-ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ ) 9876428641 ਸੰਪਰਕ : ਸੰਗੀਤਕਾਰ ਮਨਜਿੰਦਰ ਤਨੇਜਾ, +91 98154 47848"/>
chandighar

ਸੰਗੀਤ ਦਾ ਰੁਸਤਮ : ਸੰਗੀਤਕਾਰ ਮਨਜਿੰਦਰ ਤਨੇਜਾ

ਸੰਗੀਤਕਾਰੀ ਦੇ ਬਾਦਸ਼ਾਹ ਮਨਜਿੰਦਰ ਤਨੇਜਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫਾਜ਼ਿਲਕਾ ਵਿਖੇ ਚਲਾਏ ਜਾ ਰਹੇ, ‘‘ਤਨੇਜਾ ਸੰਗੀਤ ਕਲਾ ਕੇਂਦਰ’’ ਵਿਖੇ ਸੰਗੀਤਕ ਬਾਰੀਕੀਆਂ ਦੀ ਜਾਣਕਾਰੀ ਹਾਸਲ ਕਰ ਕੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਨਾਮਣਾ ਖੱਟਣ ਵਾਲੇ ਮਿਆਰੀ ਸਿਖਿਆਰਥੀਆਂ ਦੀ ਗਿਣਤੀ ਸੈਂਕੜਿਆਂ ਵਿੱਚ ਪੁੱਜ ਚੁੱਕੀ ਹੈ, ਜਿਨ੍ਹਾਂ ਵਿੱਚੋਂ ਗਾਇਕ ਗੁਰਨਾਮ ਭੁੱਲਰ, ਅਨਿਰੁਧ ਸ਼ਰਮਾ, ਹਰਜੀਤ ਹੀਰਾ, ਛਿੰਦਾ ਬਰਾੜ, ਗੌਰਵ ਬੱਬਰ, ਗੌਰਵ ਭਾਰਤੀ (ਨਿਊਜ਼ੀਲੈਂਡ), ਯੂਵੀ (ਕਨੇਡਾ), ਦਾ ਫੋਕਮੈਨ, ਐਮ ਰਾਜ ਢਿੱਲੋਂ, ਛਿੰਦਾ ਰਾਏ, ਛੱਲਾ ਕੰਬੋਜ (ਪਰਾਡਾ 2) ਪੂਰਵ ਗਾਂਧੀ ਅਤੇ ਕੁਨਾਲ ਸੇਠੀ ਦਾ ਨਾਂ ਵਿਸ਼ੇਸ਼ ਤੋਰ ਤੇ ਵਰਨਣਯੋਗ ਹੈ।
ਸੰਗੀਤਕਾਰ ਮਨਜਿੰਦਰ ਤਨੇਜਾ ਜੀ ਨੂੰ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨਾਲ ਬਤੌਰ ਮਿਊਜੀਸ਼ੀਅਨ ਸਟੇਜਾਂ ਉਤੇ ਸੰਗਤ ਕਰਨ ਦਾ ਵੀ ਉਚੇਚਾ ਮਾਣ ਹਾਸਲ ਹੈ, ਜਿਨ੍ਹਾ ਵਿੱਚੋਂ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ, ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ, ਪੰਜਾਬੀ ਲੋਕ ਗੀਤਾਂ ਦੀ ਕੋਇਲ ਸੁਰਿੰਦਰ ਕੌਰ (ਦਿੱਲੀ), ਫਕੀਰ ਗਾਇਕ ਸਵ: ਚਾਂਦੀ ਰਾਮ ਚਾਂਦੀ, ਹਰਫਨ ਮੌਲਾ ਗਾਇਕ ਨਿਰਮਲ ਸਿੱਧੂ (ਫਰੀਦਕੋਟੀਆ), ਕਮਲ ਖਾਨ, ਅਸ਼ੋਕ ਮਸਤੀ (ਦਿੱਲੀ), ਗਾਇਕਾ ਸਰਬਜੀਤ ਚਿਮਟੇਵਾਲੀ, ਪਾਲੀ ਦੇਤਵਾਲੀਆ, ਕਰਤਾਰ ਰਮਲਾ, ਸਵ: ਨਰਿੰਦਰ ਬੀਬਾ, ਸਿਮਰਨ ਸਿੰਮੀ, ਹਰਭਜਨ ਮਾਨ, ਬਾਈ ਧਰਮਪ੍ਰੀਤ, ਚੰਨ ਸ਼ਾਹਕੋਟੀ, ਬਰਕਤ ਸਿੱਧੂ (ਮੋਗਾ), ਗਾਇਕਾ ਸਵ: ਪਰਮਿੰਦਰ ਸੰਧੂ, ਬਲਕਾਰ ਸਿੱਧੂ (ਬਠਿੰਡਾ), ਜਸਵਿੰਦਰ ਯਮਲਾ, ਹਾਕਮ ਸੂਫੀ (ਗਿੱਦੜਬਾਹਾ), ਗਾਇਕਾ ਜਸਪਾਲ ਜੱਸੀ (ਬਠਿੰਡਾ) ਅਤੇ ਪਰਕਾਸ਼ ਸਰਾਂ ਆਦਿ ਨਾਵਾਂ ਦਾ ਜ਼ਿਕਰ ਕੀਤੇ ਬਗੈਰ ਨਹੀ ਰਿਹਾ ਜਾ ਸਕਦਾ। ਜਲੰਧਰ ਦੂਰਦਰਸ਼ਨ ਦੇ ਪਰੋਗਰਾਮਾਂ, ‘‘ਸੰਦਲੀ ਪੈੜਾਂ’’, ‘‘ਮਹਿਕਣ ਤੰਦਾਂ’’, ‘‘ਮੇਰਾ ਪਿੰਡ ਮੇਰੇ ਖੇਤ’’, ‘‘ਜਵਾਂ ਤਰੰਗ’’, ‘‘ਝਿਲਮਿਲ ਤਾਰੇ’’ ਆਦਿ ਵਿੱਚ ਉਸ ਦਾ ਸੰਗੀਤ ਸਿਰ ਚੜ੍ਹ ਕੇ ਬੋਲਿਆ ਹੈ। ਇਸ ਤੋਂ ਇਲਾਵਾ ਲੱਗਭਗ ਸੌ ਦੇ ਕਰੀਬ ਵੱਖ-ਵੱਖ ਕਲਾਕਾਰਾਂ ਦੀਆਂ ਅਵਾਜ਼ਾਂ ਵਿੱਚ ਰਿਕਾਰਡ ਹੋਏ ਗੀਤ, ਭੇਟਾਂ ਅਤੇ ਸੂਫੀਆਨਾ ਕਲਾਮਾਂ ਦਾ ਸੰਗੀਤ ਵੀ ਤਿਆਰ ਕਰ ਚੁੱਕਿਆ ਹੈ, ਸੰਗੀਤ ਦਾ ਇਹ ਰੁਸਤਮ। ਇਹ ਹੀ ਕਾਰਨ ਹੈ ਕਿ ਦੇਸ਼-ਵਿਦੇਸ਼ ਵਿੱਚ ਜਦੋਂ ਵੀ, ਜਿੱਥੇ ਵੀ ਕਿੱਧਰੇ ਪੰਜਾਬੀ ਗੀਤ-ਸੰਗੀਤ ਦੀ ਗੱਲ ਚੱਲਦੀ ਹੈ ਤਾਂ ਸੰਗੀਤ ਦੇ ਯਾਦੂਗਰ ਮਨਜਿੰਦਰ ਤਨੇਜਾ ਦਾ ਜ਼ਿਕਰ ਜਰੂਰ ਹੁੰਦਾ ਹੈ। ਸੰਗੀਤ ਦੇ ਥੰਮ੍ਹ ਤਨੇਜਾ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਉਸਤਾਦ ਕ੍ਰਿਸ਼ਨ ਸ਼ਾਂਤ ਜੀ, ਗਿਆਨੀ ਅਮਰ ਸਿੰਘ ਤਨੇਜਾ, ਡਾ. ਵਿਜੇ ਪ੍ਰਵੀਨ ਅਤੇ ਸ਼੍ਰੀ ਰੋਸ਼ਨ ਲਾਲ ਸ਼ਰਮਾ ਜੀ ਦਾ ਦਿਲੀ ਸਤਿਕਾਰ ਕਰਦਾ ਹੈ। ਸਮੇਂ-ਸਮੇਂ ਸਿਰ ਮਿਲੇ ਸਹਿਯੋਗ ਸਦਕਾ ਸੰਗੀਤਕਾਰ ਜੰਗਾ ਕੈਂਥ, ਲੋਕ-ਗਾਇਕ ਸੁਰਿੰਦਰ ਛਿੰਦਾ, ਪਰਮਜੀਤ ਹੰਸ (ਕੈਨੇਡਾ), ਨਿਰਮਲ ਸਿੱਧੂ, ਪਾਲੀ ਦੇਤਵਾਲੀਆ, ਗਾਇਕਾ ਸਰਬਜੀਤ ਚਿਮਟੇਵਾਲੀ, ਮਨਿੰਦਰ ਛਿੰਦਾ, ਦਲਜੀਤ ਅਟਵਾਲ (ਯੂ. ਕੇ.) ਮਿਉਜਿਕ ਡਾਇਰੈਕਟਰ ਗੁਰਮੀਤ ਸਿੰਘ ਬੱਬੂ, ਬੂਟਾ ਸੋਨੀ ਬਠਿੰਡਾ ਅਤੇ ਪੱਤਰਕਾਰ ਗੁਰਬਾਜ ਗਿੱਲ (ਬਠਿੰਡਾ) ਆਦਿ ਦੋਸਤ-ਮਿੱਤਰਾਂ ਦਾ ਵੀ ਉਹ ਤਹਿ ਦਿਲੋਂ ਧੰਨਵਾਦ ਕਰਦਾ ਹੈ।
ਤਨੇਜਾ ਦੇ ਗ੍ਰਹਿ ਵਿਖੇ ਸਜਾਈਆਂ ਹੋਈਆਂ ਸੈਂਕੜੇ ਸ਼ੀਲਡਾਂ, ਯਾਦਗਾਰੀ ਚਿੰਨ੍ਹ ਤੇ ਮਾਨ-ਸਨਮਾਨ, ਉਸ ਨੂੰ ਸਰਸਵਤੀ ਮਾਤਾ ਦਾ ਵਰਦਾਨ ਹੋਣ ਦੀ ਮੂੰਹ ਬੋਲਦੀ ਗਵਾਹੀ ਦਿੰਦੇ ਹਨ। ਰੱਬ ਕਰੇ ! ਸੰਗੀਤ ਦਾ ਇਹ ਸ਼ਕਤੀਸ਼ਾਲੀ ਟਰਾਂਸਫਾਰਮ ਇਸੇ ਤਰਾਂ ਸੰਗੀਤਕ ਰੁਸ਼ਨਾਈਆਂ ਵੰਡਦਾ ਗੀਤ-ਸੰਗੀਤ ਦੀ ਦੁਨੀਆਂ ਦੇ ਦਿਲਾਂ ਉਤੇ ਰਾਜ ਕਰਦਾ ਰਵੇ੍ਹ !
-ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ ) 9876428641
ਸੰਪਰਕ : ਸੰਗੀਤਕਾਰ ਮਨਜਿੰਦਰ ਤਨੇਜਾ, +91 98154 47848

Tags