chandighar

ਕਵਿਤਾ ਸੁਪਨਾ

ਕਵਿਤਾ
ਸੁਪਨਾ
ਦਿਨ ਦੀ ਜਾਗੋ-ਮੀਟੀ ’ਚ
ਸੁਪਨਾ ਜਿਹਾ ਦੇਖ ਰਹੀ ਸੀ
ਅਤੇ ਦਿਮਾਗ਼ ਜ਼ਿੰਦਗੀ ਦੇ
ਉਬੜ-ਖਾਬੜ ਰਸਤਿਆਂ ’ਚੋਂ
ਗੁਜਰ ਰਿਹਾ ਸੀ
ਤਾਂ ਅਚਾਨਕ ਲੱਗਿਆ ਜਿਵੇਂ
ਕੰਧ ’ਤੇ ਟੰਗੀ ਪਿਤਾ ਜੀ ਦੀ ਤਸਵੀਰ ’ਚੋਂ
ਪਿਤਾ ਜੀ ਨੇ ਆਪਣੀਆਂ ਬਾਂਹਾਂ ਦਾ
ਸਹਾਰਾ ਦਿੱਤਾ ਅਤੇ ਕਿਹਾ
‘‘ਚੱਲ ਮੇਰਾ ਸ਼ੇਰ ਪੁੱਤ !
ਕੁੱਦ ਜਾ ਦੁਨੀਆਂ ਦੇ ਵਿਸ਼ਾਲ ਸਮੁਂਦਰ ’ਚ।
ਔਖੇ-ਸੌਖੇ ਰਾਹ ਆਉਣਗੇ
ਹਸਾਉਣ ਵਾਲੇ ਵੀ ਮਿਲਣਗੇ
ਅਤੇ ਰੁਆਉਣ ਵਾਲੇ ਵੀ
ਪਰ, ਤੂੰ ਚੱਲਦੇ ਰਹਿਣਾ
ਅਤੇ ਇੱਕ ਦਿਨ ਤੈਨੂੰ
ਮੰਜਿਲ ਜ਼ਰੂਰ ਹਾਸਲ ਹੋਵੇਗੀ।’’
ਤੇ ਫ਼ੇਰ ਅੱਖ ਖੁੱਲ੍ਹ ਗਈ
ਮੈਂ ਸੱਚਣ ਲੱਗੀ
ਸਾਡੇ ਮਾਂ-ਬਾਪ ਮਰ ਕੇ ਵੀ
ਸਾਡਾ ਮਾਰਗ-ਦਰਸ਼ਨ ਕਰਦੇ ਨੇ !!
-ਦਲਜੀਤ ਕੌਰ ‘‘ਦਿਲ’’, ਫ਼ਰੀਦਕੋਟ।

Tags