chandighar

ਈਦ- ਈਦ ਮੁਬਾਰਕ ਸਾਡੀ, ਹੋ ਜਾਊ ਸੋਹਣਿਆ,

ਈਦ

ਈਦ ਮੁਬਾਰਕ ਸਾਡੀ, ਹੋ ਜਾਊ ਸੋਹਣਿਆ,
ਦੀਦ ਅੱਲਾ ਤੇਰੀ, ਜਦ ਵੀ ਕਰਾਊ ਸੋਹਣਿਆ।

ਦਿਲ ਵਿੱਚ ਸਾਡੇ ਤੂੰ ਪਿਆਰ ਜਗਾ ਕੇ,
ਬੈਠ ਗਿਓਂ ਏਂ ਸਾਨੂੰ ਦਿਲ ਤੋਂ ਭੁਲਾ ਕੇ।
ਕੌਣ ਪਿਆਰਾਂ ਵਾਲ਼ੀ ਅਲਖ ਜਗਾਊ ਸੋਹਣਿਆ?
ਈਦ ਮੁਬਾਰਕ ਸਾਡੀ………..।
ਕੀਤਾ ਤੈਨੂੰ ਅਸਾਂ, ਜਾਨੋਂ ਵੱਧ ਕੇ ਪਿਆਰ ਵੇ,
ਗੈਰਾਂ ਪਿੱਛੇ ਲੱਗ, ਗਿਓਂ ਮਨੋਂ ਤੂੰ ਵਿਸਾਰ ਵੇ।
ਕੌਣ ਪਿਆਰ ਦੀਆਂ ਖੈਰਾਂ ਸਾਨੂੰ ਪਾਊ ਸੋਹਣਿਆ?
ਈਦ ਮੁਬਾਰਕ ਸਾਡੀ…………।
ਰੂਹਾਂ ਵਾਲ਼ੇ ਪਿਆਰ ਜਾਨੀ, ਆਮ ਨਹੀਂਓਂ ਮਿਲਦੇ,
ਕੰਡਿਆਂ ਵਾਲ਼ੇ ਰਾਹੀਂ ਕਦੇ ਫ਼ੁੱਲ ਨਹੀਂਓਂ ਖਿਲਦੇ।
ਕੌਣ ਕੰਡਿਆਂ ਦੀ ਥਾਂ, ਫ਼ੁੱਲ ਵਿਛਾਊ ਸੋਹਣਿਆ?
ਈਦ ਮੁਬਾਰਕ ਸਾਡੀ…………।
ਛੱਡ ਗਿਓਂ ਜਦੋਂ ਦਾ, ਪਲ਼ ਚੈਨ ਨਾ ਆਈ,
‘ਜਲੰਧਰੀ’ ਤੋਂ ਯਾਦ ਤੇਰੀ, ਗਈ ਨਾ ਭੁਲਾਈ,
ਰੱਬ ਪਿਆਰਾਂ ਵਾਲ਼ਾ ਮੀਂਹ ਵਰਸਾਊ ਸੋਹਣਿਆ,
ਈਦ ਮੁਬਾਰਕ ਸਾਡੀ, ਹੋ ਜਾਊ ਸੋਹਣਿਆ,
ਦੀਦ ਅੱਲਾ ਤੇਰੀ, ਜਦ ਵੀ ਕਰਾਊ ਸੋਹਣਿਆ।
ਅਮਨਦੀਪ ਕੌਰ ਜਲੰਧਰੀ, 8872040085

Tags