chandighar

ਬਜ਼ੁਰਗ ਨੂੰ ਬੰਦਕ ਬਣਾ ਕੇ ਮੱਝਾਂ ਚੋਰੀ ਕੀਤੀਆਂ

ਕਰੀਬ ਰਾਤ 2 ਵਜੇ ਤਿੰਨ ਚੋਰਾਂ ਨੇ ਵਾਰਦਾਤ ਨੂੰ ਦਿਤਾ ਅੰਜਾਮ
ਆਦਮਪੁਰ (ਕਰਮਵੀਰ ਸਿੰਘ, ਬਲਬੀਰ ਸਿੰਘ, ਰਣਜੀਤ ਸਿੰਘ ਕੰਦੋਲਾ)- ਥਾਣਾ ਆਦਮਪੁਰ ਖੇਤਰ ਦੇ ਪਿੰਡ ਮਹੁੱਦੀਪੁਰ (ਭੇਲਾ) ਵਿੱਚ ਚੋਰ ਇੱਕ ਬਜੁਰਗ ਨੂੰ ਕਮਰੇ ਅੰਦਰ ਬੰਦੀ ਬਣਾ ਕੇ 3 ਮੱਝਾਂ ਚੋਰੀ ਕਰਕੇ ਲੈ ਗਏ। ਪੀੜਿਤ ਰਸ਼ਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਪਿੰਡ ਮੁਹੱਦੀਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਖੂਹ ਪਿੰਡ ਭੇਲਾ ਨਜ਼ਦੀਕ ਪੈਦਾਂ ਹੈ ਜਿਥੇ ਉਹ ਪਸ਼ੂ ਬੰਨਦੇ ਹਨ ਅਤੇ ਰਾਤ ਵੇਲੇ ਉਨਾਂ ਦੇ ਪਿਤਾ ਪ੍ਰੀਤਮ ਸਿੰਘ (80) ਖੂਹ ਤੇ ਰਹਿੰਦੇ ਹਨ। ਉਨ੍ਹਾਂ ਦੱਸਿਆ ਬੀਤੀ ਦੇਰ ਰਾਤ ਤਿੰਨ ਚੋਰਾਂ ਨੇ ਪਹਿਲਾ ਉਸ ਦੇ ਪਿਤਾ ਦੇ ਹੱਥ ਪੈਰ ਬੰਨੇ ਅਤੇ ਉਨਾਂ ਦੇ ਗਲੇ ਵਿੱਚ ਸਾਫਾ ਪਾ ਕੇ ਗਲਾ ਘੁੱਟਨਾਂ ਚਾਹਿਆ ਅਤੇ ਜਾਨੋ ਮਾਰਨ ਦੀ ਧਮਕੀ ਵੀ ਦਿਤੀ ਅਤੇ ਮੰਜੇ ਨਾਲ ਬੰਨ ਕੇ ਕਮਰੇ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਇੱਕ ਫੋਰ ਵੀਲਰ ਵਿਚ ਤਿਨ ਮੱਝਾਂ ਚੋਰੀ ਕਰਕੇ ਲਿਜਾਣ ਦੀ ਕੋਸ਼ਿਸ਼ ਕੀਤੀ ਇੱਕ ਮੱਝ ਖੂਹ ਤੇ ਵਾਪਸ ਭੱਜ ਆਈ ਅਤੇ ਚੋਰ ਦੋ ਮੱਝਾਂ ਚੋਰੀ ਕਰਕੇ ਲੈ ਗਏ। ਉਨਾਂ ਕਿਹਾ ਸਵੇਰੇ ਕਮਰੇ ਵਿਚੋਂ ਉਨਾਂ ਦੇ ਪਿਤਾ ਪ੍ਰੀਤਮ ਸਿੰਘ ਨੂੰ ਉਨਾਂ ਦੇ ਭਰਾ ਬਿੰਦਰ ਸਿੰਘ ਨੇ ਆ ਕੇ ਕੱਡਿਆ। ਉਨਾਂ ਦਸਿਆ ਕਰੀਬ ਦੋ ਲੱਖ ਦਾ ਉਨ੍ਹਾਂ ਦਾ ਨੁਕਸਾਨ ਹੋਇਆ ਹੈ ਅਤੇ ਆਦਮਪੁਰ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ। ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਕਿਹਾ ਕਿ ਉਹ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲੈਣਗੇ।

Tags