Gurdaspur

ਪੁਲਿਸ ਵਿਭਾਗ ਵਲੋਂ ਕਰਫਿਊ ਦੌਰਾਨ ਕਾਨੂੰਨੀ ਵਿਵਸਥਾ ਨੂੰ ਬਹਾਲ ਰੱਖਣ ਲਈ ਕੀਤੇ ਗਏ ਸਿਰਤੋੜ ਸਫਲ ਯਤਨ

ਲੋਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਸ਼ੋਸਲ ਡਿਸਟੈਂਸ ਬਣਾ ਕੇ ਰੱਖਣ-ਸਵਰਨਦੀਪ ਸਿੰਘ ਐਸ.ਐਸ.ਪੀ
ਗੁਰਦਾਸਪੁਰ, 22 ਮਈ (ਗੁਲਸ਼ਨ ਕੁਮਾਰ) ਜ਼ਿਲੇ ਅੰਦਰ ਕਰਫਿਊ ਦੌਰਾਨ ਪੁਲਿਸ ਵਿਭਾਗ ਵਲੋਂ ਕਾਨੂੰਨ ਵਿਵਸਥਾ ਬਰਕਰਾਰ ੱਖਣ ਲਈ ਕੀਤੇ ਗਏ ਸਫਲ ਯਤਨਾਂ ਸਦਕਾ ਜਿਲੇ ਅੰਦਰ ਜ਼ਿੰਦਗੀ ਮੁੜ ਪਟੜੀ ’ਤੇ ਆਉਣ ਸ਼ੁਰੂ ਹੋ ਗਈ ਹੈ ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ ਅੰਦਰ ਸਾਰਥਕ ਯਤਨ ਕੀਤੇ ਗਏ ਹਨ। ਪੁਲਿਸ ਵਿਭਾਗ ਵਲੋਂ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ‘ਤੇ ਦਿੱਤੀਆਂ ਹਦਾਇਤਾਂ ਨੂੰ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਸਦਕਾ ਅੱਜ ਜ਼ਿਲੇ ਵਿੱਚ ਜ਼ਿੰਦਗੀ ਆਮ ਵਾਂਗ ਹੋ ਗਈ ਹੈ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਵੀ ਉਨ੍ਹਾਂ ਵਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸ੍ਰੀ ਸਵਰਨਦੀਪ ਸਿੰਘ ਐਸ.ਐਸ.ਪੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਨੇ ਜਿਲੇ ਅੰਦਰ 22 ਮਾਰਚ 2020 ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਸਬੰਧੀ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੇ ਨਾਲ –ਨਾਲ ਲੋਕ ਹਿੱਤ ਲਈ ਜ਼ਿਕਰਯੋਗ ਉਪਰਾਲੇ ਕੀਤੇ ਗਏ ਹਨ। ਪੁਲਿਸ ਵਿਭਾਗ ਵਲੋਂ ਜਿਥੇ ਲੋੜਵੰਦ ਲੋਕਾਂ ਲਈ ਅੱਗੇ ਹੋ ਕੇ ਮਦਦ ਕੀਤੀ ਗਈ ਉਥੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੀ ਸਖ਼ਤ ਰੁਖ਼ ਅਪਣਾਇਆ ਗਿਆ।ਉਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਲੋੜਵੰਦ ਲੋਕਾਂ ਨੂੰ ਮਿਕਸ ਰਾਸ਼ਣ ਦੇ 82 ਬੋਰੇ ਅਤੇ 80 ਲਿਫਾਫੇ ਵੰਡੇ ਗਏ। ਤਿੰਨ ਕੁਇੰਟਲ 25 ਕਿਲੋ ਆਟਾ ਵੰਡਿਆ ਗਿਆ, 03 ਬੋਰੇ ਚੋਲ ਦੇ ਵੰਡੇ ਗਏ, 01 ਬੋਰਾ ਦਾਲਾਂ ਦੀ ਵੰਡੀਆਂ ਗਈਆਂ, 911 ਮਾਸਕ, 1954 ਸ਼ੈਨੀਟਾਇਜ਼ਰ, 1995 ਸਾਬੁਣ, 2300 ਦਸਤਾਨੇ, 298 ਪੀ.ਪੀ ਕਿੱਟਾਂ, 759 ਆਡੋਮਾਸ ਅਤੇ 30 ਲੀਟਰ ਸ਼ਪਿਰਟ ਵੰਡੀ ਗਈ ਹੈ।ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਕਰਫਿਊ ਦੋਰਾਨ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ’ਤੇ 108 ਵਿਅਕਤੀਆਂ ਵਿਰੁੱਧ ਕੇਸ ਰਜਿਸਟਰਡ ਕੀਤੇ ਗਏ। 24 ਵਿਅਕਤੀਆਂ ਵਲੋਂ ਮਾਸਕ ਨਾ ਪਹਿਨ ਕਾਰਨ ਕੇਸ ਰਜਿਸਟਰਡ ਕੀਤਾ ਗਿਆ। ਅਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ’ਤੇ 1918 ਟਰੈਫਿਕ ਚਲਾਨ ਕੱਟੇ ਗਏ ਅਤੇ 85 ਵਹੀਕਲ ਇੰਪਾਊਂਡਿਡ (9mpounded) ਕੀਤੇ ਗਏ।ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਕਰਫਿਊ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪੁਲਿਸ ਕਰਮਚਾਰੀਆਂ / ਅਧਿਕਾਰੀਆਂ ਵਲੋਂ 24 ਘੰਟੇ ਨਾਕਿਆਂ ’ਤੇ ਡਿਊਟੀ ਨਿਭਾਈ ਗਈ ਅਤੇ ਪੁਲਿਸ ਵਿਭਾਗ ਵਲੋਂ ਐਮਰਜੰਸੀ ਕਰਫਿਊ ਪਾਸ ਵੀ ਜਾਰੀ ਕੀਤੇ ਗਏ। ਉਨਾਂ ਕਰਫਿਊ ਦੋਰਾਨ ਜ਼ਿਲਾ ਵਾਸੀਆਂ ਦੇ ਦਿੱਤੇ ਸਹਿਯੋਗ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆਂ ਕਰਫਿਊ ਦੀ ਹਦਾਇਤਾਂ ਦੀ ਪਾਲਣਾ ਕੀਤੀ ਗਈ, ਜੋ ਸ਼ਲਾਘਾਯੋਗ ਹੈ।ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨਾਂ ਨੇ ਪਿਛਲੇ ਕਰੀਬ ਦੋ ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ/ਫੈਲਾਅ ਨੂੰ ਰੋਕਣ ਲਈ ਪ੍ਰ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਹੈ, ਅੱਗੇ ਵੀ ਇਸੇ ਤਰਾਂ ਤਰਾਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿੰਮੇਵਾਰ ਨਾਗਰਿਕ ਦੀ ਤਰਾਂ ਆਪਣੇ ਫਰਜ਼ ਅਦਾ ਕੀਤੇ ਜਾਣ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਅਤੇ ਜੇਕਰ ਘਰੋਂ ਬਾਹਰ ਜਾਣਾ ਪੈਂਦਾ ਹੈ, ਤਾਂ ਮਾਸਕ, ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣੀ ਯਕੀਨੀ ਬਣਾਈ ਜਾਵੇ।
——————-ਕੈਪਸ਼ਨ————-
ਸ੍ਰੀ ਸਵਰਨਦੀਪ ਸਿੰਘ ਐਸ.ਐਸ.ਪੀ ਗੁਰਦਾਸਪੁਰ।

Tags