Gurdaspur

ਆਮ ਆਦਮੀ ਪਾਰਟੀ ਨੇ ਮੋਦੀ ਅਤੇ ਬਾਦਲ ਦਾ ਪੁਤਲਾ ਫੂਕਿਆ

ਗੁਰਦਾਸਪੁਰ/ਧਾਰੀਵਾਲ 29 ਜੂਨ(ਗੁਲਸ਼ਨ ਕੁਮਾਰ)- ਕੇਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ , ਆੜ੍ਹਤੀਆਂ ਅਤੇ ਟਰਾਸਪੋਟਰਾਂ ਦੇ ਵਿਰੁੱਧ ਲਿਆਂਦੇ ਤਿੰਨ੍ਹ ਆਰਡੀਨੈਂਸਾਂ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਆਦੇਸ਼ਾਂ ਤਹਿਤ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਬਜ਼ਵਰ ਡਾ.ਕਮਲਜੀਤ ਸਿੰਘ ਕੇ.ਜੇ. ਦੀ ਅਗਵਾਈ ਹੇਠ ਬਸ ਸਟੈਂਡ ਧਾਰੀਵਾਲ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁੱਤਲਾ ਫੂਕਿਆ ਗਿਆ । ਇਸ ਮੌਕੇ ਡਾ.ਕਮਲਜੀਤ ਸਿੰਘ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕੇਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਅਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਕੁਰਸੀ ਦੀ ਖਾਤਰ ਆਰਡੀਨੈਂਸਾਂ ਦੀ ਹਮਾਇਤ ਕਰਕੇ ਕਿਸਾਨ,ਮਜਦੂਰ, ਆੜ੍ਹਤੀ ਅਤੇ ਟਰਾਸਪੋਟਰਾਂ ਦੀ ਪਿੱਠ ਵਿਚ ਛੂਰਾ ਮਾਰਿਆ ਹੈ ਜਿਸ ਨਾਲ ਕਿਸਾਨ ਅਤੇ ਖੇਤੀਬਾੜ੍ਹੀ ਨਾਲ ਜੁੜ੍ਹੇ ਹੋਰ ਵਰਗ ਆਰਥਿਕ ਪੱਖੋਂ ਤਬਾਹ ਹੋ ਜਾਣ ਗਏ ਅਤੇ ਪੰਜਾਬ ਦੀ ਆਰÎਥਿਕਤਾ ਕੁਝ ਘਰਾਣਿਆਂ ਦੇ ਹੱਥਾਂ ਵਿਚ ਆ ਜਾਵੇਗੀ । ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸੇ ਕਾਲ੍ਹੇ ਆਰਡੀਨੈਂਸਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਹੱਕਾਂ ਲਈ ਹਰ ਸਘਰੰਸ ਕਰਦੇ ਰਹਿਣ ਗਏ । ਇਸ ਮੌਕੇ ਐਡੋਵਕੇਟ ਸ਼ਿਵਚਰਨ ਸਿੰਘ ਮਾਨ,ਐਡੋਵਕੇਨ ਨਿਸਾਨ ਸਿੰਘ, ਦਵਿੰਦਰ ਸਿੰਘ,ਕੁਲਵਿੰਦਰ ਸਿੰਘ, ਦਲਬੀਰ ਮਸੀਹ ਲੇਹਲ, ਰਾਣਾ ਰਿਆੜ, ਹਰਪਾਲ ਸਿੰਘ, ਸੀਮ ਭੱਟੀ, ਲਾਭਾ ਮਸੀਹ ਆਲੋਵਾਲ, ਰਜਿੰਦਰ ਭੋਲਾ, ਪ੍ਰਭਜੋਤ ਸਿੰਘ, ਮੋਹਣ ਸਿੰਘ, ਵਿਲਸ਼ਨ ਪੱਪੂ ਖੁੰਡਾ ਆਦਿ ਤੋਂ ਇਲਾਵਾ ਹੋਰ ਹਾਜਰ ਸਨ ।
ਤਸਵੀਰ-
ਨਰਿੰਦਰ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦਾ ਪੁੱਤਲਾ ਫੁਕਦੇ ਹੋਏ ਆਪ ਵਲੰਟੀਅਰ ।

Tags