chandighar

‘‘ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ’’ ਵਿੱਚ ਪ੍ਰਸਿੱਧ ਗਾਇਕਾ ਬੀਬਾ ਗੁਲਸ਼ਨ ਕੋਮਲ ਅਤੇ ਪ੍ਰਸਿੱਧ ਪੱਤਰਕਾਰ ਹਰੀ ਦੱਤ ਸ਼ਰਮਾ ਦੇ ਸ਼ਾਮਲ ਹੋਣ ਤੇ ਖੁਸ਼ੀ ਦੀ ਲਹਿਰ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)- ਸੰਸਾਰ ਪੱਧਰ ਤੇ ਕਾਇਮ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਬਹੁਤ ਵੱਡਾ ਕਾਫਲਾ ਦਿਨੋ-ਦਿਨ ਵੱਧ ਰਿਹਾ ਹੈ। ਇਸ ਕਾਫਲੇ ਦੀ ਅਗਵਾਈ ਕਰਨ ਲਈ ਸ਼ਾਮਿਲ ਹੋਈ ਮਸ਼ਹੂਰ ਗਾਇਕਾ ਗੁਲਸ਼ਨ ਕੋਮਲ ਅਤੇ ਨਾਮਵਰ ਪੱਤਰਕਾਰ ਹਰੀ ਦੱਤ ਸ਼ਰਮਾ (ਮਾਲਕ ਲਿਸ਼ਕਾਰਾ ਟਾਈਮਜ਼ ਅਖਬਾਰ ਲੁਧਿਆਣਾ) ਨੂੰ ਜਿੰਮੇਵਾਰੀ ਦਿੰਦਿਆਂ ਗਾਇਕਾ ਕੋਮਲ ਨੂੰ ਮੰਚ ਦੇ ਚੈਅਰਮੈਨ ਅਤੇ ਪੱਤਰਕਾਰ ਸ਼ਰਮਾ ਨੂੰ ਮੁੱਖ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨ੍ਹਾਂ ਦੋ ਮਹਾਨ ਸ਼ਖਸ਼ੀਅਤਾਂ ਦੇ ਆਉਣ ਨਾਲ ਮੰਚ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ। ਇਨ੍ਹਾਂ ਦੀ ਚੋਣ ਕਰ ਕੇ ਮੰਚ ਦੇ ਰਾਸ਼ਟਰੀ ਪ੍ਰਧਾਨ ਬੱਖਤੜੀਵਾਲਾ ਨੇ ਬਹੁਤ ਵਧੀਆ ਸੋਚ ਦਾ ਸਬੂਤ ਦਿੱਤਾ ਹੈ। ਇਨ੍ਹਾਂ ਦੋ ਸੁਲਝੀਆਂ ਹੋਈਆਂ ਤਜ਼ਰਬੇਕਾਰ ਸਖ਼ਸ਼ੀਅਤਾਂ ਦੇ ਸ਼ਾਮਲ ਹੋਣ ’ਤੇ ਇੰਟਰਨੈਸ਼ਨਲ ਫਿਲਮੀ ਗਾਇਕ ਲਵਲੀ ਨਿਰਮਾਣ ਧੂਰੀ, ਪ੍ਰਸਿੱਧ ਗਾਇਕ ਮਿੰਟੂ ਧੂਰੀ, ਗੀਤਕਾਰ ਰਾਮਫਲ ਰਾਜਲਹੇੜੀ, ਮੁਸਤਾਕ ਲਸਾੜਾ, ਰਣਜੀਤ ਸਿੱਧੂ ਪ੍ਰਧਾਨ ਸੁਨਾਮ ਇਕਾਈ, ਭਗਵਾਨ ਹਾਂਸ ਸੰਗਰੂਰ, ਅਰਸ਼ਦੀਪ ਚੋਟੀਆਂ, ਮੇਘਾ ਮਾਣਕ, ਸਿੱਧੂ ਹਸਨਪੁਰੀ, ਸੁਲੇਖ ਦਰਦੀ ਲੌਂਗੋਵਾਲ, ਰਮੇਸ਼ ਬਰੇਟਾ, ਗਿੱਲ ਅਕੋਈ ਵਾਲਾ, ਪ੍ਰਸਿੱਧ ਮੰਚ-ਸੰਚਾਲਕ ਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਨਿਰਮਲ ਮਾਹਲਾ, ਸੰਗੀਤਕਾਰ ਬਾਬਾ ਰਣਜੀਤ ਸਿੰਘ, ਕਿਰਪਾਲ ਗਾਗਾ, ਕੌਂਸ਼ਲਰ ਸੱਤਪਾਲ ਸਿੰਘ ਪਾਲੀ, ਗੁਰਦੀਪ ਸਿੰਘ ਬੰਟੀ ਲਹਿਰਾ ਆਦਿ ਮੰਚ ਦੇ ਆਗੂਆਂ ਦੇ ਨਾਲ –ਨਾਲ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੋਵਾਂ ਸਖਸ਼ੀਅਤਾਂ ਨੂੰ ਮੁਬਾਰਕਾਂ ਦਿੱਤੀਆਂ।

Tags