chandighar

ਧੀਆਂ

ਧੀਆਂ ਦੇ ਦੁੱਖ ਡਾਹਢੇ ਵੇ ਰੱਬਾ,
ਧੀ ਦੇਵੀਂ ਤਾਂ ਸੁੱਖ ਝੋਲ਼ੀ ਪਾਈਂ।
ਡਾਰੋਂ ਵਿਛੜੀਆਂ ਇਹਨਾਂ ਕੂੰਜਾਂ ਦੇ,
ਸੱਧਰਾਂ ਦੇ ਸੋਹਣੇ ਫ਼ੁੱਲ ਖਿੜ੍ਹਾਈਂ।

ਬਚਪਨ ਲੰਘ ਜਦ ਆਊ ਜਵਾਨੀ,
ਗਾਉਂਦੀ ਫਿਰੂ ਜਦ ਹੋ ਮਸਤਾਨੀ।
ਭੇੜੀਆਂ ਦੇ ਕਿਤੇ ਹੱਥ ਨਾ ਲਵਾਈਂ,
ਧੀਆਂ ਦੇ ਦੁੱਖ………….।

ਪੜ੍ਹ-ਲਿਖ ਉੱਚੀਆਂ ਮੰਜ਼ਿਲਾਂ ਪਾਵਣ,
ਲੋਕ ਧੀਆਂ ਤੋਂ ਸਦਾ ਸਦਕੇ ਜਾਵਣ।
ਬਾਪੂ ਦੀ ਪੱਗ ਦਾ ਸਦਾ ਮਾਣ ਵਧਾਈਂ,
ਧੀਆਂ ਦੇ ਦੁੱਖ…………..।

ਸਹੁਰੇ ਘਰ ਜਾ ਸੁੱਖੀ ਵੱਸਣ ਇਹ,
ਨਵੇਂ ਰਾਹਾਂ ਤੇ ਜਦ ਪੈਰ ਰੱਖਣ ਇਹ।
ਮਾਪਿਆਂ ਦੇ ਦਿਲਾਂ ਨੂੰ ਠੇਸ ਨਾ ਲਾਈਂ।
ਧੀਆਂ ਦੇ ਦੁੱਖ……………।

‘ਜਲੰਧਰੀ’ ਦੁਆਵਾਂ ਕਰੇ ਐ ਰੱਬਾ !
ਵੰਸ਼ ਦੀ ਖ਼ਾਤਿਰ ਪੁੱਤਰ ਕਿਉਂ ਲੱਭਾ?
ਧੀ ਨੂੰ ਵੀ ਸਰਵਣ ਪੁੱਤ ਕਹਾਈਂ,
ਧੀਆਂ ਦੇ ਦੁੱਖ ਡਾਹਢੇ ਵੇ ਰੱਬਾ,
ਧੀ ਦੇਵੀਂ ਤਾਂ ਸੁੱਖ ਝੋਲ਼ੀ ਪਾਈਂ।
ਡਾਰੋਂ ਵਿਛੜੀਆਂ ਇਹਨਾਂ ਕੂੰਜਾਂ ਦੇ,
ਸੱਧਰਾਂ ਦੇ ਸੋਹਣੇ ਫ਼ੁੱਲ ਖਿੜਾਈਂ।

ਅਮਨਦੀਪ ਕੌਰ ਜਲੰਧਰੀ, 88720-40085

Tags