Gurdaspur

ਪਿੰਡ ਭੁੰਬਲੀ ਦੇ ਖੇਡ ਸਟੇਡੀਅਮ ਨੂੰ ਜਲਦ ਬਣਾਉਣ ਦੀ ਮੰਗ

ਗੁਰਦਾਸਪੁਰ, 29 ਜੂਨ (ਗੁਲਸ਼ਨ ਕੁਮਾਰ)- ਪਿੰਡ ਭੁੰਬਲੀ ਵਿਖੇ ਬਾਬਾ ਚੱਠਾ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਹੋਰ ਆਗੂਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਪਿੰਡ ਵਿਚ ਬਣ ਰਹੇ ਨਵੇਂ ਖੇਡ ਸਟੇਡੀਅਮ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ। ਕਲੱਬ ਆਗੂਆਂ ਨੇ ਦੱਸਿਆ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪਿੰਡ ਭੁੰਬਲੀ ਵਿਚ ਖੇਡ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ ਅਤੇ ਕੋਵਿਡ-19 ਦੇ ਚੱਲਦਿਆਂ ਹੋਈ ਤਾਲਾਬੰਦੀ ਕਾਰਨ ਇਸ ਖੇਡ ਸਟੇਡੀਅਮ ਦਾ ਕੰਮ ਰੁੱਕ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅਗਸਤ ਮਹੀਨੇ ਫੌਜ ਦੀ ਭਰਤੀ ਹੈ ਜਿਸ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਨੂੰ ਕਸਰਤ ਕਰਨ ਅਤੇ ਦੌੜ ਲਗਾਉਣ ਲਈ ਬਾਹਰਲੇ ਪਿੰਡਾਂ ਵਿਚ ਜਾਣਾ ਪੈਂਦਾ ਹੈ। ਆਗੂਆਂ ਨੇ ਵਿਧਾਇਕ ਪਾਹੜਾ ਕੋਲੋਂ ਮੰਗ ਕੀਤੀ ਕਿ ਹੁਣ ਤਾਂ ਤਾਲਾਬੰਦੀ ਵੀ ਕਾਫੀ ਹੱਟ ਗਈ ਹੈ ਇਸ ਲਈ ਖੇਡ ਸਟੇਡੀਅਮ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਦਲਜੀਤ ਸਿੰਘ, ਰਾਜ ਤਲਵਾਰ, ਲਵਕਾਦਰ ਸਿੰਘ, ਉਜਵਲ ਕੁਮਾਰ, ਜਗਜੀਤ ਸਿੰਘ, ਗੁਰਿੰਦਰ ਸਿੰਘ, ਅਮਰਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਨਵਨੀਤ ਸਿੰਘ, ਸੁਖਪਾਲ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।

Tags