"ਤੈਨੂੰ ਕਿੰਨੀ ਵਾਰ ਸਮਝਾਇਆ ਸਲੇਟ ਤੇ ਲਾਈਨ ਸਿੱਧੀ ਲਾਉਣੀ ਸਿੱਖ ਲੈ ਪਰ ਤੇਰੇ ਖਾਨੇ ਨੀ ਵੜਦੀ " ਆਪਣੀ ਦਸ ਸਾਲ ਦੀ ਮੰਦਬੁੱਧੀ ਭੈਣ ਨੂੰ ਗੁਰਜੰਟ ਨੇ ਦੁਖੀ ਮਨ ਨਾਲ ਝਿੜਕਦੇ ਹੋਏ ਕਿਹਾ ।ਗਰੀਬੀ ਤੇ ਬੇਰੁਜ਼ਗਾਰੀ ਦੇ ਦਾਨਵ ਨਾਲ ਕੁਚਲਿਆ ਹੋਇਆ ਗੁਰਜੰਟ ਇਹ ਦੁਹਾਈ ਦਿੰਦਾ ਹੋਇਆ ਕਿ ਕੱਲ ਨੂੰ ਜੇਕਰ ਉਹ ਨਾ ਰਿਹਾ ਤਾਂ ਉਸ ਨੂੰ ਮੱਤ ਕੌਣ ਦਊ ਅਕਸਰ ਆਪਣੀ ਭੈਣ  ਨੂੰ ਝਿੜਕ ਕੇ ਪੈ ਜਾਂਦਾ ਸੀ। ਸਮੇਂ ਦੀ ਮਾਰ ਨੇ ਗੁਰਜੰਟ ਤੋਂ ਪਹਿਲਾਂ ਹੀ ਉਸਦੇ ਮਾਂ ਤੇ ਪਿਓ ਇੱਕ ਹਾਦਸੇ ਵਿੱਚ ਖੋਹ ਲਏ ਸਨ । ਹੁਣ ਉਸ ਦੀ ਸਾਰੀ ਦੌਲਤ ਤੇ ਸੰਪਤੀ ਸਿਰਫ਼ ਤੇ ਸਿਰਫ਼ ਉਸ ਦੀ ਉਹ ਛੋਟੀ ਭੈਣ ਸੀ ਜੋ ਅਕਸਰ ਥੋੜ੍ਹਾ ਜਿਹਾ ਝਿੜਕਣ ਤੇ ਹੀ ਰੋ ਪੈਂਦੀ ਸੀ । ਤੇ ਗੁਰਜੰਟ ਉਸਨੂੰ ਹਮੇਸ਼ਾ ਹੀ ਇਹ ਗੱਲ ਸਮਝਾਉਂਦਾ ਸੀ ਕਿ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਤੇ ਰੋ ਪੈਂਦੇ ਨੇ ਉਹ ਅਕਸਰ ਹੀ ਜ਼ਿੰਦਗੀ ਵਿੱਚ ਦੁੱਖ ਭੋਗ ਦੇ ਨੇ ।  ਤੂੰ ਹਮੇਸ਼ਾ ਖੁਸ਼ ਰਿਹਾ ਕਰ।ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਣੀ ਬੀਮਾਰ ਭੈਣ ਦੀ ਚਿੰਤਾ ਵਿਚ ਡੁੱਬਿਆ ਹੋਇਆ ਬੀਮਾਰ ਗੁਰਜੰਟ ਜੋ ਕਿ ਆਪ ਵੀ ਟੀ.ਬੀ. ਵਰਗੀ ਗੰਭੀਰ ਬੀਮਾਰੀ ਨਾਲ ਗ੍ਰਸਤ ਸੀ । ਸੋਚਾਂ ਵਿੱਚ ਡੁੱਬਿਆ ਹੋਇਆ ਆਪਣੀ ਮਜ਼ਦੂਰੀ ਦੇ ਪੈਸੇ ਲੈ ਕੇ ਦਵਾਈਆਂ ਵਾਲੀ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ।ਪਰ ਜਦੋਂ ਉਸ ਨੂੰ ਦੁਕਾਨਦਾਰ ਤੋਂ ਦਵਾਈਆਂ ਦੇ ਵਧੇ ਹੋਏ ਰੇਟ ਪਤਾ ਚੱਲਦੇ ਹਨ ਤਾਂ ਉਹ ਬੇ ਚਿਤੇ ਜਿਹੇ ਮਨ ਨਾਲ ਦੁਕਾਨਦਾਰ ਨੂੰ ਕਹਿੰਦਾ ਹੈ," ਮੇਰੀ ਭੈਣ ਵਾਲੀ ਦਵਾਈ ਦੇ ਦੋ, ਮੇਰੀ ਰਹਿਣ ਦਿਓ", ਮੈਂ ਹੁਣ ਕੁਝ ਠੀਕ ਹਾਂ ।  ਐਨਾ ਕਹਿੰਦਾ ਹੋਇਆ ਚਿੰਤਾ ਵਿਚ ਡੁੱਬਿਆ ਗੁਰਜੰਟ ਆਪਣੀ ਵਿਗੜਦੀ ਸਿਹਤ ਦੇ ਨਾਲ ਜਦੋਂ ਦਵਾਈਆਂ ਵਾਲੀ ਦੁਕਾਨ ਤੋਂ ਘਰ ਪਰਤਦਾ ਹੈ ਤਾਂ ਆਪਣੀ ਭੈਣ ਨੂੰ ਫੇਰ ਸਲੇਟ ਤੇ ਵਿੰਗੀਆਂ  ਟੇਢੀਆਂ ਲਾਈਨਾਂ ਮਾਰਦੀ ਨੂੰ ਵੇਖ ਕੇ ਉਹਨੂੰ  ਫਿਰ ਲਾਈਨਾਂ ਸਿੱਧੀਆਂ ਕਰਨ ਲਈ ਕਹਿੰਦਾ ਹੈ । "ਵੀਰ ਜੀ ਮੈਨੂੰ ਤਾਂ ਲਾਈਨਾਂ ਟੇਡੀਆਂ ਵਿੰਗੀਆਂ ਹੀ ਸੋਹਣੀਆਂ ਲੱਗਦੀਆਂ ਨੇ ਨੱਚਦੀਆਂ ਟੱਪਦੀਆਂ ਮੈਨੂੰ ਨੀ ਸਿੱਧੀ ਲਾਈਨ ਮਾਰਨੀ ਆਉਂਦੀ ਆਪਣੀ ਭੈਣ ਦੇ ਮੂੰਹੋਂ ਐਨੇ ਸ਼ਬਦ ਸੁਣਨ ਤੋਂ ਬਾਅਦ ਗੁਰਜੰਟ ਉਸ ਦਾ ਸਿਰ ਪਲੋਸਦਾ ਹੈ ਉਸ ਨੂੰ ਪਿਆਰ ਦਿੰਦਾ ਹੈ ਅਤੇ ਪਾਣੀ ਪੀ ਕੇ ਖੰਘ ਦਾ ਹੋਇਆ ਔਖੇ ਸਾਹ ਲੈਂਦਾ  ਅੰਦਰ ਮੰਜੇ ਤੇ ਲੇਟ ਜਾਂਦਾ ਹੈ ।ਸੋਚਾਂ ਚ ਡੁੱਬਿਆ ਇੱਕ ਵੱਡਾ ਹਉਕਾ ਲੈ ਕੇ ਸ਼ਾਇਦ ਉਹ ਹੋ ਜਾਂਦਾ ਹੈ ਅਚਾਨਕ ਹੀ ਉਸ ਦੀ ਭੈਣ ਨੱਚਦੀ ਟੱਪਦੀ ਰੌਲਾ ਪਾਉਂਦੀ ਅੰਦਰ ਨੂੰ ਆਉਂਦੀ ਹੈ ਵੀਰ ਜੀ ਵੀਰ ਜੀ ਵੇਖੋ ਮੈਂ ਲਾਈਨ ਸਿੱਧੀ ਪਾਰਟੀ ਜਦੋਂ ਉਹ ਉਸ ਨੂੰ ਦੋ ਤਿੰਨ ਵਾਰ ਹਿਲਾਉਂਦੀ ਹੈ ਤੇ ਦੁਬਾਰਾ ਫਿਰ ਕਹਿੰਦੀ ਹੈ ਵੀਰ ਜੀ ਦੇਖੋ ਉੱਠ ਕੇ ਲਾਈਨ ਸਿੱਧੀ ਹੋ ਗਈ ਪਰ ਵਾਰ ਵਾਰ ਉਠਾਉਣ ਤੇ ਵੀ ਗੁਰਜੰਟ ਨਹੀਂ ਉੱਠਿਆ ਸ਼ਾਇਦ ਹੁਣ  ਸ਼ਾਇਦ ਲਾਈਨ ਸੱਚੀ ਸਿੱਧੀ ਹੋ ਗਈ ਸੀ ।
-ਨਵਜੋਤ ਕੌਰ, ਸੰਪਰਕ ਨੰਬਰ  62806-91486 
Computer Faculty : Navjot Kaur
Ghs Ghanaur Kalan
District Sangrur
"/>
chandighar

ਸਿੱਧੀ ਲਾਈਨ 

“ਤੈਨੂੰ ਕਿੰਨੀ ਵਾਰ ਸਮਝਾਇਆ ਸਲੇਟ ਤੇ ਲਾਈਨ ਸਿੱਧੀ ਲਾਉਣੀ ਸਿੱਖ ਲੈ ਪਰ ਤੇਰੇ ਖਾਨੇ ਨੀ ਵੜਦੀ ” ਆਪਣੀ ਦਸ ਸਾਲ ਦੀ ਮੰਦਬੁੱਧੀ ਭੈਣ ਨੂੰ ਗੁਰਜੰਟ ਨੇ ਦੁਖੀ ਮਨ ਨਾਲ ਝਿੜਕਦੇ ਹੋਏ ਕਿਹਾ ।ਗਰੀਬੀ ਤੇ ਬੇਰੁਜ਼ਗਾਰੀ ਦੇ ਦਾਨਵ ਨਾਲ ਕੁਚਲਿਆ ਹੋਇਆ ਗੁਰਜੰਟ ਇਹ ਦੁਹਾਈ ਦਿੰਦਾ ਹੋਇਆ ਕਿ ਕੱਲ ਨੂੰ ਜੇਕਰ ਉਹ ਨਾ ਰਿਹਾ ਤਾਂ ਉਸ ਨੂੰ ਮੱਤ ਕੌਣ ਦਊ ਅਕਸਰ ਆਪਣੀ ਭੈਣ  ਨੂੰ ਝਿੜਕ ਕੇ ਪੈ ਜਾਂਦਾ ਸੀ। ਸਮੇਂ ਦੀ ਮਾਰ ਨੇ ਗੁਰਜੰਟ ਤੋਂ ਪਹਿਲਾਂ ਹੀ ਉਸਦੇ ਮਾਂ ਤੇ ਪਿਓ ਇੱਕ ਹਾਦਸੇ ਵਿੱਚ ਖੋਹ ਲਏ ਸਨ । ਹੁਣ ਉਸ ਦੀ ਸਾਰੀ ਦੌਲਤ ਤੇ ਸੰਪਤੀ ਸਿਰਫ਼ ਤੇ ਸਿਰਫ਼ ਉਸ ਦੀ ਉਹ ਛੋਟੀ ਭੈਣ ਸੀ ਜੋ ਅਕਸਰ ਥੋੜ੍ਹਾ ਜਿਹਾ ਝਿੜਕਣ ਤੇ ਹੀ ਰੋ ਪੈਂਦੀ ਸੀ । ਤੇ ਗੁਰਜੰਟ ਉਸਨੂੰ ਹਮੇਸ਼ਾ ਹੀ ਇਹ ਗੱਲ ਸਮਝਾਉਂਦਾ ਸੀ ਕਿ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਤੇ ਰੋ ਪੈਂਦੇ ਨੇ ਉਹ ਅਕਸਰ ਹੀ ਜ਼ਿੰਦਗੀ ਵਿੱਚ ਦੁੱਖ ਭੋਗ ਦੇ ਨੇ ।  ਤੂੰ ਹਮੇਸ਼ਾ ਖੁਸ਼ ਰਿਹਾ ਕਰ।ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਆਪਣੀ ਬੀਮਾਰ ਭੈਣ ਦੀ ਚਿੰਤਾ ਵਿਚ ਡੁੱਬਿਆ ਹੋਇਆ ਬੀਮਾਰ ਗੁਰਜੰਟ ਜੋ ਕਿ ਆਪ ਵੀ ਟੀ.ਬੀ. ਵਰਗੀ ਗੰਭੀਰ ਬੀਮਾਰੀ ਨਾਲ ਗ੍ਰਸਤ ਸੀ । ਸੋਚਾਂ ਵਿੱਚ ਡੁੱਬਿਆ ਹੋਇਆ ਆਪਣੀ ਮਜ਼ਦੂਰੀ ਦੇ ਪੈਸੇ ਲੈ ਕੇ ਦਵਾਈਆਂ ਵਾਲੀ ਦੁਕਾਨ ਦੇ ਅੰਦਰ ਦਾਖਲ ਹੁੰਦਾ ਹੈ ।ਪਰ ਜਦੋਂ ਉਸ ਨੂੰ ਦੁਕਾਨਦਾਰ ਤੋਂ ਦਵਾਈਆਂ ਦੇ ਵਧੇ ਹੋਏ ਰੇਟ ਪਤਾ ਚੱਲਦੇ ਹਨ ਤਾਂ ਉਹ ਬੇ ਚਿਤੇ ਜਿਹੇ ਮਨ ਨਾਲ ਦੁਕਾਨਦਾਰ ਨੂੰ ਕਹਿੰਦਾ ਹੈ,” ਮੇਰੀ ਭੈਣ ਵਾਲੀ ਦਵਾਈ ਦੇ ਦੋ, ਮੇਰੀ ਰਹਿਣ ਦਿਓ”, ਮੈਂ ਹੁਣ ਕੁਝ ਠੀਕ ਹਾਂ ।  ਐਨਾ ਕਹਿੰਦਾ ਹੋਇਆ ਚਿੰਤਾ ਵਿਚ ਡੁੱਬਿਆ ਗੁਰਜੰਟ ਆਪਣੀ ਵਿਗੜਦੀ ਸਿਹਤ ਦੇ ਨਾਲ ਜਦੋਂ ਦਵਾਈਆਂ ਵਾਲੀ ਦੁਕਾਨ ਤੋਂ ਘਰ ਪਰਤਦਾ ਹੈ ਤਾਂ ਆਪਣੀ ਭੈਣ ਨੂੰ ਫੇਰ ਸਲੇਟ ਤੇ ਵਿੰਗੀਆਂ  ਟੇਢੀਆਂ ਲਾਈਨਾਂ ਮਾਰਦੀ ਨੂੰ ਵੇਖ ਕੇ ਉਹਨੂੰ  ਫਿਰ ਲਾਈਨਾਂ ਸਿੱਧੀਆਂ ਕਰਨ ਲਈ ਕਹਿੰਦਾ ਹੈ । “ਵੀਰ ਜੀ ਮੈਨੂੰ ਤਾਂ ਲਾਈਨਾਂ ਟੇਡੀਆਂ ਵਿੰਗੀਆਂ ਹੀ ਸੋਹਣੀਆਂ ਲੱਗਦੀਆਂ ਨੇ ਨੱਚਦੀਆਂ ਟੱਪਦੀਆਂ ਮੈਨੂੰ ਨੀ ਸਿੱਧੀ ਲਾਈਨ ਮਾਰਨੀ ਆਉਂਦੀ ਆਪਣੀ ਭੈਣ ਦੇ ਮੂੰਹੋਂ ਐਨੇ ਸ਼ਬਦ ਸੁਣਨ ਤੋਂ ਬਾਅਦ ਗੁਰਜੰਟ ਉਸ ਦਾ ਸਿਰ ਪਲੋਸਦਾ ਹੈ ਉਸ ਨੂੰ ਪਿਆਰ ਦਿੰਦਾ ਹੈ ਅਤੇ ਪਾਣੀ ਪੀ ਕੇ ਖੰਘ ਦਾ ਹੋਇਆ ਔਖੇ ਸਾਹ ਲੈਂਦਾ  ਅੰਦਰ ਮੰਜੇ ਤੇ ਲੇਟ ਜਾਂਦਾ ਹੈ ।ਸੋਚਾਂ ਚ ਡੁੱਬਿਆ ਇੱਕ ਵੱਡਾ ਹਉਕਾ ਲੈ ਕੇ ਸ਼ਾਇਦ ਉਹ ਹੋ ਜਾਂਦਾ ਹੈ ਅਚਾਨਕ ਹੀ ਉਸ ਦੀ ਭੈਣ ਨੱਚਦੀ ਟੱਪਦੀ ਰੌਲਾ ਪਾਉਂਦੀ ਅੰਦਰ ਨੂੰ ਆਉਂਦੀ ਹੈ ਵੀਰ ਜੀ ਵੀਰ ਜੀ ਵੇਖੋ ਮੈਂ ਲਾਈਨ ਸਿੱਧੀ ਪਾਰਟੀ ਜਦੋਂ ਉਹ ਉਸ ਨੂੰ ਦੋ ਤਿੰਨ ਵਾਰ ਹਿਲਾਉਂਦੀ ਹੈ ਤੇ ਦੁਬਾਰਾ ਫਿਰ ਕਹਿੰਦੀ ਹੈ ਵੀਰ ਜੀ ਦੇਖੋ ਉੱਠ ਕੇ ਲਾਈਨ ਸਿੱਧੀ ਹੋ ਗਈ ਪਰ ਵਾਰ ਵਾਰ ਉਠਾਉਣ ਤੇ ਵੀ ਗੁਰਜੰਟ ਨਹੀਂ ਉੱਠਿਆ ਸ਼ਾਇਦ ਹੁਣ  ਸ਼ਾਇਦ ਲਾਈਨ ਸੱਚੀ ਸਿੱਧੀ ਹੋ ਗਈ ਸੀ ।
-ਨਵਜੋਤ ਕੌਰ, ਸੰਪਰਕ ਨੰਬਰ  62806-91486 
Computer Faculty : Navjot Kaur
Ghs Ghanaur Kalan
District Sangrur
Tags