ਗੁਰਦਾਸਪੁਰ/ ਕਾਹਨੂੰਵਾਨ, 28 ਮਈ (ਗੁਲਸ਼ਨ ਕੁਮਾਰ)- ਐਕਸਾਈਜ਼ ਵਿਭਾਗ ਦੀਆਂ ਜਿਲਾ ਪੱਧਰੀ ਟੀਮਾਂ ਵਲੋਂ ਵੱਡੇ ਪੱਧਰ ’ਤੇ ਅੱਜ ਦੂਸਰੇ ਦਿਨ ਲਗਾਤਾਰ ਪਿੰਡ ਮੌਜਪੁਰ, ਬਲਾਕ ਕਾਹਨੂੰਵਾਨ ਵਿਖੇ ਛਾਪਮੇਰੀ ਕਰਦਿਆਂ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ। ਕਰੀਬ 12000 ਕਿਲੋਗਰਾਮ ਲਾਹਣ, 10 ਪਲਾਸਟਿਕ ਦੇ ਕੈਨ, 02 ਡਰੱਮ ਬਰਾਮਦ ਕੀਤੇ ਗਏ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ ਵਿਭਾਗ ਦੇ ਈਟੀਓ ਲਵਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਏ.ਈ.ਟੀ.ਸੀ ਗੁਰਦਾਸਪੁਰ ਸ੍ਰੀਮਤੀ ਰਾਜਵਿੰਦਰ ਕੌਰ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਿਲੇ ਅੰਦਰਰ ਨਜਾਇਜ਼ ਸ਼ਰਾਬ ਤੇ ਲਾਹਣ ਕੱਢਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਉਨਾਂ ਦੀ ਅਗਵਾਈ ਵਿਚ ਤਹਿਸੀਲਦਾਰ ਹਰਵਿੰਦਰ ਸਿੰਘ ਗਿੱਲ, ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ, ਅਜੈ ਕੁਮਾਰ ਅਤੇ ਇੰਸਪੈਕਟਰ ਸੁਖਬੀਰ ਸਿੰਘ ਵਲੋਂ ਪਿੰਡ ਮੌਜਪੁਰ ਵਿਖੇ ਛਾਪਮਾਰੀ ਕਰਕੇ ਜ਼ਮੀਨ ਵਿਚ ਦੱਬੀ 12000 ਕਿਲੋਗਰਾਮ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ। ਇਸ ਮੌਕੇ ਲਿਫਾਫੇ, ਬਰਤਨ ਆਦਿ ਵੀ ਬਰਾਮਦ ਕੀਤੇ। ਉਨਾਂ ਦੱਸਿਆ ਕਿ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਅਤੇ 62 ਲੈਬਰ ਵਾਲਿਆਂ ਵਲੋਂ ਲਾਹਣ ਸਟੋਰਜ ਟੈਂਕ ਨਸ਼ਟ ਕੀਤੇ ਗਏ।ਉਨਾਂ ਦੱਸਿਆ ਕਿ ਟੀਮ ਵਲੋਂ ਬੇੜੀਆਂ ਰਾਹੀਂ ਬਿਆਸ ਦਰਿਆ ਪਾਰ ਕਰਕੇ ਸ਼ਰਾਬ ਤਿਅਰ ਕੀਤੀ ਜਾਣ ਵਾਲੀ ਲਾਹਣ ਬਰਾਮਦ ਕੀਤੀ ਗਈ। ਉਨਾਂ ਕਿਹਾ ਕਿ ਵਿਭਾਗ ਵਲੋਂ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਤਸਰਾਂ ਵਿਰੁੱਧ ਦੇਸੀ ਸ਼ਰਾਬ ਕੱਢਣ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

"/>
Gurdaspur

ਐਕਸ਼ਾਈਜ਼ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਦੂਜੇ ਦਿਨ ਪਿੰਡ ਮੌਜਪੁਰ ’ਚ ਛਾਪੇਮਾਰੀ-ਹਜ਼ਾਰਾਂ ਲਿਟਰ ਲਾਹਣ ਬਰਾਮਦ

ਈਟੀਓ ਲਵਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਟੀਮ ਦਰਿਆ ਪਾਰ ਕਰਕੇ ਛਾਪੇਮਾਰੀ ਕਰਨ ਮੌਕੇ ਨਜਰ ਆ ਰਹੀ ਹੈ, ਨਾਲ ਤਹਿਸੀਲਦਰ ਗਿੱਲ ਅਤੇ ਇਸੰਪੈਕਟਰ ਹਰਵਿੰਦਰ ਸਿੰਘ।

Tags