Gurdaspur

ਮੋਬਾਇਲ ਤੇ ਮਿਸਕਾਲ ਕਰਨ ਤੇ ਹੋਵੇਗੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ- ਆਪ ਆਗੂ

ਗੁਰਦਾਸਪੁਰ 01 ਮਾਰਚ (ਗੁਲਸ਼ਨ ਕੁਮਾਰ ਰਣੀਆਂ)- ਆਮ ਆਦਮੀ ਪਾਰਟੀ ਵਰਕਰਾਂ ਦੀ ਅਹਿਮ ਮੀਟਿੰਗ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਡਾ.ਕਮਲਜੀਤ ਸਿੰਘ ਕੇ.ਜੇ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਧਾਰੀਵਾਲ ਵਿਖੇ ਹੋਈ। ਜਿਸ ਵਿੱਚ ਮਾਝਾ ਜੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸ਼ੈਰੀ ਕਲਸੀ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਵਿਕਾਸ ਕੰਮਾਂ ਦੇ ਅਧਾਰ ਤੇ ਦੁਬਾਰਾ ਸਰਕਾਰ ਰਪੀਟ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਦੀ ਤਰਜ ਤੇ ਪੰਜਾਬ ਅੰਦਰ ਵੀ ਸਸਤੀ ਬਿਜਲੀ, ਮੁਫਤ ਸਰਕਾਰੀ ਇਲਾਜ, ਚੰਗੇਰੀ ਸਿਖਿਆ, ਸੁਰੱਖਿਆ ਲਈ ਥਾਂ ਥਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਜਦ ਕਿ ਪੰਜਾਬ ਦੀ ਜਨਤਾ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਨੀਤੀਆਂ ਤੋ ਤੰਗ ਆ ਚੁੱਕੀ ਹੈ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਚੌਣਾਂ ਦਾ ਇੰਤਜਾਰ ਕਰ ਰਹੇ ਹਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਦਿਨੋਂ ਦਿਨ ਵਿਸਥਾਰ ਹੋ ਰਿਹਾ ਹੈ ਅਤੇ ਪਾਰਟੀ ਦੀ ਮੈਂਬਰਸ਼ਿਪ ਲਈ ਮੋਬਾਇਲ ਨੰਬਰ 9871010101 ਤੇ ਮਿਸ ਕਾਲ ਕਰਦਿਆਂ ਹੀ ਪਾਰਟੀ ਮੈਂਬਰਸ਼ਿਪ ਦੀ ਪ੍ਰਕਿਰਿਆਂ ਸੁਰੂ ਹੋ ਜਾਵੇਗੀ। ਇਸ ਮੌਕੇ ਐਡੋਵਕੇਟ ਨਿਸ਼ਾਨ ਸਿੰਘ, ਚੰਨ ਖਾਲਸਾ, ਐਡੋਵਕੇਟ ਸ਼ਿਵਚਰਨ ਸਿੰਘ ਮਾਨ, ਭਾਰਤ ਭੂਸ਼ਣ ਸ਼ਰਮਾ, ਪੀਟਰ ਚੀਦਾ,ਸੀਮ ਭੱਟੀ, ਰਾਣਾ ਰਣਬੀਰ ਸਿੰਘ ਰਿਆੜ, ਦਲਬੀਰ ਮਸੀਹ ਲੇਹਲ, ਭੁਪਿੰਦਰ ਸਿੰਘ ਬਾਠ, ਵਿਲੀਅਮ ਜਫਰਵਾਲ, ਅਜੀਤ ਸਿੰਘ ਲੇਹਲ, ਬਾਬਾ ਪੱਪੂ ਖੰੁਡਾ, ਜਾਨੂ ਜਸਜੀਤ ਸਿੰਘ, ਗੁਰਮੀਤ ਸਿੰਘ, ਸਵਰਨ ਸੇਠੀ, ਯੂਨਸ਼ ਮਸੀਹ ਤੋਂ ਇਲਾਵਾ ਹੋਰ ਹਾਜਰ ਸਨ ।

Tags