Hoshiarpur

ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਕਾਨੂੰਗੋ ਸਰਕਲ ਰਾਮਪੁਰ ਸੈਣੀਆਂ ਦੇ ਡੈਲੀਗੇਟ ਤੇ ਵਰਕਰਾਂ ਦੀ ਮੀਟਿੰਗ 2 ਮਾਰਚ ਨੂੰ- ਠੰਡਲ

ਹੁਸ਼ਿਆਰਪੁਰ 01 ਮਾਰਚ (ਦਲਜੀਤ ਅਜਨੋਹਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਕਾਨੂੰਗੋ ਸਰਕਲ ਰਾਮਪੁਰ ਸੈਣੀਆਂ ਦੇ ਅੰਦਰ ਆਉਦੇ ਸਾਰੇ ਪਿੰਡਾਂ ਦੇ ਡੈਲੀਗੇਟਾਂ ਤੇ ਵਰਕਰਾਂ ਦੀ ਜਰੂਰੀ ਮੀਟਿੰਗ 2 ਮਾਰਚ ਨੂੰ ਹੋ ਰਹੀ ਹੈ/ ਇੱਸ ਸਬੰਧੀ ਜਾਣਕਾਰੀ ਦਿੰਦਿਆਂੰ ਸਾਬਕਾ ਕੈਬਿਨਟ ਮੰਤਰੀ ਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਇਹ ਮੀਟਿੰਗ ਗੁਰਦਵਾਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇੇ ਸਵੇਰੇ 11 ਵਜੇ ਹੋਵੇਗੀ ਜਿਸ ਵਿੱਚ ਉਪਰੋਕਤ ਹਲਕੇ ਦੇ ਸਮੂਹ ਡੈਲੀਗੇਟ ਤੇ ਵਰਕਰ ਹਾਜਰ ਹੋਣਗੇ/ ਇੱਸ ਮੀਟਿੰਗ ਦੌਰਾਨ ਪਾਰਟੀ ਦੀਆਂ ਨਵੀਆਂ ਨੀਤੀਆਂ ਤੇ ਨਵੀ ਭਰਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ/

Tags