chandighar

ਗੁਰੂਦੁਆਰਾ ਭਗਤ ਰਵਿਦਾਸ, ਬੁੜੈਲ (ਸੈਕਟਰ-45) ਵਲੋਂ ਪੁਲਿਸ ਦਾ ਸਨਮਾਨ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 24 ਮਈ, 2020 : ਸਥਾਨਕ ਸੈਕਟਰ-34 ਪੁਲਿਸ ਸਟੇਸ਼ਨ ਦੇ ਐਸ. ਐਚ. ਓ. ਸ੍ਰੀ ਬਲਦੇਵ ਕੁਮਾਰ ਅਤੇ ਚੌਕੀ-ਇੰਚਾਰਜ ਸੈਕਟਰ-45 ਦੇ ਸ਼੍ਰੀ ਓਮ ਪ੍ਰਕਾਸ਼ ਜੀ ਦੇ ਨਾਲ ਉਨ੍ਹਾਂ ਦੇ ਸਮੂਹ ਪੁਲਿਸ-ਸਟਾਫ਼ ਨੂੰ ਗੁਰੂਦੁਆਰਾ ਭਗਤ ਰਵਿਦਾਸ, ਪ੍ਰਬੰਧਕ-ਕਮੇਟੀ ਬੁੜੈਲ ਅਤੇ ਸ਼੍ਰੀ ਵਿਜੇ ਸਿੰਘ ਰਾਣਾ, ਸਾਬਕਾ ਡਿਪਟੀ ਮੇਅਰ, ਚੰਡੀਗੜ੍ਹ ਵਲੋਂ ਬੜੇ ਹੀ ਆਦਰ-ਸਤਿਕਾਰ ਨਾਲ ਯਾਦਗਾਰੀ ਚਿੰਨ ਅਤੇ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਕਰਫਿਊ ਅਤੇ ਲੌਕ-ਡਾਊਨ ਸਮੇਂ ਦੌਰਾਨ ਪਿੰਡ ਬੁੜੈਲ (ਸੈਕਟਰ-45) ਅਤੇ ਆਸ-ਪਾਸ ਦੇ ਵਸਨੀਕਾਂ ਨੂੰ ਕਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਉਨ੍ਹਾਂ ਵਲੋਂ ਦਿਨ-ਰਾਤ ਤਨ-ਦੇਹੀ ਨਾਲ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਗਿਆ। ਇਸ ਮੌਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਰਕਾਰ ਨੂੰ ਸਹਿਯੋਗ ਦੇਣ ਲਈ ਵੀ ਸ੍ਰੀ ਵਿਜੇ ਰਾਣਾ ਅਤੇ ਪੁਲਿਸ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਕੈਸ਼ੀਅਰ ਸ੍ਰ. ਸ਼ਮਸ਼ੇਰ ਸਿੰਘ ਪਾਲ ਅਤੇ ਸੰਗੀਤ-ਡਾਇਰੈਕਟਰ ਸ੍ਰੀ ਕ੍ਰਿਸ਼ਨ ਰਾਹੀ ਨੇ ਦੱਸਿਆ ਕਿ ਇਸ ਮੌਕੇ ਗੁਰੂਦੁਆਰਾ ਭਗਤ ਰਵਿਦਾਸ, ਪ੍ਰਬੰਧਕ-ਕਮੇਟੀ ਦੇ ਸਮੂਹ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ, ਜਿਹੜੇ ਕਿ ਇਹ ਸਨਮਾਨ ਦੇ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਸਨ।

Tags