ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)- ‘‘ਟਿੱਕ-ਟੌਕ’’ ਉਤੇ ਸਰਕਾਰ ਨੇ ਬੈਨ ਕਾਹਦਾ ਲਾਇਆ, ਇਸ ਬੈਨ ਦਾ ਅਸਰ ਕਲਮਾਂ ਤੇ ਅਵਾਜ਼ਾਂ ਵਿਚ ਸਿੱਧੇ ਅਸਿੱਧੇ ਰੂਪ ਵਿਚ ਆਮ ਵੇਖਣ ਨੂੰ ਮਿਲ ਰਿਹਾ ਹੈ। ਗੀਤਕਾਰਾਂ ਨੂੰ ਇਹ ਵੀ ਇਕ ਸੋਹਣਾ ਵਿਸ਼ਾ ਹੀ ਮਿਲ ਗਿਆ ਹੈ, ਦਿਲ ਦਾ ਗੁਬਾਰ ਕੱਢਣ ਲਈ। ਨੌਜਵਾਨ ਗੀਤਕਾਰ ਗੁਰਿੰਦਰ ਚੱਕਲਾਂ ਤੇ ਰਾਜੂ ਹਸਨਪੁਰੀ ਵੀ ਇਸ ਵਿਸ਼ੇ ਨੂੰ ਅਪਣਾਏ ਬਗੈਰ ਨਹੀ ਰਹਿ ਸਕੇ। ਇਨ੍ਹਾਂ ਦੋਵਾਂ ਵੱਲੋਂ ਸਾਂਝੇ ਤੌਰ ਤੇ ਲਿਖੇ ਗਏ ਇਸ ‘‘ਟਿੱਕ-ਟੌਕ ਬੈਨ’’ ਗੀਤ ਨੂੰ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਦੇ ਮਾਲਕ ਗਾਇਕ ਪ੍ਰਭ ਗੋਰੀਆ ਨੇ ਪੂਰੀ ਮਿਹਨਤ ਕਰ ਕੇ ਬੜੀ ਰੂਹ ਨਾਲ ਮਾਰਕੀਟ ਵਿਚ ਉਤਾਰਿਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਗੀਤਕਾਰ ਗੁਰਿੰਦਰ ਚੱਕਲਾਂ ਨੇ ਦੱਸਿਆ ਕਿ ‘‘ਲਾਈਵ ਵੌਕਸ ਰਿਕਾਰਡਜ਼’’ ਅਤੇ ਲਖਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਨੂੰ ਮਨਮੋਹਕ ਸੰਗੀਤਕ ਛੋਹਾਂ ਦਿੱਤੀਆਂ ਹਨ, ਐਲ ਐਲ ਬੀਟਸ ਨੇ। ਇਸ ਵਿਚ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ, ਮੀਤ ਦਿਓਲ, ਸਰਬਜੀਤ ਚਤਾਂਮਲਾ, ਮਨਦੀਪ ਜ਼ੀਰਾ, ਹਨੀ ਘੜੂੰਆਂ, ਬਿੱਟੂ ਹਸਨਪੁਰੀ ਤੇ ਕਰਨੈਲ ਚੰਨੀ ਚੱਕਲਾਂ ਦਾ। ਗੁਰਿੰਦਰ ਨੇ ਅੱਗੇ ਦੱਸਿਆ ਕਿ ਉਸਦੇ ਪਹਿਲੇ ਗੀਤਾਂ ਵਾਂਗ ਇਸ ਗੀਤ ਦੇ ਵੀ ਸਰੋਤਿਆਂ ਦੀਆਂ ਆਸਾਂ-ਉਮੀਦਾਂ ਉਤੇ ਖਰਾ ਉਤਰਨ ਦੀਆਂ ਪੂਰੀ ਟੀਮ ਨੂੰ ਪੂਰਨ ਸੰਭਾਵਨਾਵਾਂ ਹਨ।

"/>
chandighar

ਗਾਇਕ ਪ੍ਰਭ ਗੋਰੀਆ ਦਾ ਸਿੰਗਲ ਟਰੈਕ ‘‘ਟਿੱਕ-ਟੌਕ ਬੈਨ’’ ਰਿਲੀਜ਼

           ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ)- ‘‘ਟਿੱਕ-ਟੌਕ’’ ਉਤੇ ਸਰਕਾਰ ਨੇ ਬੈਨ ਕਾਹਦਾ ਲਾਇਆ, ਇਸ ਬੈਨ ਦਾ ਅਸਰ ਕਲਮਾਂ ਤੇ ਅਵਾਜ਼ਾਂ ਵਿਚ ਸਿੱਧੇ ਅਸਿੱਧੇ ਰੂਪ ਵਿਚ ਆਮ ਵੇਖਣ ਨੂੰ ਮਿਲ ਰਿਹਾ ਹੈ। ਗੀਤਕਾਰਾਂ ਨੂੰ ਇਹ ਵੀ ਇਕ ਸੋਹਣਾ ਵਿਸ਼ਾ ਹੀ ਮਿਲ ਗਿਆ ਹੈ, ਦਿਲ ਦਾ ਗੁਬਾਰ ਕੱਢਣ ਲਈ। ਨੌਜਵਾਨ ਗੀਤਕਾਰ ਗੁਰਿੰਦਰ ਚੱਕਲਾਂ ਤੇ ਰਾਜੂ ਹਸਨਪੁਰੀ ਵੀ ਇਸ ਵਿਸ਼ੇ ਨੂੰ ਅਪਣਾਏ ਬਗੈਰ ਨਹੀ ਰਹਿ ਸਕੇ। ਇਨ੍ਹਾਂ ਦੋਵਾਂ ਵੱਲੋਂ ਸਾਂਝੇ ਤੌਰ ਤੇ ਲਿਖੇ ਗਏ ਇਸ ‘‘ਟਿੱਕ-ਟੌਕ ਬੈਨ’’ ਗੀਤ ਨੂੰ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਦੇ ਮਾਲਕ ਗਾਇਕ ਪ੍ਰਭ ਗੋਰੀਆ ਨੇ ਪੂਰੀ ਮਿਹਨਤ ਕਰ ਕੇ ਬੜੀ ਰੂਹ ਨਾਲ ਮਾਰਕੀਟ ਵਿਚ ਉਤਾਰਿਆ ਹੈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਗੀਤਕਾਰ ਗੁਰਿੰਦਰ ਚੱਕਲਾਂ ਨੇ ਦੱਸਿਆ ਕਿ ‘‘ਲਾਈਵ ਵੌਕਸ ਰਿਕਾਰਡਜ਼’’ ਅਤੇ ਲਖਵਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਨੂੰ ਮਨਮੋਹਕ ਸੰਗੀਤਕ ਛੋਹਾਂ ਦਿੱਤੀਆਂ ਹਨ, ਐਲ ਐਲ ਬੀਟਸ ਨੇ। ਇਸ ਵਿਚ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ, ਮੀਤ ਦਿਓਲ, ਸਰਬਜੀਤ ਚਤਾਂਮਲਾ, ਮਨਦੀਪ ਜ਼ੀਰਾ, ਹਨੀ ਘੜੂੰਆਂ, ਬਿੱਟੂ ਹਸਨਪੁਰੀ ਤੇ ਕਰਨੈਲ ਚੰਨੀ ਚੱਕਲਾਂ ਦਾ। ਗੁਰਿੰਦਰ ਨੇ ਅੱਗੇ ਦੱਸਿਆ ਕਿ ਉਸਦੇ ਪਹਿਲੇ ਗੀਤਾਂ ਵਾਂਗ ਇਸ ਗੀਤ ਦੇ ਵੀ ਸਰੋਤਿਆਂ ਦੀਆਂ ਆਸਾਂ-ਉਮੀਦਾਂ ਉਤੇ ਖਰਾ ਉਤਰਨ ਦੀਆਂ ਪੂਰੀ ਟੀਮ ਨੂੰ ਪੂਰਨ ਸੰਭਾਵਨਾਵਾਂ ਹਨ।

Tags