Hoshiarpur

18ਵੀਂ ਏਸ਼ੀਅਨ ਕਰਾਟੇ ਚੈਂਪਿਅਨਸ਼ਿਪ ਵਿੱਚ ਪੰਜਾਬ ਦੀ ਬੋਬੀ ਸ਼ਰਮਾ ਨੇ ਹਾਸਿਲ ਕੀਤਾ ਭਾਰਤ ਲਈ ਪਹਿਲਾ ਮੈਡਲ

ਪੰਜਾਬ ਵਿੱਚ ਕਰਾਟੇ ਦੇ 40 ਸਾਲ ਦੇ ਇਤਿਹਾਸ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਲੜਕੀ ਕਰਾਟੇਕਾ
ਹੁਸ਼ਿਆਰਪੁਰ ਦੇ ਜਗਮੋਹਨਸ ਇੰਸਟੀਚਿਊਟ ਵਿੱਚ ਸਿਖਲਾਈ
ਪ੍ਰਾਪਤ ਕਰ ਰਹੀ ਹੈ ਇਹ ਕੌਮਾਂਤਰੀ ਕਰਾਟੇਕਾ
ਹੁਸ਼ਿਆਰਪੁਰ ਦੇ ਜਗਮੋਹਨਸ ਇੰਸਟੀਚਿਊਟ ਆਫ ਟ੍ਰੇਡੀਸ਼ਨਲ ਕਰਾਟੇ (ਜੇ.ਆਈ.ਟੀ.ਕੇ) ਵਿੱਚ ਸਿਖਲਾਈ ਪ੍ਰਾਪਤ ਕਰ ਰਹੀ ਕੌਮਾਂਤਰੀ ਕਰਾਟੇਕਾ ਬੋਬੀ ਸ਼ਰਮਾ ਨੇ 18ਵੀਂ ਏ.ਕੇ.ਐਫ., ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੜਕੀਆਂ ਦੇ ਮੁਕਾਬਲਿਆਂ ਵਿੰਚ ਬਰੋ£ ਮੈਡਲ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ। ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰਾਟੇ ਕੋਚ ਅਤੇ ਪੰਜਾਬ ਦੇ ਸੀਨੀਅਰ ਮੋਸਟ ਸਰਟੀਫਾਈਡ ਨੈਸ਼ਨਲ ਕੋਚ ਸੈਨਸਾਈ ਜਗਮੋਹਨ ਵਿਜ ਦੀ ਸਿਖਿਆਰਥੀ ਬੋਬੀ ਸ਼ਰਮਾ ਨੇ ਇਹ ਮਾਣ ਮਲੇਸ਼ੀਆ ਦੇ ਸ਼ਹਿਰ ਕੋਟਾ-ਕਿਨਾਂਬਾਲੂ ਵਿਖੇ ਏਸ਼ੀਅਨ ਕਰਾਟੇ ਫੈਡਰੇਸ਼ਨ ਵਲੋਂ ਆਯੋਜਿਤ 18ਵੀਂ ਏ.ਕੇ.ਐਫ. ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਹਾਸਲ ਕੀਤਾ। ਜਗਮੋਹਨਸ ਇੰਸਟੀਚਿਊਟ ਆਫ ਟ੍ਰੈਡੀਸ਼ਨਲ ਕਰਾਟੇ ਦੇ ਵਾਈਸ ਚੇਅਰਮੈਨ ਪ੍ਰਦੀਪ ਕੁਮਾਰ ਸੂਦ ਅਤੇ £ਿਲ•ਾ ਕਰਾਟੇ ਐਸੋਸੀਏਸ਼ਨ, ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ (ਡਾਕਟਰ) ਦੀਪਕ ਸ਼ਰਮਾ ਅਨੁਸਾਰ ਇਸ ਤਿੰਨ ਰੋਂ£ਾ ਚੈਂਪੀਅਨਸ਼ਿਪ ਵਿੱਚ ਏਸ਼ੀਆ ਮਹਾਦੀਪ ਦੇ 33 ਦੇਸ਼ਾਂ ਦੇ ਲਗਭਗ 700 ਕਰਾਟੇਕਾ£ (ਕਰਾਟੇ ਖਿਡਾਰੀਆਂ) ਨੇ ਭਾਗ ਲਿਆ। ਸਾਊਥ ਏਸ਼ੀਆ ਕਰਾਟੇ ਫੈਡਰੇਸ਼ਨ ਦੇ ਨਵੇਂ ਚੁਣੇ ਪ੍ਰਧਾਨ ਸ਼ਿਹਾਨ ਭਰਤ ਸ਼ਰਮਾ ਦੀ ਅਗਵਾਈ ਹੇਠ 31 ਮੈਂਬਰੀ ਭਾਰਤੀ ਟੀਮ ਨੇ ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਇਸ ਆਫਿਸ਼ੀਅਲ ਕਰਾਟੇ ਚੈਂਪਿਅਨਸ਼ਿਪ ਵਿੱਚ ਭਾਗ ਲਿਆ। ਬੋਬੀ ਸ਼ਰਮਾ ਦੇ ਚੀਫ ਕੋਚ ਸ਼ਿਹਾਨ ਜਗਮੋਹਨ ਵਿਜ ਅਨੁਸਾਰ ਪੰਜਾਬ ਵਿੱਚ ਕਰਾਟੇ ਦੇ ਲਗਭਗ 40 ਸਾਲ ਦੇ ਇਤਿਹਾਸ ਵਿੱਚ ਏਸ਼ੀਅਨ ਕਰਾਟੇ ਚੈਂਪਿਅਨਸ਼ਿਪ ਵਿੱਚ ਮੈਡਲ ਜਿੱਤਣ ਵਾਲੀ ਬੋਬੀ ਸ਼ਰਮਾ ਪੰਜਾਬ ਦੀ ਪਹਿਲੀ ਲੜਕੀ ਕਰਾਟੇਕਾ ਹੈ, ਜਿਸ ਨੇ ਏ.ਕੇ.ਐਫ. ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਕਾਂਸੇ ਦਾ ਤਗਮਾ ਜਿੱਤ ਕੇ £ਿਲ•ਾ ਹੁਸ਼ਿਆਰਪੁਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਵਲੋਂ ਭਾਰਤੀ ਕਰਾਟੇ ਟੀਮ ਦੀ ਨੁਮਾਇੰਦਗੀ ਕਰਨ ਵਾਲੀ ਵੀ ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਕਰਾਟੇਕਾ ਹੈ। ਬੋਬੀ ਸ਼ਰਮਾ ਨੇ ਲਗਾਤਾਰ ਇਕ ਤੋਂ ਬਾਅਦ ਇਕ ਸ਼ਾਨਦਾਰ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਮੁਕਾਬਲੇ ਵਿੱਚ ਆਪਣੀ ਜਗ•ਾ ਬਣਾਈ ਜਿਸ ਵਿੱਚ ਉਹ 3-0 ਨਾਲ ਅੱਗੇ ਚਲ ਰਹੀ ਸੀ। ਮੈਚ ਖਤਮ ਹੋਣ ਤੋਂ 4 ਸੈਕੰਡ ਪਹਿਲਾਂ ਇਕ ਫਾਊਲ ਕਰਕੇ ਉਸ ਨੂੰ ਮੁਕਾਬਲੇ ਤੋਂ ਬਾਹਰ ਹੋਣਾ ਪਿਆ। ਅੱਜ ਮਲੇਸ਼ੀਆ ਤੋਂ ਵਾਪਸ ਪਰਤਣ ਤੇ ਵਰਲਡ ਕਰਾਟੇ ਫੈਡਰੇਸ਼ਨ ਦੇ ਟੈਕਨੀਕਲ ਕਮਿਸ਼ਨ ਦੇ ਮੈਂਬਰ ਸ਼ਿਹਾਨ ਭਰਤ ਸ਼ਰਮਾ, ਕਰਾਟੇ ਐਸੋਸੀਏਸ਼ਨ ਆਫ ਇੰਡੀਆ (ਕਾਈ) ਦੇ ਜਨਰਲ ਸਕੱਤਰ ਸੈਨਸਾਈ ਅੰਬੇਦਕਰ ਗੁਪਤਾ ਨੇ ਬੋਬੀ ਸ਼ਰਮਾ ਅਤੇ ਉਸ ਦੇ ਕੋਚ ਸੈਨਸਾਈ ਜਗਮੋਹਨ ਵਿਜ ਨੂੰ ਸਨਮਾਨਿਤ ਕੀਤਾ। ਸ਼ਿਹਾਨ ਭਰਤ ਸ਼ਰਮਾ ਨੇ ਬੋਬੀ ਸ਼ਰਮਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਵੀਂ ਸ਼ਲਾਘਾ ਕਰਦਿਆਂ ਹੋਇਆਂ ਉਮੀਦ ਜਿਤਾਈ ਕਿ ਆਉਣ ਵਾਲੀ ਵਰਲਡ ਕਰਾਟੇ ਚੈਂਪਿਅਨਸ਼ਿਪ ਅਤੇ ਵਰਲਡ ਯੂਥ ਕਪ ਵਿੱਚ ਵੀ ਬੋਬੀ ਆਪਣੀ ਮਿਹਨਤ ਸਦਕਾ ਭਾਰਤ ਦਾ ਨਾਮ ਉਚਾ ਕਰੇਗੀ।

Tags