Gurdaspur

ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ- ਇੰਜੀ. ਸੁੱਚਾ ਸਿੰਘ

ਗੁਰਦਾਸਪੁਰ/ਧਾਰੀਵਾਲ 29 ਜੂਨ (ਗੁਲਸ਼ਨ ਕੁਮਾਰ)- ਪਾਵਰਕਾਮ ਮੰਡਲ ਧਾਰੀਵਾਲ ਦੇ ਅਧੀਨ ਆਉਂਦੇ ਵੱਖ-ਵੱਖ ਉੱਪ ਮੰਡਲਾਂ ਵਿਚ ਖਪਤਕਾਰਾਂ ਨੂੰ ਵਧੀਆ ਬਿਜਲੀ ਸੇਵਾਵਾਂ ਦੇਣ ਲਈ ਵਿਭਾਗ ਵਚਨਬੱਧ ਹੈ। ਇਹ ਪ੍ਰਗਟਾਵਾ ਇੰਜੀ. ਸੁੱਚਾ ਸਿੰਘ ਐਕਸੀਅਨ ਮੰਡਲ ਧਾਰੀਵਾਲ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸਪਲਾਈ ਵਿਚ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਤਾੜਨਾਂ ਕਰਦਿਆਂ ਕਿਹਾ ਕਿ ਕਿਸੇ ਵੀ ਬਿਜਲੀ ਚੋਰੀ ਕਰਨ ਵਾਲੇ ਖਪਤਕਾਰ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅਣਅਧਿਕਾਰਤ ਤੌਰ ਤੇ ਚਲਦੇ ਟਿਊਬਵੈੱਲ ਅਤੇ ਘਰਾਂ ਵਿਚ ਹੋ ਰਹੀ ਬਿਜਲੀ ਚੋਰੀ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਜਿਸਦੇ ਤਹਿਤ ਬੀਤੇ ਦਿਨ ਟਿਊਬਵੈੱਲਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਖਪਤਕਾਰਾਂ ਨੂੰ 3 ਲੱਖ 50 ਹਜਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ ਅਤੇ ਉਨ੍ਹਾਂ ਵਿਰੁੱਧ ਐਂਟੀਥੈਪਟ ਥਾਣਾ ਵੇਰਕਾ ਵਿਖੇ ਐਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ।

Tags