Gurdaspur

ਜ਼ਿਲਾ ਵਾਸੀਆਂ ਨੂੰ ਆਟਾ, ਦਾਲ, ਤੇਲ ਸਮੇਤ ਜਰੂਰੀ ਵਸਤਾਂ ਦੀ ਕਮੀਂ ਨਹੀ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ

ਜ਼ਿਲਾ ਵਾਸੀਆਂ ਨੂੰ ਆਟਾ, ਦਾਲ, ਤੇਲ ਸਮੇਤ ਜਰੂਰੀ ਵਸਤਾਂ ਦੀ ਕਮੀਂ ਨਹੀ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ
1 ਹਜ਼ਾਰ ਕੁਇੰਟਲ ਆਟਾ, 400 ਕੁਇੰਟਲ ਦਾਲਾਂ ਤੇ 20 ਹਜ਼ਾਰ ਘਰੇਲੂ ਵਰਤੋ ਵਾਲੇ ਤੇਲ ਦੀ ਨਿਰੰਤਰ ਹੋਵੇਗੀ ਸਪਲਾਈ
ਗੁਰਦਾਸਪੁਰ, 26 ਮਾਰਚ (ਗੁਲਸ਼ਨ ਕੁਮਾਰ)- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹੇ ਅੰਦਰ ਆਟਾ, ਦਾਲ, ਤੇਲ ਅਤੇ ਹੋਰ ਜਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪਨਸਪ, ਐਫ.ਸੀ.ਆਈ ਅਤੇ ਫੂਡ ਸਪਲਾਈ ਤੇ ਕੰਟਰੋਲਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਐਸ.ਕੇ ਬੇਰੀ ਡੀ.ਐਫ.ਐਸ.ਸੀ , ਰਮਿੰਦਰ ਸਿੰਘ ਬਾਠ ਫੂਡ ਸਪਲਾਈ ਅਫਸਰ ਸਮੇਤ ਵੱਖ-ਵੱਖ ਅਧਿਕਾਰੀ ਮੋਜੂਦ ਸਨ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਸਬੰਧੀ ਕੋਈ ਢਿੱਲਮੱਠ ਨਾ ਵਰਤੀ ਜਾਵੇ ਅਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਹਦਾਇਤ ਕੀਤੀ ਕਿ ਇਕ ਹਜ਼ਾਰ ਕੁਇੰਟਲ ਆਟਾ, 400 ਕੁੁਇੰਟਲ ਦਾਲਾਂ ( ਖਾਸਕਰਕੇ ਛੋਲਿਆਂ ਦੀ ਦਾਲ) ਅਤੇ 20 ਹਜ਼ਾਰ ਲਿਟਰ ਰਿਫਾਇਨਰੀ ਤੇਲ (ਰਸੋਈ ਲਈ ਵਰਤਿਆ ਜਾਣਾ ਵਾਲਾ ਤੇਲ) ਦੀ ਸਪਲਾਈ ਅਗਲੇ ਦੋ ਤਿੰਨ ਦਿਨਾਂ ਅੰਦਰ ਮਾਰਕਿਟ ਵਿਚ ਕੀਤੀ ਜਾਵੇ ਅਤੇ ਇਹ ਸਪਲਾਈ ਲਗਾਤਾਰ ਜਾਰੀ ਰੱਖੀ ਜਾਵੇ ਤਾਂ ਜੋ ਸਮਾਨ ਦੀ ਕੋਈ ਘਾਟ ਨਾ ਆਵੇ। stockist ਕੋਲ ਸਪਲਾਈ ਪੁਹੰਚਣ ਉਪਰੰਤ ਉਹ ਸਪਲਾਈ ਹੋਲਸੇਲਰ ਦੁਕਾਨਦਾਰਾਂ ਨੂੰ ਕਰਨਗੇ। ਹੋਲ ਸੇਲਰ ਦੁਕਾਨਦਾਰਾਂ ਨੂੰ ਸਪਲਾਈ ਕਰਨਗੇ ਅਤੇ ਦੁਕਾਨਦਾਰ ਅੱਗੇ ਗਾਹਕਾਂ ਨੂੰ ਸਪਲਾਈ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਸ਼ਨ/ਜਰੂਰੀ ਵਸਤਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਰੂਰਤ ਵਾਲੀਆਂ ਵਸਤਾਂ ਲੋਕਾਂ ਦੇ ਘਰ-ਘਰ ਪੁਜਦਾ ਕਰਨ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਵੇਖਣ ਵਿਚ ਆ ਰਿਹਾ ਹੈ ਕੁਝ ਲੋਕਾਂ ਵਲੋਂ ਬੇਲੋੜੀ ਖਰੀਦਦਾਰੀ ਕਰਨ ਕਰਕੇ ਬਜ਼ਾਰ ਵਿਚ ਜਰੂਰੀ ਵਸਤਾਂ ਦੀ ਘਾਟ ਪੈਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜਿਸ ਨੂੰ ਰੋਕਣ ਦੀ ਲੋੜ ਹੈ। ਉਨਾਂ ਦੁਹਰਾਇਆ ਕਿ ਜਿਲੇ ਪ੍ਰਸ਼ਾਸਨ ਵਲੋਂ ਜਰੂਰਤ ਵਾਲੀਆਂ ਵਸਤਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੋੜਵੰਦ ਗਰੀਬ ਵਿਅਕਤੀਆਂ ਤੇ ਪਰਿਵਾਰਾਂ ਨੂੰ ਘਰ-ਘਰ ਜਰੂਰਤ ਵਾਲੀਆਂ ਵਸਤਾਂ ਪੁਜਦਾ ਕਰਨ ਨੂੰ ਯਕੀਨੀ ਬਣਾਉਣ ਲਈ ਸਬ ਡਵੀਜ਼ਨ ਪੱਧਰ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਉਨਾਂ ਵਲੋਂ ਘਰ-ਘਰ ਸਮਾਨ ਭੇਜਿਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਜਮ੍ਹਖੋਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਰੋਨਾ ਵਾਇਰਸ ਕਾਰਨ ਜਰੂਰਤ ਵਾਲੇ ਸਮਾਨ ਨੂੰ ਜ੍ਹਮਾ ਨਾ ਕਰਨ ਅਤੇ ਇਸ਼ ਔਖੀ ਘੜੀ ਵਿਚ ਸਮਾਜ ਦੀ ਭਲਾਈ ਲਈ ਅੱਗੇ ਹੋ ਕਿ ਯੋਗਦਾਨ ਪਾਉਣ। ਉਨਾਂ ਕਿਹਾ ਕਿ ਜਮ੍ਹਾਖੋਰਾਂ ਦੀ ਸ਼ਿਕਾਇਤ ਪ੍ਰਾਪਤ ਹੋਣ ਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Tags