Gurdaspur

20 ਗ੍ਰਾਮ ਹੀਰੋਇਨ ਸਮੇਤ ਇਕ ਕਾਬੂ

20 ਗ੍ਰਾਮ ਹੀਰੋਇਨ ਸਮੇਤ ਇਕ ਕਾਬੂ
ਗੁਰਦਾਸਪੁਰ, 23 ਮਾਰਚ (ਗੁਲਸ਼ਨ ਕੁਮਾਰ)- ਥਾਣਾ ਧਾਰੀਵਾਲ ਦੀ ਪੁਲਿਸ ਨੇ 20 ਗ੍ਰਾਮ ਹੀਰੋਇਨ ਅਤੇ ਕਾਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਬਲਵਿੰਦਰ ਸਿੰਘ ਅਤੇ ਏ.ਐਸ.ਆਈ. ਸੁਲੱਖਣ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਸੋਹਲ ਵੱਲ ਭੈੜੇ ਪੁਰਸ਼ਾ ਦੀ ਭਾਲ ਲਈ ਗਸਤ ਕਰਦੇ ਹੋਏ ਜਦ ਪਿੰਡ ਸੋਹਲ ਦੇ ਬੱਸ ਸਟੈਂਡ ਦੇ ਨਜਦੀਕ ਪਹੁੰਚੇ ਤਾਂ ਪਿੰਡ ਸੋਹਲ ਵਲੋਂ ਆ ਰਹੀ ਇਕ ਸਫੇਦ ਕਾਰ ਨੰਬਰ ਪੀ ਬੀ 02 ਸੀ ਜੇ /7867 ਨੂੰ ਰੋਕ ਕੇ ਜਦ ਉਸਦੀ ਤਲਾਸ਼ੀ ਲਈ ਤਾਂ ਕਾਰ ਦੇ ਗੀਅਰ ਬਾਕਸ ਦੇ ਲਾਗੇ ਪਏ ਇਕ ਮੋਮੀ ਲਿਫਾਫੇ ਨੂੰ ਫੜ ਕੇ ਖੋਲਿਆ ਤਾਂ ਉਸ ਵਿਚੋਂ 20 ਗ੍ਰਾਮ ਹੀਰੋਇਨ ਬਰਾਮਦ ਹੋਈ। ਪੁਛਗਿਛ ਦੌਰਾਨ ਕਾਰ ਚਾਲਕ ਆਪਣੀ ਪਹਿਚਾਣ ਅਜੈ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਸਦਰ ਬਾਜਾਰ ਅੰਮ੍ਰਿਤਸਰ ਕੈਂਟ ਵਜੋਂ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਅਜੈ ਕੁਮਾਰ ਨੂੰ ਹੀਰੋਇਨ ਅਤੇ ਕਾਰ ਸਮੇਤ ਕਾਬੂ ਕਰਕੇ ਉਸ ਵਿਰੁੱਧ ਕੇਸ ਦਰਜ ਕਰ ਲਿਆ।

Tags