Gurdaspur

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਨੀਵਾਰ ਸਾਮ ਨੂੰ ਫੇਸ ਬੁੱਕ ਤੇ ਲਾਈਵ ਹੋ ਕੇ ਦਿੱਤੇ ਲੋਕਾਂ ਦੇ ਸਵਾਲਾਂ ਦੇ ਜਵਾਬ

ਪਠਾਨਕੋਟ ਨਿਵਾਸੀ ਨੀਲਕੰਠ ਸਨਦੋਤਰਾ ਨੇ ਫੇਸਬੁੱਕ ਤੇ ਲਾਈਵ ਮੁੱਖ ਮੰਤਰੀ ਪੰਜਾਬ ਨੂੰ ਪੁੱÎਛਿਆ ਲਾੱਕ ਡਾਊਂਣ ਵਧਾਉਂਣ ਸਬੰਧੀ ਪ੍ਰਸ਼ਨ
ਪਠਾਨਕੋਟ, 24 ਮਈ (ਗੁਲਸ਼ਨ ਕੁਮਾਰ)- ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸਨੀਵਾਰ ਦੀ ਸਾਮ ਨੂੰ ਪੰਜਾਬ ਦੀ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਅਤੇ ਕੋਵਿਡ-19 ਸਬੰਧੀ ਪੰਜਾਬ ਦੇ ਮੋਜੂਦਾ ਸਥਿਤੀ ਤੇ ਗੱਲਬਾਤ ਕਰਨ ਲਈ ਫੇਸਬੁੱਕ ਤੇ ਲੋਕਾਂ ਨਾਲ ਰੁ ਬ ਰੂ ਹੋਏ ਅਤੇ ਪੰਜਾਬ ਭਰ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਵੀ ਦਿੱਤਾ । ਫੇਸਬੂੱਕ ਲਾਈਵ ਦੋਰਾਨ ਜਿਲ੍ਹਾ ਪਠਾਨਕੋਟ ਨਿਵਾਸੀ ਨੀਲਕੰਠ ਸਨਦੋਤਰਾ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਪੂੱਛਿਆ ਗਿਆ ਕਿ ਫਿਰ ਤੋਂ ਅੱਗੇ ਲਾੱਕ ਡਾਊਣ ਸਖਤੀ ਨਾਲ ਵਧਾਇਆ ਜਾਵੇਗਾ ।ਇਸ ਪ੍ਰਸ਼ਨ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਵਾਹਿਗੂਰੁ ਸਾਡੇ ਤੇ ਮਿਹਰ ਰੱਖੇ ਕਿ ਅੱਗੇ ਤੋਂ ਕੇਸ ਨਾ ਵੱਧਣ ਅਤੇ ਤੁਹਾਡਾ ਸਾਥ ਰਿਹਾ ਤਾਂ ਸਾਨੂੰ ਅੱਗੇ ਹੋਰ ਲਾੱਕ ਡਾਊਣ ਨਹੀਂ ਵਧਾਉਂਣਾ ਪਵੇਗਾ। ਊਨ੍ਹਾਂ ਕਿਹਾ ਕਿ ਉਹ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਤੀਸਰੀ ਵਾਰ ਆੱਨ ਲਾਈਨ ਲਾਈਵ ਹੋਵੇ ਹਨ ਅਤੇ ਜਲਦੀ ਹੀ ਫਿਰ ਤੋਂ ਆਨ ਲਾਈਨ ਫੇਸ ਬੁੱਕ ਤੇ ਲਾਈਵ ਹੋ ਕੇ ਪੰਜਾਬ ਦੀ ਜਨਤਾ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣਗੇ।

Tags