Gurdaspur

ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਨੂੰ 8 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ

ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਹੋਈ 28, ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਚਲ ਰਿਹਾ ਇਲਾਜ
ਪਠਾਨਕੋਟ, 30 ਮਈ (ਗੁਲਸ਼ਨ ਕੁਮਾਰ) – ਜਿਲ੍ਹਾ ਪਠਾਨਕੋਟ ਵਿੱਚ ਅੱਜ ਸਨੀਵਾਰ ਨੂੰ 8 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਉਂਣ ਨਾਲ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 28 ਹੋ ਗਈ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨ ਸੁਕਰਵਾਰ ਨੂੰ ਇੱਕ ਵਿਅਕਤੀ ਜਿਸ ਦੀ ਮੋਤ ਕਰੀਬ 3 ਦਿਨ ਪਹਿਲਾ ਹੋ ਗਈ ਸੀ ਅਤੇ ਜਿਸ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ ਅਤੇ 2 ਲੋਕਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਸਮਾਂ ਪੂਰਾ ਹੋਣ ਤੇ ਘਰ ਭੇਜ ਦਿੱਤਾ ਗਿਆ ਸੀ। 20 ਕਰੋਨਾ ਪਾਜੀਟਿਵ ਲੋਕਾਂ ਦਾ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਅੱਜ ਜਿਨ੍ਹਾ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨ੍ਹਾਂ ਨੂੰ ਵੀ ਜਲਦੀ ਆਈਸੋਲੇਸ਼ਨ ਹਸਪਤਾਲ ਵਿੱਚ ਪਹੁਚਾਇਆ ਜਾਵੇਗਾ।ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 8 ਲੋਕਾਂ ਦੀ ਅੱਜ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨ੍ਹਾਂ ਵਿੱਚੋਂ 4 ਲੋਕ ਉਨ੍ਹਾਂ ਦੋ ਨੋਜਵਾਨਾਂ ਦੇ ਸੰਪਰਕ ਵਿੱਚ ਸਨ ਜਿਨ੍ਹਾਂ ਦੇ ਪਿਛਲੇ ਦਿਨ੍ਹਾਂ ਦੋਰਾਨ ਜਲੰਧਰ ਵਿੱਚ ਕਰੋਨਾ ਪਾਜੀਟਿਵ ਰਿਪੋਰਟ ਆਈ ਸੀ। ਇਸ ਤੋਂ ਇਲਾਵਾ 3 ਲੋਕ ਅੰਦਰੂਨ ਬਾਜਾਰ ਪਠਾਨਕੋਟ ਦੇ ਰਹਿਣ ਵਾਲੇ ਹਨ ਅਤੇ ਇੱਕ ਉਬਰਾਏ ਗਲੀ ਦਾ ਨਿਵਾਸੀ ਹੈ ਇਨ੍ਹਾ ਚਾਰ ਲੋਕਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ 28 ਲੋਕ ਕਰੋਨਾ ਪਾਜੀਟਿਵ ਹੋ ਗਏ ਹਨ। ਜਿਕਰਯੋਗ ਹੈ ਕਿ ਪਿਛਲੇ ਦਿਨ੍ਹਾਂ ਦੋਰਾਨ ਮੀਰਪੁਰ ਕਾਲੋਨੀ ਤੋਂ ਇਹ ਵਿਅਕਤੀ ਜਿਸ ਦੀ ਮੋਤ ਹੋ ਗਈ ਸੀ ਅਤੇ ਉਸ ਵਿਅਕਤੀ ਨੂੰ ਕਰੋਨਾ ਦੇ ਲੱਛਣ ਹੋਣ ਕਾਰਨ ਉਸ ਦੀ ਮੈਡੀਕਲ ਜਾਂਚ ਲਈ ਸੈਂਪÇਲੰਗ ਕੀਤੀ ਗਈ ਸੀ ਇਸ ਨਾਲ ਹੀ ਇਸ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਸੈਂਪÇਲੰਗ ਕੀਤੀ ਗਈ ਸੀ। ਰਿਪੋਰਟ ਆਉਂਣ ਤੇ ਉਪਰੋਕਤ ਵਿਅਕਤੀ ਜਿਸ ਦੀ ਮੋਤ ਹੋ ਗਈ ਸੀ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ ਉਸ ਦੇ ਪਰਿਵਾਰ ਦੇ 3 ਮੈਂਬਰਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜੀਟਿਵ ਆਈ ਸੀ, ਇਸ ਤੋਂ ਇਲਾਵਾ ਇੱਕ ਮਹਿਲਾ ਜੋ ਮਾਧੋਪੁਰ ਨਿਵਾਸੀ ਸੀ ਅਤੇ ਕਰੋਨਾ ਲੱਛਣ ਹੋਣ ਤੇ ਉਸ ਦੀ ਵੀ ਮੈਡੀਕਲ ਰਿਪੋਰਟ ਲਈ ਸੈਂਪÇਲੰਗ ਕੀਤੀ ਗਈ ਸੀ ਦੀ ਵੀ ਮੈਡੀਕਲ ਰਿਪੋਰਟ ਪਾਜੀਟਿਵ ਪਾਈ ਗਈ ਸੀ।ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾ ਜੋ ਜਲੰਧਰ ਵਿਖੇ ਪਠਾਨਕੋਟ ਨਿਵਾਸੀ 2 ਲੋਕਾਂ ਦੀ ਮੈਡੀਕਲ ਰਿਪੋਰਟ ਵੀ ਕਰੋਨਾ ਪਾਜੀਟਿਵ ਆਈ ਸੀ। ਉਨ੍ਹਾਂ ਦੱਸਿਆ ਕਿ ਉਪਰੋਕਤ ਕਰੋਨਾ ਪਾਜੀਟਿਵ ਲੋਕਾਂ ਨਾਲ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 23 ਹੋ ਗਈ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੋਤ ਹੋ ਗਈ ਹੈ ਅਤੇ ਬਾਕੀ 22 ਲੋਕਾਂ ਵਿੱਚੋਂ 2 ਲੋਕਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਆਧਾਰ ਤੇ ਘਰ੍ਹਾਂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪਠਾਨਕੋਟ ਵਿਖੇ 28 ਕਰੋਨਾ ਪਾਜੀਟਿਵ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Tags