Gurdaspur

ਰੇਲ ਗੱਡੀ ਰਾਹੀਂ 1600 ਪਰਵਾਸੀ ਮਜ਼ਦੂਰਾਂ ਨੂੰ ਛੱਤੀਸਗੜ੍ਹ ਸੂਬੇ ਲਈ ਕੀਤਾ ਰਵਾਨਾ

 

ਆਪਣੇ ਘਰਾਂ ਨੂੰ ਪਰਤ ਰਹੇ ਪਰਵਸੀ ਮਜ਼ਦੂਰਾਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ
ਗੁਰਦਾਸਪੁਰ, 31 ਮਈ (ਗੁਲਸ਼ਨ ਕੁਮਾਰ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗੁਰਦਾਸਪੁਰ ਰੇਲੇਵੇ ਸਟੇਸ਼ਨ ਤੋਂ ਅੱਜ ਤੀਸਰੀ ਵਿਸ਼ੇਸ ਰੇਲਗੱਡੀ ਰਾਹੀਂ 1600 ਪਰਵਾਸੀ ਮਜ਼ਦੂਰਾਂ ਨੂੰ ਛੱਤੀਸਗੜ੍ਹ ਸੂਬੇ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਮੋਜੂਦ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਗੁਰਦਾਸਪੁਰ ਜ਼ਿਲੇ ਅੰਦਰ ਰਹਿਣ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਸਨ ਅਤੇ ਉਨਾਂ ਨੂੰ ਹਰ ਲੋੜੀਦੀ ਸਹੂਲਤ ਪੁਜਦੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਅੱਜ ਤੀਸਰੀ ਵਿਸ਼ੇਸ ਰੇਲਗੱਡੀ ਰਾਹੀਂ 1600 ਪਰਵਾਸੀ ਮਜਦੂਰਾਂ ਨੂੰ ਛੱਤੀਸਗੜ੍ਹ ਸੂਬੇ ਵਿਖੇ ਉਨਾਂ ਦੇ ਘਰ ਭੇਜਿਆ ਗਿਆ ਹੈ ਅਤੇ ਬੀਤੀ 19 ਮਈ ਨੂੰ ਗੁਰਦਾਸਪੁਰ ਰੇਲਵੇ ਸਟੇਸ਼ਨ ਤੋ 1195 ਪਰਵਾਸੀ ਮਜਦੂਰਾਂ ਨੂੰ ਉੱਤਰ ਪ੍ਰਦੇਸ਼ ਸੂਬੇ ਅਥੇ 26 ਮਈ ਨੂੰ 1600 ਪਰਵਾਸੀ ਮਜਦੂਰਾਂ ਨੂੰ ਬਿਹਾਰ ਲਈ ਭੇਜਿਆ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਗੁਰਦਾਸਪੁਰ ਤੋ ਵਿਸ਼ੇਸ ਬੱਸਾਂ ਰਾਹੀਂ ਅੰਮਿ੍ਰਤਸਰ ਅਤੇ ਹੁਸ਼ਿਆਰਪਰ ਦੇ ਰੇਲਵੇ ਸਟੇਸ਼ਨਾਂ ਤੋਂ ਚੱਲੀਆਂ ਰੇਲ ਗੱਡੀਆਂ ਰਾਹੀਂ ਵੀ ਵੱਖ-ਵੱਖ ਸੂਬਿਆ ਨੂੰ ਭੇਜਿਆ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਪਰਵਾਸੀ ਮਜਦੂਰਾਂ ਦਾ ਸਾਰਾ ਖਰਚ ਕਰਕੇ ਉਨਾਂ ਵਾਪਸ ਭੇਜਿਆ ਗਿਆ ਹੈ। ਅੱਜ ਗੁਰਦਾਸਪੁਰ ਜ਼ਿਲੇ ਵਿਚ ਰਹਿੰਦੇ ਪਰਵਾਸੀ ਮਜ਼ਦੂਰਾਂ ਤੋਂ ਇਲਾਵਾ ਹੁਸ਼ਿਆਰਪੁਰ, ਪਠਾਨਕੋਟ ਅਤੇ ਸ੍ਰੀ ਅੰਮਿ੍ਰਤਸਰ ਜ਼ਿਲਿ੍ਹਆਂ ਵਿਚੋਂ ਰਹਿੰਦੇ ਪਰਵਾਸੀ ਮਜ਼ਦੂਰ ਵੀ ਛੇਤੀਸਗੜ੍ਹ ਭੇਜੇ ਗਏ ਹਨ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਰਵਾਸੀ ਮਜਦੂਰਾਂ ਨੂੰ ਰਾਧਾ ਸੁਆਮੀ ਸਤਿਸੰਗ ਘਰ, ਗੁਰਦਾਸਪੁਰ ਅਤੇ ਬਟਾਲਾ ਵਿਖੇ ਪਹਿਲਾਂ ਇਕੱਤਰ ਕੀਤਾ ਗਿਆ ਸੀ। ਉਪਰੰਤ ਉਨਾਂ ਦੀ ਰਜਿਸ਼ਟਰੇਸ਼ਨ ਅਤੇ ਮੈਡੀਕਲ ਸਕਰੀਨਿੰਗ ਕੀਤੀ ਗਈ ਅਤੇ ਖਾਣ ਤੇ ਪੀਣ ਦੀਆਂ ਵਸਤਾਂ ਦੇ ਕੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਹੀ ਰਵਾਨਾ ਕੀਤਾ ਗਿਆ ਹੈ। ਯਾਤਰੀਆਂ ਨੂੰ ਪੀਣ ਲਈ ਪਾਣੀ ਦੀਆਂ ਬੋਤਲਾਂ, ਚਨੇ, ਗੁੜ, ਬਿਸਕੁਟ , ਫਲ ਅਤੇ ਡਰਾਈ ਰਾਸ਼ਨ ਦਿੱਤਾ ਗਿਆ ਹੈ ਤਾਂ ਜੋ ਰਸਤੇ ਵਿਚ ਉਨਾਂ ਨੂੰ ਖਾਣਪੀਣ ਦੀ ਕੋਈ ਮੁਸ਼ਕਿਲ ਨਾ ਆਵੇ।ਰਾਧਾ ਸੁਆਮੀ ਸਤਿਸੰਗ ਘਰ, ਗੁਰਦਾਸਪੁਰ ਤੋਂ ਰਵਾਨਾ ਹੋਏ ਛੱਤੀਸਗੜ੍ਹ ਦੇ ਨਿਵਾਸੀ ਯਾਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਨੂੰ ਬਹੁਤ ਇੱਜ਼ਤ ਮਾਣ ਨਾਲ ਰਵਾਨਾ ਕੀਤਾ ਗਿਆ ਹੈ, ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਉਨਾਂ ਇਥੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਤੇ ਹਰ ਲੋੜੀਦੀ ਸਹੂਲਤ ਪੁਜਦਾ ਕੀਤੀ ਗਈ ਸੀ। ਨਾਲ ਹੀ ਉਨਾਂ ਇਹ ਵੀ ਕਿਹਾ ਕਿ ਉਹ ਲਾਕਡਾਊਨ ਖੁੱਲ੍ਹਣ ਬਾਅਦ ਗੁਰਦਾਸਪੁਰ ਜਰੂਰ ਵਾਪਸ ਆਉਣਗੇ। ਯਾਤਰੀਆਂ ਨੇ ਕਿਹਾ ਕਿ ਉਹ ਵਾਪਸ ਤਾਂ ਨਹੀਂ ਸੀ ਜਾਣਾ ਚਾਹੁੰਦੇ ਪਰੰਤੂ ਕੋਰੋਨਾਵਾਇਰਸ ਕਰਕੇ ਮਜ਼ਬੂਰੀ ਵਸ ਹੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ।ਇਸ ਮੌਕੇ ਸਰਵ ਸ੍ਰੀ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਮਨ ਕੋਛੜ ਸਹਾਇਕ ਕਮਿਸ਼ਨਰ (ਜ)-ਕਮ-ਐਸ.ਡੀ.ਐਮ ਦੀਨਾਨਗਰ, ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਲਖਵਿੰਦਰ ਸਿੰਘ ਡੀ.ਡੀ.ਪੀ.ਓ, ਸ. ਹਰਵਿੰਦਰ ਸਿੰਘ ਐਸ.ਪੀ (ਡੀ), ਕੁਲਵਿੰਦਰ ਕੁਮਾਰ ਡੀ.ਐਸ.ਪੀ, ਮਨਜੀਤ ਸਿੰਘ ਤਹਿਸੀਲਦਾਰ, ਰੋਬਨਜੀਤ ਕੋਰ ਨਾਇਬ ਤਹਿਸੀਲਦਾਰ, ਤਰਸੇਮ ਲਾਲ ਨਾਇਬ ਤਹਿਸੀਲਦਾਰ, ਐਨ.ਪੀ ਸਿੰਘ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ-ਕਮ –ਨੋਡਲ ਅਫਸਰ ਗੁਰਦਾਸਪੁਰ, ਮੋਹਤਮ ਸਿੰਘ ਐਕਸੀਅਨ ਪਾਵਰਕਾਮ ਤੇ ਕੰਵਰਜੀਤ ਰੱਤੜਾ ਐਸ.ਡੀ.ਓ ਆਦਿ ਮੋਜੂਦ ਸਨ।

Tags