ਸਾਹਿਤ ਦੀ ਸੇਵਾ ਤੇ ਸਮਾਜ- ਸੇਵਾ ਦਾ ਕਾਰਜ਼ ਵੀ ਕਿਸੇ ਭਾਗਾਂ ਵਾਲੇ ਬੰਦੇ ਦੇ ਹਿੱਸੇ ਹੀ ਆਉਂਦਾ ਹੈ । ਉਹ ਵੀ ਉਸ ਸਖ਼ਸ਼ ਦੇ ਹਿੱਸੇ, ਜਿਸ ਵਿੱਚ ਗੁਣ ਹੁੰਦਾ ਹੈ ਮਿਹਨਤ, ਲਗਨ, ਸ਼ੌਂਕ ਦ੍ਰਿੜਤਾ ਤੇ ਸ੍ਰਿੜਤਾ ਦਾ। ਜਿਸ ਵਿਚ ਅਣਖ ਵੀ ਜਿਊਂਦੀ-ਜਾਗਦੀ ਹੋਇਆ ਕਰਦੀ ਹੈ ਅਤੇ ਦਾ ਚਟਾਨ ਵਰਗਾ ਠੋਸ ਤੇ ਪੱਕਾ ਇਰਾਦਾ ਵੀ। ਇਨ੍ਹਾਂ ਸਭ ਗੁਣਾਂ ਦੀ ਪਟਾਰੀ ਦਾ ਦੂਜਾ ਨਾਂਓ ਹੈ- ਲਕਸ਼ਰੀ ਰਾਮ ਜੱਖੂ। ਜਿਲ੍ਹਾ ਜਲਧੰਰ ਦੀ ਤਹਿਸੀਲ ਨਕੋਦਰ ਦੇ ਪਿੰਡ ਲੱਧੜਾਂ ਵਿੱਚ ਸਵ: ਸ਼੍ਰੀ ਸ਼ਾਮਾ ਰਾਮ ਪਿਤਾ ਦੇ ਵਿਹੜੇ ਸ਼੍ਰੀਮਤੀ ਅਮਰ ਕੌਰ ਮਾਤਾ ਜੀ ਦੀ ਕੁੱਖ ਨੂੰ ਵੀਹ ਜੁਲਾਈ ਉਨੀਂ ਸੌ ਸਤਵੰਜ਼ਾ ਨੂੰ ਭਾਗ ਲਾਉਣ ਵਾਲੇ ਲਸ਼ਕਰੀ ਰਾਮ ਨੇ ਦਸਵੀਂ ਸ. ਹ. ਸਕੂਲ ਨਕੋਦਰ ਤੋਂ ਅਤੇ ਉਪਰੰਤ ਖਰੈਤੀ ਰਾਮ ਮਹਿੰਦਰੂ ਡੀ. ਏ. ਵੀ. ਕਾਲਜ ਨਕੋਦਰ ਤੋਂ ਬੀ. ਏ. ਤੱਕ ਦੀ ਪੜ੍ਹਾਈ ਰੋਜ਼ਾਨਾ ਪੰਜ ਕਿੱ. ਮੀ. ਪੈਦਲ ਯਾਤਰਾ ਕਰ ਕਰਕੇ ਪਾਸ ਕੀਤੀ। ਫਿਰ, 1975 ’ਚ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਕੀਤੀ। ਐਨਾ ਪੜ੍ਹਨ ਦੇ ਬਾਵਜੂਦ ਗ਼ਰੀਬ ਨੌਜਵਾਨ ਨੂੰ ਨੌਕਰੀ ਨਾ ਮਿਲੀ। ਲਸ਼ਕਰੀ ਜੀ ਦੇ ਸਾਹਿਤਕ ਸਫ਼ਰ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਗੀਤ ਗਾਉਣੇ, ਪਿੰਡ ਦੇ ਨਾਟਕ ਕਲਾ ਮੰਚ ’ਚ ਵੱਖ-ਵੱਖ ਪਾਤਰਾਂ ਦੇ ਰੋਲ ਅਦਾ ਕਰਨੇ, ਸਾਹਿਤਕ ਕਿਤਾਬਾਂ ਪੜ੍ਹਨੀਆਂ ਆਦਿ ਸ਼ੌਂਕ ਰਹੇ। ਜੱਖੂ ਜੀ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਇਸ ਖੇਤਰ ਵਿਚ ਚੱਲਦਿਆਂ ਉਨ੍ਹਾਂ ਨੇ ਉਸਤਾਦ ਸ. ਰਣਜੀਤ ਸਿੰਘ ਚੰਦ ਕੋਲੋਂ ਗ਼ਜ਼ਲ ਦੀ ਵਜ਼ਨ-ਬਹਿਰ ਦੀਆਂ ਬਰੀਕੀਆਂ ਸਿੱਖੀਆਂ। ਸਾਹਿਤ ਦੀਆਂ ਹੋਰ ਮਹਾਨ ਸਖ਼ਸ਼ੀਅਤਾਂ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਸ਼ਿਵ ਬਟਾਲਵੀ, ਇਨਕਲਾਬੀ ਕਵੀ ਪਾਸ਼, ਹਰਨਾਮ ਦਾਸ ਸਹਿਰਾਈ, ਸੋਹਣ ਸਿੰਘ ਮੀਸ਼ਾ, ਪ੍ਰੋ. ਜਗਤਾਰ, ਸਾਧੂ ਸਿੰਘ ਹਮਦਰਦ, ਉਲਫ਼ਤ ਬਾਜਵਾ ਅਤੇ ਪੰਜਾਬੀ ਗ਼ਜ਼ਲ ਦੇ ਪਿਤਾਮਾ ਦੀਪਕ ਜੈਤੋਈ ਜੀ ਆਦਿ ਨਾਲ ਸਾਹਿਤਕ ਸੰਗਤ ਕੀਤੀ। ਨਾਟਕਕਾਰ ਭਾਈ ਮੰਨਾ ਸਿੰਘ ਜੀ ਅਤੇ ਮਸ਼ਹੂਰ ਕਹਾਣੀਕਾਰ ਜਿੰਦਰ ਲੱਧੜ, ਗੀਤਕਾਰ ਪ੍ਰੀਤ ਲੱਧੜ, ਬਲਕਾਰ ਲੱਧੜ ਅਤੇ ਪ੍ਰੋ. ਪ੍ਰਗਣ ਸਿੰਘ ਨਾਲ ਵੀ ਕਾਫ਼ੀ ਨੇੜਤਾ ਰਹੀ। ਨਾਵਲਕਾਰ ਸਵ: ਜਸਵੰਤ ਸਿੰਘ ਕੰਵਲ, ਕਰਨੈਲ ਸਿੰਘ ਨਿੱਝਰ, ਲੇਖਿਕਾ ਕੁਲਬੀਰ ਕੌਰ ਬਡੇਸਰੋਂ ਦੇ ਰੂ-ਬ- ਰੂ ਹੋਣ ਦਾ ਵੀ ਮੌਕਾ ਮਿਲਿਆ। ਇਨ੍ਹਾਂ ਸਭੇ ਸਖ਼ਸ਼ੀਅਤਾਂ ਦਾ ਜੱਖੂ ਜੀ ਦੀ ਕਲਮ ਅਤੇ ਸੋਚਣੀ ਉਤੇ ਰੰਗ ਚੜ੍ਹਿਆ ਰੰਗ ਸਾਖ਼ਸ਼ਾਤ ਝਲਕਾਰੇ ਮਾਰਦਾ ਨਜ਼ਰੀ ਆਉਦਾ ਹੈ। ਜਿੱਥੇ ਆਪ ਜੀ ਨੇ ਦੇਸ਼-ਵਿਦੇਸ਼ ਦੀਆਂ ਪੰਜਾਬੀ ਦੀਆਂ ਅਖ਼ਬਾਰਾਂ ਵਿੱਚ ਗ਼ਜ਼ਲਾਂ, ਗੀਤ ਤੇ ਆਰਟੀਕਲ ਛਪਵਾ ਕੇ ਚੰਗਾ ਨਾਮਨਾ ਖੱਟਿਆ, ਉਥੇ ਉਨ੍ਹਾਂ ਦੇ ‘‘ਸਾਂਝੀਵਾਲਤਾ ਦੇ ਪ੍ਰਤੀਕ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਜੀ’’, ‘‘ਪ੍ਰਥਮ ਪ੍ਰਕਾਸ਼ ਸਥਾਨ ਸ਼੍ਰੀ ਹਰਿਮੰਦਰ ਸਾਹਿਬ’’, ‘‘ਮਹਾਨ ਯੁੱਗ-ਪੁਰਸ਼ ਬਾਵਾ ਸਾਹਿਬ ਡਾ. ਭੀਮ ਰਾਓ ਅੰਬੇਦਕਰ’’ ਨੇ ਕਾਫ਼ੀ ਲੋਕ-ਪ੍ਰਿਯਤਾ ਹਾਸਲ ਕੀਤੀ। ਸਾਂਝੀਆਂ ਪ੍ਰਕਾਸ਼ਨਾਵਾਂ ਦੀ ਲੜੀ ਵਿਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ, (ਰਜਿ:) ਦੇ ‘‘ਰੰਗ-ਬਰੰਗੀਆਂ ਕਲਮਾਂ’’ (267 ਕਲਮਾਂ ਦੇ ਕਾਵਿ-ਸੰਗ੍ਰਹਿ) ਵਿਚ ਭਰਵੀਂ ਕਲਮੀ ਹਾਜ਼ਰੀ ਲਗਵਾਈ। ਸੂਫ਼ੀ ਗਾਇਕ ਜਮਨਾ ਰਸੀਲਾ ਵਲੋਂ ਜੱਖੂ ਜੀ ਦੇ ਕੁਝ ਗੀਤ ਵੀ ਰਿਕਾਰਡ ਕਰਵਾ ਕੇ ਮਾਰਕੀਟ ਵਿਚ ਉਤਾਰੇ ਗਏ। 1997 ਵਿਚ ਜੱਖੂ ਜੀ ਕੁਵੈਤ ਚਲੇ ਗਏ। ਵਿਦੇਸ਼ਾਂ ਵਿਚ ਬੇਸ਼ੱਕ ਹਰ ਬੰਦੇ ਨੂੰ ਮਸ਼ੀਨ ਬਣਨਾ ਪੈਂਦਾ ਹੈ, ਪਰ ਇਸਦੇ ਬਾਵਜੂਦ ਵੀ ਜਿਹਨ ਵਿਚ ਪੁੰਗਰ ਚੁੱਕੇ ਸਾਹਿਤ ਦੇ ਬੀਜ ਉਨ੍ਹਾਂ ਨੂੰ ਉਤਨੀ ਦੇਰ ਟਿਕਣ ਨਾ ਦਿੰਦੇ ਜਿੰਨੀ ਦੇਰ ਤੱਕ ਆਪਣਾ ਕਲਮੀ-ਉਬਾਲ ਕਾਗਜ਼ ਦੀ ਹਿੱਕੜੀ ਉਤੇ ਕੱਢਕੇ ਰੱਖ ਨਾ ਦਿੰਦੇ। ਗ਼ਰੀਬੀ ਹੰਢਾਈ ਹੋਣ ਕਰ ਕੇ ਉਹ ਲੋਕ-ਸੇਵਾ ਵੱਲ ਵੀ ਉਚੇਚਾ ਧਿਆਨ ਦਿੰਦੇ। ਸੰਨ 2009 ’ਚ ਪੰਜਾਬੀ ਸੰਗਤ ਦੇ ਸਹਿਯੋਗ ਨਾਲ, ‘‘ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ’’ ਹੋਂਦ ’ਚ ਲਿਆਂਦੀ। ਸੰਗਤ ਵੱਲੋਂ ਸੋਸਾਇਟੀ ਦੇ ਪਹਿਲੇ ਪ੍ਰਧਾਨ ਵੀ ਆਪ ਨੂੰ ਹੀ ਚੁਣਿਆ ਗਿਆ ਤੇ ਇਹ ਮਾਣ ਸੰਗਤ ਵੱਲੋਂ ਅੱਜ ਵੀ ਬਰਕਰਾਰ ਹੈ । ਫਿਰ, ਪੰਜਾਬੀ ਭਾਈਚਾਰੇ ਨੂੰ ਨਾਲ ਲੈ ਕੇ ਕੁਵੈਤ ’ਚ ਧਾਰਮਿਕ ਸਮਾਗਮ ਕਰਵਾਉਣੇ ਅਰੰਭ ਕੀਤੇ। ਜਿਨ੍ਹਾਂ ’ਚ ਹੁਣ ਤੱਕ ਪੰਜਾਬ ਤੋਂ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ‘‘ਸਾਡਾ ਪੰਜਾਬ’’ ਦੇ ਮੱੁਖ ਸੰਪਾਦਕ ਸ. ਇੰਦਰਜੀਤ ਸਿੰਘ ਘੁੰਗਰਾਲੀ, ਮਾਈ ਭਾਗੋ ਬ੍ਰਿਗੇਡ ਦੀ ਸਰਪ੍ਰਸਤ ਬੀਬੀ ਕੁਲਵੰਤ ਕੌਰ ਪਟਿਆਲਾ, ਕਥਾ-ਵਾਚਕ ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏ ਪੁਰ ਵਾਲੇ, ਭਾਈ ਬਲਜੀਤ ਸਿੰਘ ਚੰਡੀਗੜ੍ਹ ਵਾਲੇ, ਰਾਗੀ ਭਾਈ ਹਰਪਾਲ ਸਿੰਘ ਵਿਰਦੀ, ਯੂਰਪ ਤੋਂ ਕਵੀ ਸ. ਹਰਜਿੰਦਰ ਸਿੰਘ ਸੰਧੂ, ਸ. ਮੋਤਾ ਸਿੰਘ ਸਰਾਏ (ਪੰਜਾਬੀ ਸੱਥ ਯੂਰਪ ਦੇ ਮੱੁਖ ਸੇਵਾਦਾਰ) ਆਦਿ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀਆਂ ਭਰ ਗਏ ਹਨ । ਸ. ਮੋਤਾ ਸਿੰਘ ਜੀ ਸਰਾਏ ਦੀ ਸਲਾਹ ’ਤੇ ਸਵ: ਨਿਰਮਲ ਸਿੰਘ ਜੀ ਭੰਵਰਾ, ਕਰਮਜੀਤ ਸਿੰਘ ਔਜਲਾ, ਦਲਜੀਤ ਸਿੰਘ ਭੱਟੀ, ਸੁਪ੍ਰਸਿੱਧ ਗੀਤਕਾਰਾਂ ਦੀ ਲੜੀ ਵਿਚ ਸੁਰਿੰਦਰ ਜੱਕੋਪੁਰੀ, ਜੱਸੀ ਗੁਸਤਾਖ਼, ਹੈਪੀ ਭਾਮ, ਤੇਜੀ ਸਾਬ੍ਹ, ਬਲਜੀਤ ਸਰੋਆ, ਨਿਰਮਲ ਭਾਰ ਸਿੰਘ ਪੁਰੀ, ਰਵਿੰਦਰ ਸਿੰਘ, ਜਸਪਾਲ ਚੁੰਬਰ ਅਤੇ ਮੰਗੀ ਭੁੱਲਰ ਆਦਿ ਨੂੰ ਨਾਲ ਲੈ ਕੇ, ‘‘ਪੰਜਾਬੀ ਸੱਥ ਕੁਵੈਤ’’ ਦੀ ਸਥਾਪਨਾ ਕੀਤੀ, ਜਿਸ ਵਿਚ ਉਪਰੰਤ ਕੁਵੈਤ ’ਚ ਰਹਿੰਦੀਆਂ ਹੋਰ ਕਲਮਾਂ ਨੂੰ ਵੀ ਆਪਣੇ ਨਾਲ ਜੋੜ ਕੇ, ‘‘ਮੋਹ ਪੰਜਾਬੀ ਦਾ’’ ਕਾਵਿ-ਸੰਗ੍ਰਹਿ ਛਪਵਾਇਆ। 16 ਅਪ੍ਰੈਲ, 2020 ਨੂੰ ਕੁਵੈਤ ’ਚ ਮਨਾਏ ਜਾਣ ਵਾਲੇ ਵਿਸਾਖੀ ਮੇਲੇ ’ਤੇ ਇਸ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਹੋਣੀ ਸੀ, ਪਰ ਇਹ ਮੇਲਾ ਕਰੋਨਾ ਮਹਾਂਮਾਰੀ ਦੀ ਭੇਂਟ ਚੜ੍ਹ ਗਿਆ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬੁਲੰਦੀਆਂ ਉਤੇ ਪਹੁੰਚਾਉਣ ਦੇ ਸਿਰਤੋੜ ਉਪਰਾਲਿਆਂ ਵਿਚ ਜੁਟੀ ਲਸ਼ਕਰੀ ਰਾਮ ਜੱਖੂ ਨਾਂ ਦੀ ਇਸ ਸਖ਼ਸ਼ੀਅਤ ਦੇ ਪਰ-ਉਪਕਾਰੀ ਸਾਹਿਤਕ ਅਤੇ ਸਮਾਜ-ਸੇਵੀ ਕਾਰਜਾਂ ਬਾਰੇ ਜਿੰਨੀ ਸ਼ਲਾਘਾ ਕੀਤੀ ਜਾਏ, ਥੋੜ੍ਹੀ ਹੈ। ਸ਼ਾਲ੍ਹਾ ! ਇਸ ਅਨਮੋਲ ਪ੍ਰਵਾਸੀ ਹੀਰੇ ਨੂੰ ਆਪਣੀਆਂ ਕਲਾਵਾਂ ਰੂਪੀ ਰੋਸ਼ਨੀਆਂ ਨਾਲ ਇਵੇਂ ਹੀ ਹਨੇਰੇ ਹਿਰਦਿਆਂ ਨੂੰ ਰੁਸ਼ਨਾਉਣ ਵਿਚ ਯੋਗਦਾਨ ਪਾਉਂਦੇ ਰਹਿਣ ਦਾ ਮਾਲਕ ਹੋਰ ਵੀ ਬਲ ਬਖ਼ਸ਼ੇ ! ਲਸ਼ਕਰੀ ਰਾਮ ਜੱਖੂ ਨਾਂ ਦਾ ਲਟ-ਲਟ ਬਲਦਾ, ਚਮਕਦਾ-ਦਮਕਦਾ ਇਹ ਚਿਰਾਗ਼ ਯੁੱਗਾਂ ਤੀਕ ਲਗਾਤਾਰ ਬਲ਼ਦਾ ਰਵੇ੍ਹ, ਦਿਲੀ ਚਾਹਿਤ ਹੈ, ਮੇਰੀ! -ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641) ਸੰਪਰਕ – ਲਸ਼ਕਰੀ ਰਾਮ ਜੱਖੂ, ਵਟਸਅੱਪ 00965 99271784"/>
chandighar

ਲਟ-ਲਟ ਬਲਦਾ ਪੰਜਾਬੀਅਤ ਦਾ ਪ੍ਰਵਾਸੀ ਚਿਰਾਗ਼ : ਲਸ਼ਕਰੀ ਰਾਮ ਜੱਖੂ

ਸਾਹਿਤ ਦੀ ਸੇਵਾ ਤੇ ਸਮਾਜ- ਸੇਵਾ ਦਾ ਕਾਰਜ਼ ਵੀ ਕਿਸੇ ਭਾਗਾਂ ਵਾਲੇ ਬੰਦੇ ਦੇ ਹਿੱਸੇ ਹੀ ਆਉਂਦਾ ਹੈ । ਉਹ ਵੀ ਉਸ ਸਖ਼ਸ਼ ਦੇ ਹਿੱਸੇ, ਜਿਸ ਵਿੱਚ ਗੁਣ ਹੁੰਦਾ ਹੈ ਮਿਹਨਤ, ਲਗਨ, ਸ਼ੌਂਕ ਦ੍ਰਿੜਤਾ ਤੇ ਸ੍ਰਿੜਤਾ ਦਾ। ਜਿਸ ਵਿਚ ਅਣਖ ਵੀ ਜਿਊਂਦੀ-ਜਾਗਦੀ ਹੋਇਆ ਕਰਦੀ ਹੈ ਅਤੇ ਦਾ ਚਟਾਨ ਵਰਗਾ ਠੋਸ ਤੇ ਪੱਕਾ ਇਰਾਦਾ ਵੀ। ਇਨ੍ਹਾਂ ਸਭ ਗੁਣਾਂ ਦੀ ਪਟਾਰੀ ਦਾ ਦੂਜਾ ਨਾਂਓ ਹੈ- ਲਕਸ਼ਰੀ ਰਾਮ ਜੱਖੂ। ਜਿਲ੍ਹਾ ਜਲਧੰਰ ਦੀ ਤਹਿਸੀਲ ਨਕੋਦਰ ਦੇ ਪਿੰਡ ਲੱਧੜਾਂ ਵਿੱਚ ਸਵ: ਸ਼੍ਰੀ ਸ਼ਾਮਾ ਰਾਮ ਪਿਤਾ ਦੇ ਵਿਹੜੇ ਸ਼੍ਰੀਮਤੀ ਅਮਰ ਕੌਰ ਮਾਤਾ ਜੀ ਦੀ ਕੁੱਖ ਨੂੰ ਵੀਹ ਜੁਲਾਈ ਉਨੀਂ ਸੌ ਸਤਵੰਜ਼ਾ ਨੂੰ ਭਾਗ ਲਾਉਣ ਵਾਲੇ ਲਸ਼ਕਰੀ ਰਾਮ ਨੇ ਦਸਵੀਂ ਸ. ਹ. ਸਕੂਲ ਨਕੋਦਰ ਤੋਂ ਅਤੇ ਉਪਰੰਤ ਖਰੈਤੀ ਰਾਮ ਮਹਿੰਦਰੂ ਡੀ. ਏ. ਵੀ. ਕਾਲਜ ਨਕੋਦਰ ਤੋਂ ਬੀ. ਏ. ਤੱਕ ਦੀ ਪੜ੍ਹਾਈ ਰੋਜ਼ਾਨਾ ਪੰਜ ਕਿੱ. ਮੀ. ਪੈਦਲ ਯਾਤਰਾ ਕਰ ਕਰਕੇ ਪਾਸ ਕੀਤੀ। ਫਿਰ, 1975 ’ਚ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਕੀਤੀ। ਐਨਾ ਪੜ੍ਹਨ ਦੇ ਬਾਵਜੂਦ ਗ਼ਰੀਬ ਨੌਜਵਾਨ ਨੂੰ ਨੌਕਰੀ ਨਾ ਮਿਲੀ।
ਲਸ਼ਕਰੀ ਜੀ ਦੇ ਸਾਹਿਤਕ ਸਫ਼ਰ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਗੀਤ ਗਾਉਣੇ, ਪਿੰਡ ਦੇ ਨਾਟਕ ਕਲਾ ਮੰਚ ’ਚ ਵੱਖ-ਵੱਖ ਪਾਤਰਾਂ ਦੇ ਰੋਲ ਅਦਾ ਕਰਨੇ, ਸਾਹਿਤਕ ਕਿਤਾਬਾਂ ਪੜ੍ਹਨੀਆਂ ਆਦਿ ਸ਼ੌਂਕ ਰਹੇ। ਜੱਖੂ ਜੀ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਇਸ ਖੇਤਰ ਵਿਚ ਚੱਲਦਿਆਂ ਉਨ੍ਹਾਂ ਨੇ ਉਸਤਾਦ ਸ. ਰਣਜੀਤ ਸਿੰਘ ਚੰਦ ਕੋਲੋਂ ਗ਼ਜ਼ਲ ਦੀ ਵਜ਼ਨ-ਬਹਿਰ ਦੀਆਂ ਬਰੀਕੀਆਂ ਸਿੱਖੀਆਂ। ਸਾਹਿਤ ਦੀਆਂ ਹੋਰ ਮਹਾਨ ਸਖ਼ਸ਼ੀਅਤਾਂ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਸ਼ਿਵ ਬਟਾਲਵੀ, ਇਨਕਲਾਬੀ ਕਵੀ ਪਾਸ਼, ਹਰਨਾਮ ਦਾਸ ਸਹਿਰਾਈ, ਸੋਹਣ ਸਿੰਘ ਮੀਸ਼ਾ, ਪ੍ਰੋ. ਜਗਤਾਰ, ਸਾਧੂ ਸਿੰਘ ਹਮਦਰਦ, ਉਲਫ਼ਤ ਬਾਜਵਾ ਅਤੇ ਪੰਜਾਬੀ ਗ਼ਜ਼ਲ ਦੇ ਪਿਤਾਮਾ ਦੀਪਕ ਜੈਤੋਈ ਜੀ ਆਦਿ ਨਾਲ ਸਾਹਿਤਕ ਸੰਗਤ ਕੀਤੀ। ਨਾਟਕਕਾਰ ਭਾਈ ਮੰਨਾ ਸਿੰਘ ਜੀ ਅਤੇ ਮਸ਼ਹੂਰ ਕਹਾਣੀਕਾਰ ਜਿੰਦਰ ਲੱਧੜ, ਗੀਤਕਾਰ ਪ੍ਰੀਤ ਲੱਧੜ, ਬਲਕਾਰ ਲੱਧੜ ਅਤੇ ਪ੍ਰੋ. ਪ੍ਰਗਣ ਸਿੰਘ ਨਾਲ ਵੀ ਕਾਫ਼ੀ ਨੇੜਤਾ ਰਹੀ। ਨਾਵਲਕਾਰ ਸਵ: ਜਸਵੰਤ ਸਿੰਘ ਕੰਵਲ, ਕਰਨੈਲ ਸਿੰਘ ਨਿੱਝਰ, ਲੇਖਿਕਾ ਕੁਲਬੀਰ ਕੌਰ ਬਡੇਸਰੋਂ ਦੇ ਰੂ-ਬ- ਰੂ ਹੋਣ ਦਾ ਵੀ ਮੌਕਾ ਮਿਲਿਆ। ਇਨ੍ਹਾਂ ਸਭੇ ਸਖ਼ਸ਼ੀਅਤਾਂ ਦਾ ਜੱਖੂ ਜੀ ਦੀ ਕਲਮ ਅਤੇ ਸੋਚਣੀ ਉਤੇ ਰੰਗ ਚੜ੍ਹਿਆ ਰੰਗ ਸਾਖ਼ਸ਼ਾਤ ਝਲਕਾਰੇ ਮਾਰਦਾ ਨਜ਼ਰੀ ਆਉਦਾ ਹੈ।
ਜਿੱਥੇ ਆਪ ਜੀ ਨੇ ਦੇਸ਼-ਵਿਦੇਸ਼ ਦੀਆਂ ਪੰਜਾਬੀ ਦੀਆਂ ਅਖ਼ਬਾਰਾਂ ਵਿੱਚ ਗ਼ਜ਼ਲਾਂ, ਗੀਤ ਤੇ ਆਰਟੀਕਲ ਛਪਵਾ ਕੇ ਚੰਗਾ ਨਾਮਨਾ ਖੱਟਿਆ, ਉਥੇ ਉਨ੍ਹਾਂ ਦੇ ‘‘ਸਾਂਝੀਵਾਲਤਾ ਦੇ ਪ੍ਰਤੀਕ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਜੀ’’, ‘‘ਪ੍ਰਥਮ ਪ੍ਰਕਾਸ਼ ਸਥਾਨ ਸ਼੍ਰੀ ਹਰਿਮੰਦਰ ਸਾਹਿਬ’’, ‘‘ਮਹਾਨ ਯੁੱਗ-ਪੁਰਸ਼ ਬਾਵਾ ਸਾਹਿਬ ਡਾ. ਭੀਮ ਰਾਓ ਅੰਬੇਦਕਰ’’ ਨੇ ਕਾਫ਼ੀ ਲੋਕ-ਪ੍ਰਿਯਤਾ ਹਾਸਲ ਕੀਤੀ। ਸਾਂਝੀਆਂ ਪ੍ਰਕਾਸ਼ਨਾਵਾਂ ਦੀ ਲੜੀ ਵਿਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ, (ਰਜਿ:) ਦੇ ‘‘ਰੰਗ-ਬਰੰਗੀਆਂ ਕਲਮਾਂ’’ (267 ਕਲਮਾਂ ਦੇ ਕਾਵਿ-ਸੰਗ੍ਰਹਿ) ਵਿਚ ਭਰਵੀਂ ਕਲਮੀ ਹਾਜ਼ਰੀ ਲਗਵਾਈ। ਸੂਫ਼ੀ ਗਾਇਕ ਜਮਨਾ ਰਸੀਲਾ ਵਲੋਂ ਜੱਖੂ ਜੀ ਦੇ ਕੁਝ ਗੀਤ ਵੀ ਰਿਕਾਰਡ ਕਰਵਾ ਕੇ ਮਾਰਕੀਟ ਵਿਚ ਉਤਾਰੇ ਗਏ।
1997 ਵਿਚ ਜੱਖੂ ਜੀ ਕੁਵੈਤ ਚਲੇ ਗਏ। ਵਿਦੇਸ਼ਾਂ ਵਿਚ ਬੇਸ਼ੱਕ ਹਰ ਬੰਦੇ ਨੂੰ ਮਸ਼ੀਨ ਬਣਨਾ ਪੈਂਦਾ ਹੈ, ਪਰ ਇਸਦੇ ਬਾਵਜੂਦ ਵੀ ਜਿਹਨ ਵਿਚ ਪੁੰਗਰ ਚੁੱਕੇ ਸਾਹਿਤ ਦੇ ਬੀਜ ਉਨ੍ਹਾਂ ਨੂੰ ਉਤਨੀ ਦੇਰ ਟਿਕਣ ਨਾ ਦਿੰਦੇ ਜਿੰਨੀ ਦੇਰ ਤੱਕ ਆਪਣਾ ਕਲਮੀ-ਉਬਾਲ ਕਾਗਜ਼ ਦੀ ਹਿੱਕੜੀ ਉਤੇ ਕੱਢਕੇ ਰੱਖ ਨਾ ਦਿੰਦੇ। ਗ਼ਰੀਬੀ ਹੰਢਾਈ ਹੋਣ ਕਰ ਕੇ ਉਹ ਲੋਕ-ਸੇਵਾ ਵੱਲ ਵੀ ਉਚੇਚਾ ਧਿਆਨ ਦਿੰਦੇ। ਸੰਨ 2009 ’ਚ ਪੰਜਾਬੀ ਸੰਗਤ ਦੇ ਸਹਿਯੋਗ ਨਾਲ, ‘‘ਸਤਿਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ’’ ਹੋਂਦ ’ਚ ਲਿਆਂਦੀ। ਸੰਗਤ ਵੱਲੋਂ ਸੋਸਾਇਟੀ ਦੇ ਪਹਿਲੇ ਪ੍ਰਧਾਨ ਵੀ ਆਪ ਨੂੰ ਹੀ ਚੁਣਿਆ ਗਿਆ ਤੇ ਇਹ ਮਾਣ ਸੰਗਤ ਵੱਲੋਂ ਅੱਜ ਵੀ ਬਰਕਰਾਰ ਹੈ । ਫਿਰ, ਪੰਜਾਬੀ ਭਾਈਚਾਰੇ ਨੂੰ ਨਾਲ ਲੈ ਕੇ ਕੁਵੈਤ ’ਚ ਧਾਰਮਿਕ ਸਮਾਗਮ ਕਰਵਾਉਣੇ ਅਰੰਭ ਕੀਤੇ। ਜਿਨ੍ਹਾਂ ’ਚ ਹੁਣ ਤੱਕ ਪੰਜਾਬ ਤੋਂ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ‘‘ਸਾਡਾ ਪੰਜਾਬ’’ ਦੇ ਮੱੁਖ ਸੰਪਾਦਕ ਸ. ਇੰਦਰਜੀਤ ਸਿੰਘ ਘੁੰਗਰਾਲੀ, ਮਾਈ ਭਾਗੋ ਬ੍ਰਿਗੇਡ ਦੀ ਸਰਪ੍ਰਸਤ ਬੀਬੀ ਕੁਲਵੰਤ ਕੌਰ ਪਟਿਆਲਾ, ਕਥਾ-ਵਾਚਕ ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏ ਪੁਰ ਵਾਲੇ, ਭਾਈ ਬਲਜੀਤ ਸਿੰਘ ਚੰਡੀਗੜ੍ਹ ਵਾਲੇ, ਰਾਗੀ ਭਾਈ ਹਰਪਾਲ ਸਿੰਘ ਵਿਰਦੀ, ਯੂਰਪ ਤੋਂ ਕਵੀ ਸ. ਹਰਜਿੰਦਰ ਸਿੰਘ ਸੰਧੂ, ਸ. ਮੋਤਾ ਸਿੰਘ ਸਰਾਏ (ਪੰਜਾਬੀ ਸੱਥ ਯੂਰਪ ਦੇ ਮੱੁਖ ਸੇਵਾਦਾਰ) ਆਦਿ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀਆਂ ਭਰ ਗਏ ਹਨ ।
ਸ. ਮੋਤਾ ਸਿੰਘ ਜੀ ਸਰਾਏ ਦੀ ਸਲਾਹ ’ਤੇ ਸਵ: ਨਿਰਮਲ ਸਿੰਘ ਜੀ ਭੰਵਰਾ, ਕਰਮਜੀਤ ਸਿੰਘ ਔਜਲਾ, ਦਲਜੀਤ ਸਿੰਘ ਭੱਟੀ, ਸੁਪ੍ਰਸਿੱਧ ਗੀਤਕਾਰਾਂ ਦੀ ਲੜੀ ਵਿਚ ਸੁਰਿੰਦਰ ਜੱਕੋਪੁਰੀ, ਜੱਸੀ ਗੁਸਤਾਖ਼, ਹੈਪੀ ਭਾਮ, ਤੇਜੀ ਸਾਬ੍ਹ, ਬਲਜੀਤ ਸਰੋਆ, ਨਿਰਮਲ ਭਾਰ ਸਿੰਘ ਪੁਰੀ, ਰਵਿੰਦਰ ਸਿੰਘ, ਜਸਪਾਲ ਚੁੰਬਰ ਅਤੇ ਮੰਗੀ ਭੁੱਲਰ ਆਦਿ ਨੂੰ ਨਾਲ ਲੈ ਕੇ, ‘‘ਪੰਜਾਬੀ ਸੱਥ ਕੁਵੈਤ’’ ਦੀ ਸਥਾਪਨਾ ਕੀਤੀ, ਜਿਸ ਵਿਚ ਉਪਰੰਤ ਕੁਵੈਤ ’ਚ ਰਹਿੰਦੀਆਂ ਹੋਰ ਕਲਮਾਂ ਨੂੰ ਵੀ ਆਪਣੇ ਨਾਲ ਜੋੜ ਕੇ, ‘‘ਮੋਹ ਪੰਜਾਬੀ ਦਾ’’ ਕਾਵਿ-ਸੰਗ੍ਰਹਿ ਛਪਵਾਇਆ। 16 ਅਪ੍ਰੈਲ, 2020 ਨੂੰ ਕੁਵੈਤ ’ਚ ਮਨਾਏ ਜਾਣ ਵਾਲੇ ਵਿਸਾਖੀ ਮੇਲੇ ’ਤੇ ਇਸ ਕਾਵਿ-ਸੰਗ੍ਰਹਿ ਦੀ ਘੁੰਡ-ਚੁਕਾਈ ਹੋਣੀ ਸੀ, ਪਰ ਇਹ ਮੇਲਾ ਕਰੋਨਾ ਮਹਾਂਮਾਰੀ ਦੀ ਭੇਂਟ ਚੜ੍ਹ ਗਿਆ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬੁਲੰਦੀਆਂ ਉਤੇ ਪਹੁੰਚਾਉਣ ਦੇ ਸਿਰਤੋੜ ਉਪਰਾਲਿਆਂ ਵਿਚ ਜੁਟੀ ਲਸ਼ਕਰੀ ਰਾਮ ਜੱਖੂ ਨਾਂ ਦੀ ਇਸ ਸਖ਼ਸ਼ੀਅਤ ਦੇ ਪਰ-ਉਪਕਾਰੀ ਸਾਹਿਤਕ ਅਤੇ ਸਮਾਜ-ਸੇਵੀ ਕਾਰਜਾਂ ਬਾਰੇ ਜਿੰਨੀ ਸ਼ਲਾਘਾ ਕੀਤੀ ਜਾਏ, ਥੋੜ੍ਹੀ ਹੈ। ਸ਼ਾਲ੍ਹਾ ! ਇਸ ਅਨਮੋਲ ਪ੍ਰਵਾਸੀ ਹੀਰੇ ਨੂੰ ਆਪਣੀਆਂ ਕਲਾਵਾਂ ਰੂਪੀ ਰੋਸ਼ਨੀਆਂ ਨਾਲ ਇਵੇਂ ਹੀ ਹਨੇਰੇ ਹਿਰਦਿਆਂ ਨੂੰ ਰੁਸ਼ਨਾਉਣ ਵਿਚ ਯੋਗਦਾਨ ਪਾਉਂਦੇ ਰਹਿਣ ਦਾ ਮਾਲਕ ਹੋਰ ਵੀ ਬਲ ਬਖ਼ਸ਼ੇ ! ਲਸ਼ਕਰੀ ਰਾਮ ਜੱਖੂ ਨਾਂ ਦਾ ਲਟ-ਲਟ ਬਲਦਾ, ਚਮਕਦਾ-ਦਮਕਦਾ ਇਹ ਚਿਰਾਗ਼ ਯੁੱਗਾਂ ਤੀਕ ਲਗਾਤਾਰ
ਬਲ਼ਦਾ ਰਵੇ੍ਹ, ਦਿਲੀ ਚਾਹਿਤ ਹੈ, ਮੇਰੀ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ – ਲਸ਼ਕਰੀ ਰਾਮ ਜੱਖੂ, ਵਟਸਅੱਪ 00965 99271784

Tags