Gurdaspur

‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਲਾਭਪਤਾਰੀਆਂ ਨੂੰ ਕਣਕ ਤੇ ਦਾਲ ਦੀ ਵੰਡ ਜਾਰੀ

ਪਿੰਡ ਉਦੋਵਾਲੀ ਖੁਰਦ, ਬਲਾਕ ਡੇਰਾ ਬਾਬਾ ਨਾਨਕ ਵਿਖੇ ਕਣਕ ਵੰਡੇ ਜਾਣ ਦਾ ਦ੍ਰਿਸ਼।

ਰਾਸ਼ਨ ਦੀ ਸਹੀ ਵੰਡ ਕੀਨੀ ਬਣਾਉਣ ਲਈ ਵੱਖ-ਵੱਖ ਏਜੰਸੀਆਂ ਰਾਹੀਂ ਵੰਡ ਪ੍ਰਕਿਰਿਆ ਦੀ ਕੀਤੀ ਜਾ ਰਹੀ ਹੈ ਨਿਗਰਾਨੀ
ਡੇਰਾ ਬਾਬਾ ਨਾਨਕ /ਗੁਰਦਾਸਪੁਰ, 29 ਮਈ ( ਗੁਲਸ਼ਨ ਕੁਮਾਰ)- ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸਣ ਆਸੂ ਦੀ ਅਗਵਾਈ ਹੇਠ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰਾਸਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਰਜਿਸਟਰਡ ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਲਾਭ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਿਮਾਂਸ਼ੂ ਕੱਕੜ ਡੀ.ਐਫ.ਐਸ.ਸੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਸਕੀਮ ਅਨੁਸਾਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 15 ਕਿਲੋ ਕਣਕ ਪ੍ਰਤੀ ਜੀਅ ਅਤੇ 03 ਕਿਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਦਾ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਜਿਲਾ ਗੁਰਦਾਸਪੁਰ ਵਿਚ ਕੁਲ 2 ਲੱਖ 13 ਹਜ਼ਾਰ 171 ਕਾਰਡ ਧਾਰਕਾਂ ਦੇ ਕੁਲ 8 ਲੱਖ 44 ਹਜ਼ਾਰ 667 ਜੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਹੁਣ ਤਕ ਜਿਲਾ ਗੁਰਦਾਸਪੁਰ ਵਿਚ 1 ਲੱਖ 74 ਹਜ਼ਾਰ 332 ਰਾਸ਼ਨ ਕਾਰਡ ਧਾਰਕਾਂ ਦੇ 672538 ਜੀਆਂ ਨੂੰ ਕੁਲ 10088 ਮੀਟਰਕ ਟਨ ਕਣਕ ਅਤੇ 522 ਮੀਟਰਕ ਟਨ ਦਾਲ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਰਾਹੀਂ ਵੰਡ ਪ੍ਰਕਿਰਿਆ ਦੀ ਬਾਕਾਇਦਾ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਰਾਸ਼ਨ ਦੀ ਸਹੀ ਵੰਡ ਹੋ ਸਕੇ। ਡਿਪੂ ਧਾਰਕਾਂ ਦੀ ਗੁਣਾਤਮਕ ਅਤੇ ਮਾਤਰਾ ਸਬੰਧੀ ਜਾਂਚ ਨੂੰ ਕਿਸੇ ਵੀ ਗਲਤ ਵਿਵਹਾਰ ਪ੍ਰਤੀ ਜੀਰੋ ਸ਼ਹਿਣਸੀਲਤਾ ਨਾਲ ਯਕੀਨੀ ਬਣਾਇਆ ਗਿਆ। ਸਿਰਫ ਇਹ ਹੀ ਨਹੀਂ, ਬਲਕਿ ਖੁਰਾਕ ਅਤੇ ਸਿਵਲ ਸਪਲਾਈ ਦੀਆਂ ਟੀਮਾਂ ਰਾਸ਼ਨ ਵੰਡਣ ਸਮੇਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾ ਰਹੀਆਂ ਹਨ ਅਤੇ ਆਮ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਾਰੀਆਂ ਸਾਵਧਾਨੀਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ।

Tags