Gurdaspur

ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ‘‘ਕੋਵਾ’’ ਐਪ ਡਾਊਨਲੋਡ ਕਰਵਾ ਕੇ ਕੀਤਾ ਜਾ ਰਿਹਾ ਜਾਗਰੁਕ

ਮੋਬਾਇਲ ਫੋਨ ਤੇ ਕੋਵਾ ਐਪ ਦਿਖਾਉਂਦੇ ਹੋਏ ਜਿਲ੍ਹਾ ਪਠਾਨਕੋਟ ਨਿਵਾਸੀ ਨੋਜਵਾਨ।

ਹਰੇਕ ਵਿਅਕਤੀ ਦੇ ਮੋਬਾਇਲ ਵਿੱਚ ਹੋਵੇ ‘‘ਕੋਵਾ’’ ਐਪ ਤਾਂ ਹੀ ਹੋਵਾਂਗੇ ਜਾਗਰੁਕ
ਪਠਾਨਕੋਟ, 29 ਮਈ ( ਗੁਲਸ਼ਨ ਕੁਮਾਰ) – ਕਰੋਨਾ ਵਾਈਰਸ ਦੁਨੀਆ ਭਰ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਜਿਸ ਕਰਕੇ ਭਾਰਤ ਸਰਕਾਰ ਵੱਲੋਂ ਕਰੋਨਾ ਵਾਈਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਹਰੇਕ ਵਿਅਕਤੀ ਆਪਣੇ ਮੋਬਾਇਲ ਫੋਨ ਵਿੱਚ ‘‘ਕੋਵਾ’’ ਮੋਬਾਇਲ ਐਪ ਡਾਊਨਲੋਡ ਕੀਤਾ ਜਾਵੇ ਤਾਂ ਜੋ ਇੱਕ ਤਾਂ ਵਿਅਕਤੀ ਮੋਜੂਦਾ ਸਥਿਤੀ ਤੋਂ ਜਾਣੂ ਹੋ ਸਕੇ ਅਤੇ ਪੂਰੀ ਤਰ੍ਹਾਂ ਨਾਲ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੁਕ ਹੋ ਸਕੇ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਬਣਾਈਆਂ ਟੀਮਾਂ ਵੱਲੋਂ ਸਮੂਚੇ ਜਿਲ੍ਹਾ ਪਠਾਨਕੋਟ ਦੇ ਪਿੰਡਾਂ ਅਤੇ ਸਹਿਰੀ ਖੇਤਰ ਵਿੱਚ ਸਰਵੇ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕੋਵਾ ਐਪ ਦੇ ਰਾਹੀਂ ਜਾਗਰੁਕ ਕੀਤਾ ਜਾ ਰਿਹਾ ਹੈ,ਤਾਂ ਜੋ ਲੋਕ ਆਪਣੇ ਨਜਦੀਕ ਦੇ ਖੇਤਰ ਬਾਰੇ ਜਾਣਕਾਰੀ ਰੱਖ ਸਕਣ ਅਤੇ ਜਾਗਰੁਕ ਹੋ ਸਕਣ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਰਹਿੰਦੇ ਲੋਕ ਜੋ ਪਿੰਡ ਤੋਂ ਬਾਹਰ ਕੰਮ ਕਰਦੇ ਹਨ ਅਤੇ ਪਿਛਲੇ ਦਿਨ੍ਹਾਂ ਦੋਰਾਨ ਘਰ ਵਾਪਸ ਆਏ ਹਨ ਉਨ੍ਹਾਂ ਲੋਕਾਂ ਨੂੰ ਵੀ ਘਰ੍ਹਾਂ ਅੰਦਰ ਕੋਰਿਨਟਾਈਨ ਕੀਤਾ ਗਿਆ ਹੈ ਅਤੇ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਲੋਕ ਭੀੜ ਵਾਲੀਆਂ ਸਥਾਨਾਂ, ਵਿਆਹ ਆਦਿ ਸਮਾਰੋਹ ਵਿੱਚ 14 ਦਿਨ੍ਹਾਂ ਤੱਕ ਸਾਮਲ ਨਾ ਹੋਣ। ਉਨ੍ਹਾਂ ਦੱਸਿਆ ਕਿ ਘਰ੍ਹਾਂ ਅੰਦਰ ਏਕਾਂਤਵਾਸ ਕੀਤੇ ਲੋਕਾਂ ਦੇ ਘਰ੍ਹਾਂ ਦੇ ਬਾਹਰ ਸਿਹਤ ਵਿਭਾਗ ਦੀ ਟੀਮ ਵੱਲੋਂ ਸਟੀਕਰ ਲਗਾਇਆ ਜਾਂਦਾ ਹੈ ਅਤੇ ਹਰ ਰੋਜ ਇਨ੍ਹਾਂ ਲੋਕਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਜਾਂਦੀ ਹੈ।

Tags