Gurdaspur

ਜਿਲ੍ਹਾ ਪਠਾਨਕੋਟ ਵਿੱਚ ਬਿਨ੍ਹਾ ਮਾਸਕ ਪਹਿਣੇ ਘਰ ਤੋਂ ਬਾਹਰ ਘੁਮਣ ਵਾਲੇ 1053 ਲੋਕਾਂ ਦੇ ਕੱਟੇ ਚਲਾਨ

ਜਨਤਕ ਥਾਵਾਂ ਤੇ ਥੁੱਕਣ ਵਾਲੇ 70 ਲੋਕਾਂ ਦੇ ਕੱਟੇ ਚਲਾਨ
ਏਕਾਂਤਵਾਸ ਦੀ ਕੀਤੀ ਉਲੰਘਣਾ ਤਾਂ ਹੋਵੇਗਾ 2000 ਜੁਰਮਾਨਾ
ਪਠਾਨਕੋਟ, 31 ਮਈ (ਗੁਲਸ਼ਨ ਕੁਮਾਰ) – ਜਿਲ੍ਹਾ ਪਠਾਨਕੋਟ ਵਿੱਚ ਪੰਜਾਬ ਪੁਲਿਸ ਪਠਾਨਕੋਟ ਵੱਲੋਂ ਪਿਛਲੇ ਦਿਨ੍ਹਾਂ ਤੋਂ ਅੱਜ ਤੱਕ ਬਿਨ੍ਹਾਂ ਮਾਸਕ ਤੋਂ ਬਾਹਰ ਘੁਮਣ ਵਾਲੇ 1053 ਲੋਕਾਂ ਦੇ ਚਲਾਨ ਕੱਟੇ ਗਏ ਹਨ ਅਤੇ ਜਨਤਕ ਸਥਾਨਾਂ ਤੇ ਥੁੱਕਣ ਵਾਲੇ 70 ਲੋਕਾਂ ਦੇ ਚਲਾਨ ਕੱਟੇ ਗਏ । ਇਹ ਪ੍ਰਗਟਾਵਾ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਪਿਛਲੇ ਹਫਤੇ ਦੋਰਾਨ ਆਦੇਸ ਜਾਰੀ ਕੀਤੇ ਗਏ ਸਨ ਕਿ ਬਿਨ੍ਹਾਂ ਮਾਸਕ ਤੋਂ ਘਰੋਂ ਨਿਕਲਣ ਵਾਲੇ ਵਿਅਕਤੀ ਦਾ ਪ੍ਰਤੀ ਵਿਅਕਤੀ 200 ਰੁਪਏ ਅਤੇ ਜਨਤਕ ਥਾਵਾਂ ਤੇ ਥੁੱਕਣ ਵਾਲੇ ਵਿਅਕਤੀ ਦਾ 100 ਰੁਪਏ ਦਾ ਚਲਾਨ ਅਤੇ ਘਰ੍ਹਾਂ ਵਿੱਚ ਏਕਾਂਤਵਾਸ ਵਿੱਚ ਰੱਖੇ ਗਏ ਲੋਕਾਂ ਵਿੱਚੋਂ ਅਗਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰ ਕੇ ਬਾਹਰ ਘੁਮਦਿਆਂ ਪਾਇਆ ਗਿਆ ਤਾਂ ਉਸ ਵਿਅਕਤੀ ਦਾ 500 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਨ੍ਹਾਂ ਆਦੇਸ਼ਾਂ ਵਿੱਚ ਸੋਧ ਕਰਦਿਆਂ ਹੁਣ ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਅਧਾਰ ਤੇ ਬਿਨ੍ਹਾ ਮਾਸਕ ਤੋਂ ਬਾਹਰ ਘੁਮਣ ਵਾਲੇ ਅਤੇ ਜਨਤਕ ਸਥਾਨਾਂ ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਜੁਰਮਾਨਾ ਅਤੇ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਦਾ ਜੁਰਮਾਨਾ ਕਰਦ ਦੇ ਆਦੇਸ ਜਾਰੀ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਦੋਰਾਨ ਜਿਲ੍ਹਾ ਪੁਲਿਸ ਵੱਲੋਂ ਬਿਨ੍ਹਾਂ ਮਾਸਕ ਤੋਂ ਘਰੋਂ ਨਿਕਲਣ ਵਾਲੇ 1053 ਲੋਕਾਂ ਦੇ ਚਲਾਨ ਕੱਟ ਕੇ 2,88,000 ਦੀ ਰਾਸ਼ੀ ਦਾ ਜੁਰਮਾਨੇ ਵਜੋਂ ਅਤੇ ਜਨਤੱਕ ਸਥਾਨਾਂ ਤੇ ਥੁੱਕਣ ਵਾਲੇ 70 ਲੋਕਾਂ ਦੇ ਚਲਾਨ ਕੱਟ ਕੇ 7000 ਹਜਾਰ ਰੁਪਏ ਦੀ ਰਾਸ਼ੀ ਜੁਰਮਾਨੇ ਦੇ ਤੋਰ ਤੇ ਪ੍ਰਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਪਿਛਲੇ ਆਦੇਸ਼ਾਂ ਅਨੁਸਾਰ ਬਿਨ੍ਹਾਂ ਮਾਸਕ ਤੋਂ ਪ੍ਰਤੀ ਵਿਅਕਤੀ 200 ਰੁਪਏ ਅਤੇ ਜਨਤਕ ਥਾਵਾਂ ਤੇ ਥੁੱਕਣ ਵਾਲੇ ਵਿਅਕਤੀ ਦਾ 100 ਰੁਪਏ ਦੇ ਆਧਾਰ ਤੇ ਕੀਤਾ ਗਿਆ ਹੈ। ਪਿਛਲੇ ਕਰੀਬ 2 ਮਹੀਨੇ ਤੋਂ ਕਰੋਨਾ ਵਾਈਰਸ ਕੋਵਿਡ 19 ਦੇ ਵਿਸਥਾਰ ਦੇ ਚਲਦਿਆਂ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਹਰੇਕ ਨਾਗਰਿਕ ਨੇ ਆਪਣਾ ਸਹਿਯੋਗ ਦਿੱਤਾ । ਉਨ੍ਹਾਂ ਕਿਹਾ ਕਿ ਕਰੋਨਾ ਵਾਈਰਸ ਦਾ ਖਤਰਾਂ ਅਜੇ ਵੀ ਦੁਨੀਆ ਤੇ ਬਣਿਆ ਹੋਇਆ ਹੈ ਅਤੇ ਇਸ ਸਮੇਂ ਜਰੂਰਤ ਹੈ ਕਿ ਅਸੀਂ ਨਿਯਮਾਂ ਦੀ ਪਾਲਣਾ ਕਰੀਏ। ਜਿਲ੍ਹਾ ਪ੍ਰਸਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਗਾਈਡਲਾਈਨ ਦੀ ਪਾਲਣਾ ਕਰੀਏ ਤਾਂ ਹੀ ਅਸੀਂ ਕਰੋਨਾ ਬੀਮਾਰੀ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਹੈ ਕਿ ਘਰ੍ਹਾਂ ਤੋਂ ਨਿਕਲਣ ਲੱਗਿਆਂ ਮਾਸਕ ਜਰੂਰ ਪਾਓ ਅਤੇ ਸੋਸਲ ਡਿਸਟੈਂਸ ਬਣਾਈ ਰੱਖੋ।ਜਿਕਰਯੋਗ ਹੈ ਕਿ ਕਰੋਨਾ ਵਾਈਰਸ ਦੇ ਵਿਸਥਾਰ ਤੇ ਕੰਟਰੋਲ ਕਰਨ ਦੇ ਲਈ ਸੋਸਲ ਡਿਸਟੈਂਸ ਅਤੇ ਮਾਸਕ ਆਦਿ ਦਾ ਪ੍ਰਯੋਗ ਬਹੁਤ ਜਰੂਰੀ ਹੈ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸਾਂ ਅਨੁਸਾਰ ਪੁਲਿਸ ਪ੍ਰਸਾਸਨ ਨੂੰ ਵੀ ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਾਉਂਣ ਦੇ ਆਦੇਸ ਦਿੱਤੇ ਗਏ ਹਨ ਅਤੇ ਆਉਂਣ ਵਾਲੇ ਦਿਨ੍ਹਾਂ ਦੋਰਾਨ ਇਨ੍ਹਾਂ ਨਿਯਮਾਂ ਦੀ ਹੋਰ ਵੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਹੈ। ਸਾਨੂੰ ਚਾਹੀਦਾ ਹੈ ਕਿ ਉਪਰੋਕਤ ਨਿਯਮਾਂ ਨੂੰ ਧਿਆਨ ਵਿੱਚ ਰੱਖੀਏ ਅਤੇ ਇਨ੍ਹਾਂ ਦੀ ਪਾਲਣਾ ਕਰੀਏ।

Tags