Gurdaspur

ਝਗੜੇ ਦੇ ਸਬੰਧ ’ਚ ਪੰਜ ਵਿਰੁੱਧ ਕੇਸ ਦਰਜ, ਚਾਰ ਗ੍ਰਿਫਤਾਰ

ਗੁਰਦਾਸਪੁਰ/ਧਾਰੀਵਾਲ, 29 ਜੂਨ (ਗੁਲਸ਼ਨ ਕੁਮਾਰ/ਗੁਰਨਾਮ ਨਾਗੀ)- ਪਿੰਡ ਡੇਹਰੀਵਾਲ ਦਰੋਗਾ ਵਿਚ ਹੋਏ ਇਕ ਝਗੜੇ ਦੇ ਸਬੰਧ ਵਿਚ ਥਾਣਾ ਧਾਰੀਵਾਲ ਦੀ ਪੁਲਿਸ ਨੇ ਪੰਜ ਵਿਰੁੱਧ ਕੇਸ ਦਰਜ ਕਰਕੇ ਚਾਰ ਨੂੰ ਗ੍ਰਿਫਤਾਰ ਕਰ ਲਿਆ। ਗੁਰਮੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਡੇਹਰੀਵਾਲ ਦਰੋਗਾ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀਂ ਜਦ ਉਹ ਆਪਣੇ ਘਰ ਵਿਚ ਬੈਠਾ ਸੀ ਤਾਂ ਰਾਤ ਕਰੀਬ 10.30 ਵਜੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਜੈ ਕੁਮਾਰ, ਵਰਿੰਦਰ ਕੁਮਾਰ, ਨੀਟਾ ਅਤੇ ਜਤਿੰਦਰ ਕੁਮਾਰ ਪੁੱਤਰਾਨ ਦਲੀਪ ਚੰਦ, ਦਲੀਪ ਚੰਦ ਪੁੱਤਰ ਮੁਨਸ਼ੀ ਵਾਸੀਆਨ ਡੇਹਰੀਵਾਲ ਦਰੋਗਾ ਨੇ ਉਸਦੇ ਘਰ ਵਿਚ ਜਬਰਨ ਦਾਖਲ ਹੋ ਕੇ ਉਸਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਅਤੇ ਉਸ ਵਲੋਂ ਰੌਲਾ ਪਾਉਣ ਤੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਥਾਣਾ ਮੁਖੀ ਮਨਜੀਤ ਸਿੰਘ ਅਤੇ ਸਹਾਇਕ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਬਿਆਨਾਂ ਅਨੁਸਾਰ ਉਕਤ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਵਿਜੈ ਕੁਮਾਰ, ਵਰਿੰਦਰ ਕੁਮਾਰ, ਨੀਟਾ ਅਤੇ ਜਤਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ।

Tags