Gurdaspur

ਅਧਿਆਪਕਾ ਦੀ ਮਿਹਨਤ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਿਆ

ਬੱਚਿਆ ਦੇ ਮਾਤਾ ਪਿਤਾ ਆਨ -ਲਾਇਨ ਬੱਚਿਆ ਨੂੰ ਦਾਖਲ ਕਰਵਾਉਣ : ਡੀ.ਈ.ਓ. ਹਰਦੀਪ ਸਿੰਘ
ਅਧਿਆਪਕਾਂ ਵੱਲੋਂ ਬੱਚਿਆ ਨੂੰ ਘਰ ਘਰ ਪੁਸਤਕਾਂ ਪਹੁੰਚਾਈਆਂ ਜਾ ਰਹੀਆਂ ਹਨ : ਡੀ.ਈ.ਓ. ਸੁਰਜੀਤਪਾਲ
ਗੁਰਦਾਸਪੁਰ, 24 ਮਈ (ਗੁਲਸ਼ਨ ਕੁਮਾਰ)- ਕੋਵਿਡ 19 ਕਰੋਨਾ ਮਹਾਮਾਰੀ ਨਾਲ ਸਾਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ , ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਰਫਿਊ ਲਾਗੂ ਕਰਦੇ ਹੋਏ , ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ। ਇਸ ਦੇ ਬਾਵਜੂਦ ਇਸ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਰਕਾਰੀ ਅਧਿਆਪਕਾਂ ਵੱਲੋਂ ਆਨ-ਲਾਈਨ ਲਿੰਕ ਦੁਆਰਾ ਬੱਚਿਆ ਦੇ ਮਾਤਾ ਪਿਤਾ ਤੱਕ ਪਹੁੰਚ ਯਕੀਨੀ ਬਣਾਉਦੇ ਹੋਏ , ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸ਼ੈਸ਼ਨ ਮੁਕਾਬਲੇ ਇਸ ਸ਼ੈਸ਼ਨ ਵਿੱਚ ਬੱਚਿਆ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰ: ਹਰਦੀਪ ਸਿੰਘ ਨੇ ਦੱਸਿਆ ਕਿ ਸ਼ੈਸ਼ਨ 2019 -20 ਵਿੱਚ ਛੇਵੀਂ ਤੋਂ ਬਾਰ੍ਹਵੀਂ ਤੱਕ 77773 ਬੱਚੇ ਸਨ ਤੇ ਹੁਣ 2020-21 ਦੇ ਨਵੇਂ ਸ਼ੈਸ਼ਨ ਵਿੱਚ 78335 ਬੱਚੇ ਦਾਖਲ ਹੋਏ ਹਨ। ਨਵੇ ਸ਼ੈਸ਼ਨ ਵਿੱਚ 562 ਬੱਚੇ ਵਧੇ ਹਨ। ਇਸ ਤਰ੍ਹਾ ਅੱਜ ਤੱਕ 0.72 % ਦਾਖਲਾ ਵਧਿਆ ਹੈ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆ ਦੀ ਬਿਹਤਰ ਤੇ ਮਿਆਰੀ ਸਿੱਖਿਆ ਲਈ ਸਰਕਾਰੀ ਸਕੂਲਾਂ ਵਿੱਚ ਆਨ-ਲਾਈਨ ਦਾਖਲਾ ਕਰਵਾ ਸਕਦੇ ਹਨ। ਇਸ ਲਈ ਸਰਕਾਰੀ ਸਕੂਲਾਂ ਦੇ ਇੰਚਾਰਜਾਂ ਵੱਲੋਂ ਲਿੰਕ ਵੀ ਮੁਹੱਈਆ ਕਰਵਾਇਆ ਗਿਆ ਹੈ।ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਐਲੀ: ਸੁਰਜੀਤਪਾਲ ਨੇ ਦੱਸਿਆ ਕਿ ਸ਼ੈਸ਼ਨ 2019 -20 ਵਿੱਚ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਤੱਕ 55485 ਬੱਚੇ ਸਨ ਤੇ ਹੁਣ 2020-21 ਦੇ ਨਵੇਂ ਸ਼ੈਸ਼ਨ ਵਿੱਚ 56994ਬੱਚੇ ਦਾਖਲ ਹੋਏ ਹਨ। ਪਿਛਲੇ ਸੈਸ਼ਨ ਨਾਲ਼ੋਂ 1509 ਬੱਚੇ ਵਧੇ ਹਨ। ਇਸ ਤਰ੍ਹਾ ਅੱਜ ਤੱਕ 2.72 % ਦਾਖਲਾ ਵਧਿਆ ਹੈ। ਉਨ੍ਹਾ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੇ ਸਾਰੇ 19 ਬਲਾਕਾਂ ਵਿੱਚ ਪੁਸਤਕਾਂ ਪਹੁੰਚ ਚੁੱਕੀਆਂ ਹਨ ਤੇ ਅਧਿਆਪਕਾਂ ਵੱਲੋਂ ਬੱਚਿਆ ਨੂੰ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਸਕੂਲ ਮੁੱਖੀ ਨੂੰ ਵੰਡੀਆਂ ਗਈਆਂ ਪੁਸਤਕਾਂ ਦੀ ਡੀਟੇਲ ਸਮੇਂ ਸਿਰ ਪੋਰਟਲ ਤੇ ਅਪਡੇਟ ਕਰਨ ਲਈ ਕਿਹਾ। ਜਿਕਰਯੋਗ ਹੈ ਕਿ ਸਰਕਾਰੀ ਅਧਿਆਪਕਾਂ ਵੱਲੋਂ ਬੱਚਿਆ ਨੂੰ ਵੱਟਸਐਪ , ਯੂ ਟਿਊਬ ਦੇ ਮਾਧਿਅਮ ਨਾਲ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲਿਆਂ ਸਦਕਾ ਰੋਜ਼ਾਨਾ ਦੂਰਦਰਸ਼ਨ ਤੇ ਡੀ.ਡੀ.ਪੰਜਾਬੀ ਤੇ ਪਾਠ ਪ੍ਰਸਾਰਿਤ ਹੋ ਰਹੇ ਹਨ ਜੋ ਕਿ ਬੱਚਿਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਹੇ ਹਨ। ਇਸ ਮੌਕੇ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ , ਸ਼ੁਰੇਸ਼ ਸੈਣੀ , ਡਿਪਟੀ ਡੀ.ਈ.ਓ. ਐਲੀ. ਬਲਬੀਰ ਸਿੰਘ , ਐਮ. ਆਈ. ਐਸ. ਕੋਆਰਡੀਨੇਟਰ ਵਿਨੈ ਕੁਮਾਰ, ਮੁਨੀਸ਼ ਸ਼ਰਮਾਂ ਹਾਜ਼ਰ ਸਨ।

Tags