਸ ਦੀਆਂ ਲਿਖੀਆਂ ਅਤੇ ਅੱਡ-ਅੱਡ ਅਵਾਜ਼ਾਂ ਦੁਆਰਾ ਗਾਇਨ ਕੀਤੀਆਂ ਰਚਨਾਵਾਂ ਨੂੰ ਪੰਜਾਬੀ ਸਰੋਤਿਆਂ ਨੇ ਸਭ ਤੋਂ ਵੱਧ ਸੁਣਿਆ ਅਤੇ ਮਾਣ ਦਿੱਤਾ। ਇਹ ਵੀ ਇਸ ਨੌਜਵਾਨ ਦਾ ਇਕ ਹਾਸਲ ਹੈ ਕਿ ਗੀਤ ਸੱਭਿਆਚਾਰਕ ਹੋਵੇ ਜਾਂ ਧਾਰਮਿਕ ਹੋਵੇ, ਵਿਅੰਗਾਤਮਕ ਹੋਵੇ ਜਾਂ ਰੁਮਾਂਟਿਕ ਹੋਵੇ, ਉਹ ਪਰਿਵਾਰ ਵਿਚ ਇਕੱਠਿਆਂ ਬੈਠ ਕੇ ਸੁਣੇ ਜਾਣ ਵਾਲਾ ਗੀਤ ਹੀ ਸਾਹਿਤ ਦੀ ਝੋਲ਼ੀ ਪਾਉਂਦਾ ਹੈ।
ਤਾਲਾਬੰਦੀ ਦੌਰਾਨ ਉਸ ਦੇ ਲਿਖੇ ਢਾਡੀ-ਕਲਾ ਅਤੇ ਪੰਜਾਬੀ ਗਾਇਕੀ ਨਾਲ ਸਬੰਧਤ ਸਾਰੇ ਪੱਖਾਂ ਦੇ ਗੀਤ, ਕਵਿਤਾਵਾਂ, ਛੰਦ ਅਤੇ ਹੋਰ ਰਚਨਾਵਾਂ ਸੋਸ਼ਲ-ਮੀਡੀਆ ’ਤੇ ਸੁਰਖੀਆਂ ਬਣ ਕੇ ਛਾਏ ਰਹੇ। ਜਿਹਨਾਂ ਵਿਚ ‘‘ਕੁਛ ਗੁਨਾਹ ਤਾਂ ਸਾਥੋਂ ਹੋਏ ਨੇ’’ (ਸੁਖਵਿੰਦਰ ਸੋਹੀ), ‘‘ਵੱਡੇ ਸਾਇੰਸਦਾਨੀਆਂ’’, ‘‘ਸ਼ਰਮ ਜਿਹੀ ਤਾਂ ਆਉਂਦੀ ਹੈ’’, ‘‘ਨਸ਼ਾ ਜਵਾਨੀ ਚੌਧਰ’’, ‘‘ਦੋ ਪਰਸੈਂਟਾਂ ਵਾਲੇ ’’ (ਬਨਵੀਰ ਕੌਰ ਖਾਲਸਾ), ‘‘ਸਜਦਾ’’, ‘‘ਰਾਗੀ ਨਹੀਂ ਬਚਾਇਆ ਗਿਆ ’’, ‘‘ ਠੇਕਿਆਂ ’ਤੇ ਲੱਗੀ ਭੀੜ ’’, ‘‘ਆਟੇ ਦੀ ਚਿੜੀ ’’, ‘‘ਦਸਤਾਰ ਦੀ ਸਿਫ਼ਤ ’’, ‘‘ਸ਼ੁਕਰ ਐ ਕਿਸੇ ਨੇ ਸੱਚ ਬੋਲਿਆ ਤੇ ਸਹੀ ਐ ’’ (ਲੋਹੀਆਂ ਵਾਲੀਆਂ ਬੀਬੀਆਂ), ‘‘ਤੇਰਿਆਂ ਰੰਗਾਂ ਨੂੰ’’ (ਗੁਰਜੀਤ ਕੌਰ ਖਾਲਸਾ), ‘‘ ਮੈਂ ਕੁਦਰਤ ਬੋਲ ਰਹੀ ਆਂ’’ (ਬੀਰ ਰਘਵੀਰ), ‘‘ਆਪ ਹੀ ਸਹੇੜੀਆਂ ਨੇ ਮਹਾਂਮਾਰੀਆਂ’’ (ਕਿਸਮਤ ਖਹਿਰਾ), ‘‘ਤੇਰੀਆਂ ਤੂੰ ਜਾਣੇਂ’’ (ਸਮਾਣੇ ਵਾਲੀਆਂ ਬੀਬੀਆਂ), ‘‘ਮਾਂ ਦਾ ਪਿਆਰ ’’ (ਗੁਰਪ੍ਰੀਤ ਕੌਰ ਮੋਗਾ), ‘‘ਅਰਦਾਸ ’’ (ਨਵੀ ਨਾਭਾ), ‘‘ਧੀਆਂ ਤੇ ਮਾਪੇ ’’ (ਨਵੀ ਨਾਭਾ, ਅਨਮੋਲ ਜੱਸ, ਪ੍ਰੀਤ ਸੰਦੌੜ), ‘‘ਅਸਲੀ ਚਿੜੀਆਂ ਬੋਲਦੀਆਂ’’ (ਢਾਡੀ ਜੱਥਾ ਬਾਬਾ ਬਿਧੀ ਚੰਦ ਜੀ), ‘‘ਕੱਚਿਆਂ ਰੰਗਾਂ ਨੇ ਉੱਡ ਜਾਵਣਾ’’ (ਰਸ਼ਪਾਲ ਕੌਰ ਪਾਲ), ‘‘ਕਦੋਂ ਸੂਲੀ ’ਤੇ ਸਭ ਦੀ ਜਾਨ ਕਰ ਦਏਂ’’ (ਬਲਵਿੰਦਰ ਕੌਰ ਖਾਲਸਾ), ‘‘ਕੁਦਰਤ ਦੇ ਰੰਗ ’’ (ਗੌਰਵ ਗਰਗ), ‘‘ਸਾਡੇ ਪਾਪ ਮੁਆਫੀਆਂ ਵਾਲੇ ਨਹੀਂ’’ (ਦੀਪ ਨਸੀਬਪੁਰਾ) ਆਦਿ ਗਾਇਕਾਂ ਅਤੇ ਰਾਗੀ-ਢਾਡੀ ਜੱਥਿਆਂ ਦੁਆਰਾ ਪੇਸ਼ ਕੀਤੀਆਂ ਇਸ ਕਲਮ ਦੀਆਂ ਰਚਨਾਵਾਂ ਵਿਸ਼ੇਸ਼ ਜ਼ਿਕਰ ਯੋਗ ਹਨ।
ਜਿਵੇਂ ਕਲਾ ਦੀਆਂ ਪਾਰਖੂ ਅਵਾਜ਼ਾਂ ਨੇ ਗੁਰਜੰਟ ਦੀ ਕਲਮੀ-ਕਲਾ ਨੂੰ ਪਛਾਣਿਆ, ਉਸੇ ਤਰ੍ਹਾਂ ਹੀ ਪਾਰਖੂ ਸਰੋਤਿਆਂ ਨੇ ਉਸ ਦੀ ਕਲਮ ਦੀ ਅਤੇ ਗਾਇਕ ਦੀ ਗਾਇਕੀ, ਦੋਵਾਂ ਕਲਾਵਾਂ ਦੀ ਪਰਖ-ਪਛਾਣ ਕਰਦਿਆਂ ਗੁਰਜੰਟ ਨੂੰ ਅਤੇ ਉਸ ਦੇ ਗਾਇਕਾਂ ਨੂੰ ਰੱਜਵਾਂ ਮਾਣ ਬਖਸ਼ਿਆ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਜੇਕਰ ਗੁਰਜੰਟ ਸਿੰਘ ਪਟਿਆਲਾ ਨੂੰ ਸੋਸ਼ਲ-ਮੀਡੀਆ ਦਾ ਇਸ ਵਰ੍ਹੇ ਦਾ ਹੀਰੋ ਵੀ ਆਖ ਲਈਏ : ਕਿਉਂਕਿ ਉਸ ਦੇ ਲਿਖੇ ਹਰ ਇੱਕ ਸ਼ਬਦ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਨੇ ਪ੍ਰਚਾਰਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ ਹੈ। ਜਿਵੇਂ ਇਸ ਨੌਜਵਾਨ ਨੇ ਪੰਜਾਬੀ ਸਾਹਿਤ ਦੇ ਹਰ ਹਿੱਸੇ ਦੀ ਗੱਲ ਕਰਕੇ ਲੋਕ ਮਨਾਂ ਅੰਦਰ ਜਗਾ ਬਣਾਈ ਹੈ, ਇਹੋ ਜਿਹੀਆਂ ਖ਼ੂਬੀਆਂ ਅਤੇ ਇਹੋ ਜਿਹੀਆਂ ਖੁਸ਼ੀਆਂ ਪੰਜਾਬੀ ਸਾਹਿਤ ਅੰਦਰ ਬਹੁਤ ਘੱਟ ਕਲਮਾਂ ਅਤੇ ਅਵਾਜ਼ਾਂ ਦੇ ਹਿੱਸੇ ਆਉਂਦੀਆਂ ਹਨ।
ਇਕ ਹੱਥ ਵਿਚ ਰਾਈਫ਼ਲ ਫੜਕੇ ਦੇਸ਼ ਦੀ ਰਾਖੀ ਕਰ ਰਹੇ ਅਤੇ ਦੂਜੇ ਹੱਥ ਵਿਚ ਮਿਆਰੀ, ਨਿੱਗਰ ਤੇ ਉਸਾਰੂ ਕਲਮ ਫੜ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਇਸ ਮਾਣ-ਮੱਤੇ ਸੁਹਣੇ-ਸੁਨੱਖੇ ਗੱਭਰੂ ਗੁਰਜੰਟ ਸਿੰਘ ਪਟਿਆਲਾ ਲਈ ਆਓ ਸਾਰੇ ਰਲ਼ਕੇ ਓਸ ਮਾਲਕ ਨੂੰ ਸੱਚੇ ਹਿਰਦੇ ’ਚੋਂ ਦੁਆਵਾਂ, ਜੋਦੜੀਆਂ ਤੇ ਅਰਦਾਸਾਂ ਕਰੀਏ ਕਿ ਉਸ ਦੀ ਕਲਮ ਦਾ ਪਰਵਾਹ ਇਸੇ ਤਰ੍ਹਾਂ ਨਿਰਵਿਘਨ ਵਗਦਾ ਰਵੇ੍ਹ ! ਉਸ ਦਾ ਗਲ਼ਾ ਫੁੱਲਾਂ ਦੇ ਹਾਰਾਂ ਨਾਲ਼ ਅਤੇ ਉਸ ਦੀ ਝੋਲ਼ੀ ਮਾਨਾਂ-ਸਨਮਾਨਾਂ ਨਾਲ਼ ਨੱਕੋ-ਨੱਕ ਭਰ ਜਾਵੇ ! ਉਹ ਹਨੇਰੇ ਵਿਚ ਵੀ ਹੱਥ ਪਾਵੇ, ਉਸ ਦਾ ਹੱਥ ਖਾਲੀ ਨਾ ਮੁੜੇ, ਭਰਿਆ ਹੀ ਆਵੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਗੁਰਜੰਟ ਸਿੰਘ ਪਟਿਆਲਾ, 7986140934

Tags