ਫਗਵਾੜਾ/ਗੁਰਦਾਸਪੁਰ 28 ਜੂਨ (ਗੁਲਸ਼ਨ ਕੁਮਾਰ)- ਦੇਸ਼ ਵਿਦੇਸ਼ ਵਿੱਚ ਮਕੇ ਦੇ ਨਾਮ ਨਾਲ ਜਾਣਿਆਂ ਜਾਂਦਾ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਸਯਦ ਉਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਰੌਜਾ ਸ਼ਰੀਫ ਮੰਢਾਲੀ ਵਿਖੇ ਸਯਦ ਉਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਜੀ ਦਾ ਸਲਾਨਾ ਜੌੜ ਮੇਲਾ,ਜੋ ਕਿ 28 ਜੂਨ ਤੋਂ 2 ਜੁਲਾਈ ਤੱਕ ਦਰਬਾਰ ਦੇ ਮੌਜੂਦਾ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਜੀ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਨਾਲ ਮਨਾਇਆ ਜਾਣਾ ਸੀ,ਉਹ ਇਸ ਵਾਰ ਕੋਰੋਨਾ ਵਾਇਰਸ ਆਫਤ ਦੇ ਚੱਲਦਿਆਂ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰੌਜਾ ਸ਼ਰੀਫ ਮੰਢਾਲੀ ਦੇ ਮੌਜੂਦਾ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਜੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਸੰਗਤਾਂ ਦਾ ਇਕੱਠ ਨਹੀਂ ਹੋਵੇਗਾ । ਜਿਸ ਦੇ ਮੱਦੇਨਜ਼ਰ ਇਸ ਵਾਰ ਉਕਤ ਮੇਲੇ ਦੋਰਾਨ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ । ਉਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਏ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਦਾਤਾ ਜੀ ਦਾ ਨਾਮ ਸਿਮਰਨ ਕਰਦਿਆਂ ਦਾਤਾ ਜੀ ਦੀਆਂ ਅਸੀਸ ਦਾਤਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਨਾ । ਇਸ ਮੋਕੇ ਮੁਹਮੰਦ ਆਸ਼ਿਕ ਨੀਲਾ,ਚਰਨਜੀਤ,ਗੋਰਾ ਚੱਕ,ਮੇਹਰ ਚੰਦ,ਸੰਤੋਖ ਦਾਸ ,ਪੇ੍ਰਮਾ,ਸੰਨੀ ਮੰਢਾਲੀ ਆਦਿ ਹਾਜ਼ਰ ਸਨ ।  "/>
Gurdaspur Kapurthala

ਰੌਜਾ ਸ਼ਰੀਫ ਮੰਢਾਲੀ ਵਿਖੇ ਕੋਰੋਨਾ ਵਾਇਰਸ ਆਫਤ ਦੇ ਚੱਲਦਿਆਂ ਸਲਾਨਾ ਜੋੜ ਮੇਲਾ ਮੁਲਤਵੀ

ਮੰਢਾਲੀ ਦਰਬਾਰ ਅਤੇ ਗੱਦੀਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਜਾਣਕਾਰੀ ਦਿੰਦੇ ਹੋਏ ।

ਫਗਵਾੜਾ/ਗੁਰਦਾਸਪੁਰ 28 ਜੂਨ (ਗੁਲਸ਼ਨ ਕੁਮਾਰ)- ਦੇਸ਼ ਵਿਦੇਸ਼ ਵਿੱਚ ਮਕੇ ਦੇ ਨਾਮ ਨਾਲ ਜਾਣਿਆਂ ਜਾਂਦਾ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਸਯਦ ਉਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਰੌਜਾ ਸ਼ਰੀਫ ਮੰਢਾਲੀ ਵਿਖੇ ਸਯਦ ਉਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਜੀ ਦਾ ਸਲਾਨਾ ਜੌੜ ਮੇਲਾ,ਜੋ ਕਿ 28 ਜੂਨ ਤੋਂ 2 ਜੁਲਾਈ ਤੱਕ ਦਰਬਾਰ ਦੇ ਮੌਜੂਦਾ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਜੀ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਨਾਲ ਮਨਾਇਆ ਜਾਣਾ ਸੀ,ਉਹ ਇਸ ਵਾਰ ਕੋਰੋਨਾ ਵਾਇਰਸ ਆਫਤ ਦੇ ਚੱਲਦਿਆਂ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰੌਜਾ ਸ਼ਰੀਫ ਮੰਢਾਲੀ ਦੇ ਮੌਜੂਦਾ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਕਾਦਰੀ ਜੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਸੰਗਤਾਂ ਦਾ ਇਕੱਠ ਨਹੀਂ ਹੋਵੇਗਾ । ਜਿਸ ਦੇ ਮੱਦੇਨਜ਼ਰ ਇਸ ਵਾਰ ਉਕਤ ਮੇਲੇ ਦੋਰਾਨ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ । ਉਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਏ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਦਾਤਾ ਜੀ ਦਾ ਨਾਮ ਸਿਮਰਨ ਕਰਦਿਆਂ ਦਾਤਾ ਜੀ ਦੀਆਂ ਅਸੀਸ ਦਾਤਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰਨਾ । ਇਸ ਮੋਕੇ ਮੁਹਮੰਦ ਆਸ਼ਿਕ ਨੀਲਾ,ਚਰਨਜੀਤ,ਗੋਰਾ ਚੱਕ,ਮੇਹਰ ਚੰਦ,ਸੰਤੋਖ ਦਾਸ ,ਪੇ੍ਰਮਾ,ਸੰਨੀ ਮੰਢਾਲੀ ਆਦਿ ਹਾਜ਼ਰ ਸਨ ।

 

Tags