ਦੋਹਾਂ ਪਰਿਵਾਰਾਂ ਨੇ ਲਗਾਏ ਇੱਕ ਦੂਜੇ ’ਤੇ ਇਲਾਜਾਮ ਪੁਲਿਸ ਵਲੋਂ ਅਜੇ ਕੁੱਝ ਵੀ ਕਹਿਣ ਤੋਂ ਇੰਨਕਾਰ ਹੁਸ਼ਿਆਰਪੁਰ 02 ਜੁਲਾਈ (ਦਲਜੀਤ ਅਜਨੋਹਾ)- ਪਿੰਡ ਪੈਂਸਰਾ ਵਿਚ ਅੱਜ ਸਵੇਰੇ ਇੱਕ ਨੌਜਵਾਨ ਨੇ ਪ੍ਰੇਮ ਸਬੰਧਾ ਵਿਚ ਅਸਫ਼ਲ ਰਹਿਣ ਤੋਂ ਬਾਅਦ ਘਰ ਵਿਚ ਹੀ ਆਪਣੀ ਪ੍ਰੇਮਿਕਾ ਨਾਲ ਫ਼ੋਨ ’ਤੇ ਗੱਲਾ ਕਰਦੇ ਹੋਏ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੰਜ ਘੰਟੇ ਪਿੰਡ ਵਿਚ ਹੀ ਪ੍ਰੇਮਿਕਾ ਦੇ ਘਰ ਸਾਹਮਣੇ ਉਸ ਦੀ ਲਾਸ਼ ਪਈ ਦੇਖ਼ ਕੇ ਪਿੰਡ ਵਾਸੀ ਸਹਿਮ ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪ੍ਰੇਮਿਕਾ ਦੇ ਮਾਤਾ ਪਿਤਾ, ਤਾਇਆ ਅਤੇ ਭਰਾ ਨੂੰ ਨਾਮਜਦ ਕਰ ਲਿਆ ਜਦਕਿ ਲੜਕੀ ਦੇ ਪਿਤਾ ਨੂੰ ਆਪਣੇ ਨਾਲ ਲਿਆ ਕੇ ਲੜਕੀ ਦੀ ਲਾਸ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਹਿਲਪੁਰ ਪੁਲਿਸ ਨੇ ਅਜੇ ਕੁੱਝ ਵੀ ਕਹਿਣ ਤੋਂ ਇੰਨਕਾਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮੇਸ਼ ਲਾਲ, ਮਾਤਾ ਜਗੀਰ ਕੌਰ, ਭਰਾ ਸੁਰਜੀਤ ਸਿੰਘ, ਮਨਰਿੰਦਰ ਸਿੰਘ ਪੈਂਸਰਾਂ, ਰਜਿੰਦਰ ਸਿੰਘ, ਧਰਮਿੰਦਰ ਕੁਮਾਰ, ਅਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਰਬਜੀਤ ਸਿੰਘ ਉਰਫ਼ ਸਾਬੀ ਦਾ ਪਿੰਡ ਦੀ ਹੀ ਇੱਕ ਲੜਕੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ ਜਿਸ ਕਾਰਨ ਦੋਹਾਂ ਪਰਿਵਾਰਾਂ ਵਿਚ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਝਗੜੇ ਵੀ ਹੋਏ ਅਤੇ ਪੰਚਾਇਤੀ ਰਾਜੀਨਾਮੇ ਵੀ ਹੋਏ ਅਤੇ ਕਈ ਵਾਰ ਲੜਕੀ ਆਪਣੇ ਘਰ ਦਿਆਂ ਦੀ ਕੁੱਟਮਾਰ ਤੋਂ ਡਰਦੀ ਹੋਈ ਉਨ੍ਹਾਂ ਦੇ ਘਰ ਆ ਜਾਂਦੀ ਸੀ ਅਤੇ ਉਹ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿਚ ਉਸ ਨੂੰ ਕਈ ਵਾਰ ਘਰ ਵੀ ਛੱਡ ਆਉਂਦੇ ਸੀੇ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਲੜਕੀ ਦਾ ਪਿਤਾ ਕਈ ਵਾਰ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਵੀ ਕਰ ਚੁੱਕਾ ਹੈ ਅਤੇ ਉਸ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਲੜਕੇ ਨੂੰ ਰਸਤੇ ਵਿਚ ਘੇਰਦੇ ਸਨ। ਉਨ੍ਹਾਂ ਦੱਸਿਆ ਕਿ ਜਨਵਰੀ 2020 ਵਿਚ ਲੜਕੀ ਦੇ ਪਿਤਾ ਨੇ ਉਨ੍ਹਾਂ ਦੇ ਘਰ ’ਤੇ ਇੱਟਾਂ ਰੋੜੇ ਮਾਰੇ ਸਨ ਅਤੇ ਮਾਰਚ ਦੇ ਅਖ਼ੀਰ ਵਿਚ ਉਨ੍ਹਾਂ ਦੇ ਲੜਕੇ ਵਿਚ ਮੋਟਰਸਾਈਕਲ ਮਾਰ ਕੇ ਜ਼ਖ਼ਮੀ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਲੜਕੀ ਦਾ ਪਰਿਵਾਰ ਲਗਾਤਾਰ ਉਨ੍ਹਾਂ ਦੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਾਢੇ ਗਿਆਰਾਂ ਵਿਚ ਸਰਬਜੀਤ ਦੀ ਪ੍ਰੇਮਿਕਾ ਨੇ ਫ਼ੋਨ ’ਤੇ ਗੱਲਾਂ ਕਰਦੇ ਹੀ ਜੀਵਨ ਲੀਲਾ ਖ਼ਤਮ ਲਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁੰਰਤ ਲੜਕੇ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਕੇ ਮਾਮਲਾ ਦਰਜ਼ ਕਰਕੇ ਕੇਸ ਦਰਜ਼ ਕਰ ਲਿਆ। ਪ੍ਰੇਮੀ ਦੇ ਮਾਤਾ ਪਿਤਾ ਆਪਣੇ ਲੜਕੇ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਗੜ੍ਹਸ਼ੰਕਰ ਗਏ ਹੋਏ ਸਨ ਤਾਂ ਇਸੇ ਦੌਰਾਨ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਪ੍ਰੇਮਿਕ ਦੇ ਘਰ ਦੇ ਬਾਹਰ ਗਲੀ ਵਿਚ ਲੜਕੀ ਦੀ ਲਾਸ਼ ਮਿਲਣ ਨਾਲ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਲੜਕੀ ਮਾਤਾ ਤਲਵਿੰਦਰ ਕੌਰ, ਨਣਾਨ ਮਨਜੀਤ ਕੌਰ ਪਤਨੀ ਪਰਮਜੀਤ ਸਿੰਘ, ਭਾਬੀ ਸ਼੍ਰਿਸ਼ਟੀ ਦੇਵੀ ਨੇ ਦੋਸ਼ ਲਗਾਇਆ ਕਿ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰ ਲਗਾਤਾਰ ਉਨ੍ਹਾਂ ਦੀ ਲੜਕੀ ਨੂੰ ਫ਼ੋਨ ’ਤੇ ਤੰਗ ਪਰੇਸ਼ਾਨ ਕਰ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ ਜਿਸ ਕਾਰਨ ਡਰਦੀ ਹੋਈ ਉਨ੍ਹਾਂ ਦੀ ਲੜਕੀ ਨੇ ਪਾਖ਼ਾਨੇ ਵਿਚ ਜਾ ਕੇ ਬਾਲਟੀ ਉੱਤੇ ਚੜ੍ਹ ਅਤੇ ਗਾਡਰ ਨਾਲ ਚੁੰਨੀ ਪਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਨ੍ਹਾਂ ਦੋਸ਼ ਲਗਾਇਆ ਕਿ ਲੜਕੀ ਨੂੰ ਪ੍ਰੇਮੀ ਦੇ ਘਰ ਵਾਲਿਆਂ ਨੇ ਮਰਨ ਲਈ ਮਜ਼ਬੂਰ ਕੀਤਾ ਹੈ। ਦੂਜੇ ਪਾਸੇ ਗਲੀ ਵਿਚ ਪਈ ਮ੍ਰਿਤਕਾ ਪ੍ਰੇਮਿਕਾ ਦੀ ਲਾਸ਼ ਗਲੀ ਵਿਚ ਪਈ ਹੋਣ ਕਾਰਨ ਪੁਲਿਸ ਵੀ ਅਜੇ ਕੁੱਝ ਕਹਿਣ ਤੋਂ ਆਨਾਕਾਨੀ ਕਰ ਰਹੀ ਹੈ। ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਲਦ ਹੀ ਮਾਮਲਾ ਸਾਫ਼ ਹੋ ਜਾਵੇਗਾ।  "/>
Hoshiarpur

ਪ੍ਰੇਮੀ ਦੇ ਫ਼ਾਹਾ ਲੈਣ ਤੋਂ ਛੇ ਘੰਟੇ ਬਾਅਦ ਪ੍ਰੇਮਿਕਾ ਦੀ ਲਾਸ਼ ਗਲੀ ਵਿਚ ਪਈ ਰਹਿਣ ਨਾਲ ਪਿੰਡ ਵਾਸੀ ਸਹਿਮੇ

ਦੋਹਾਂ ਪਰਿਵਾਰਾਂ ਨੇ ਲਗਾਏ ਇੱਕ ਦੂਜੇ ’ਤੇ ਇਲਾਜਾਮ
ਪੁਲਿਸ ਵਲੋਂ ਅਜੇ ਕੁੱਝ ਵੀ ਕਹਿਣ ਤੋਂ ਇੰਨਕਾਰ
ਹੁਸ਼ਿਆਰਪੁਰ 02 ਜੁਲਾਈ (ਦਲਜੀਤ ਅਜਨੋਹਾ)- ਪਿੰਡ ਪੈਂਸਰਾ ਵਿਚ ਅੱਜ ਸਵੇਰੇ ਇੱਕ ਨੌਜਵਾਨ ਨੇ ਪ੍ਰੇਮ ਸਬੰਧਾ ਵਿਚ ਅਸਫ਼ਲ ਰਹਿਣ ਤੋਂ ਬਾਅਦ ਘਰ ਵਿਚ ਹੀ ਆਪਣੀ ਪ੍ਰੇਮਿਕਾ ਨਾਲ ਫ਼ੋਨ ’ਤੇ ਗੱਲਾ ਕਰਦੇ ਹੋਏ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੰਜ ਘੰਟੇ ਪਿੰਡ ਵਿਚ ਹੀ ਪ੍ਰੇਮਿਕਾ ਦੇ ਘਰ ਸਾਹਮਣੇ ਉਸ ਦੀ ਲਾਸ਼ ਪਈ ਦੇਖ਼ ਕੇ ਪਿੰਡ ਵਾਸੀ ਸਹਿਮ ਗਏ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪ੍ਰੇਮਿਕਾ ਦੇ ਮਾਤਾ ਪਿਤਾ, ਤਾਇਆ ਅਤੇ ਭਰਾ ਨੂੰ ਨਾਮਜਦ ਕਰ ਲਿਆ ਜਦਕਿ ਲੜਕੀ ਦੇ ਪਿਤਾ ਨੂੰ ਆਪਣੇ ਨਾਲ ਲਿਆ ਕੇ ਲੜਕੀ ਦੀ ਲਾਸ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਹਿਲਪੁਰ ਪੁਲਿਸ ਨੇ ਅਜੇ ਕੁੱਝ ਵੀ ਕਹਿਣ ਤੋਂ ਇੰਨਕਾਰ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮੇਸ਼ ਲਾਲ, ਮਾਤਾ ਜਗੀਰ ਕੌਰ, ਭਰਾ ਸੁਰਜੀਤ ਸਿੰਘ, ਮਨਰਿੰਦਰ ਸਿੰਘ ਪੈਂਸਰਾਂ, ਰਜਿੰਦਰ ਸਿੰਘ, ਧਰਮਿੰਦਰ ਕੁਮਾਰ, ਅਮਨਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਰਬਜੀਤ ਸਿੰਘ ਉਰਫ਼ ਸਾਬੀ ਦਾ ਪਿੰਡ ਦੀ ਹੀ ਇੱਕ ਲੜਕੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ ਜਿਸ ਕਾਰਨ ਦੋਹਾਂ ਪਰਿਵਾਰਾਂ ਵਿਚ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਝਗੜੇ ਵੀ ਹੋਏ ਅਤੇ ਪੰਚਾਇਤੀ ਰਾਜੀਨਾਮੇ ਵੀ ਹੋਏ ਅਤੇ ਕਈ ਵਾਰ ਲੜਕੀ ਆਪਣੇ ਘਰ ਦਿਆਂ ਦੀ ਕੁੱਟਮਾਰ ਤੋਂ ਡਰਦੀ ਹੋਈ ਉਨ੍ਹਾਂ ਦੇ ਘਰ ਆ ਜਾਂਦੀ ਸੀ ਅਤੇ ਉਹ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿਚ ਉਸ ਨੂੰ ਕਈ ਵਾਰ ਘਰ ਵੀ ਛੱਡ ਆਉਂਦੇ ਸੀੇ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਲੜਕੀ ਦਾ ਪਿਤਾ ਕਈ ਵਾਰ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਵੀ ਕਰ ਚੁੱਕਾ ਹੈ ਅਤੇ ਉਸ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਲੜਕੇ ਨੂੰ ਰਸਤੇ ਵਿਚ ਘੇਰਦੇ ਸਨ। ਉਨ੍ਹਾਂ ਦੱਸਿਆ ਕਿ ਜਨਵਰੀ 2020 ਵਿਚ ਲੜਕੀ ਦੇ ਪਿਤਾ ਨੇ ਉਨ੍ਹਾਂ ਦੇ ਘਰ ’ਤੇ ਇੱਟਾਂ ਰੋੜੇ ਮਾਰੇ ਸਨ ਅਤੇ ਮਾਰਚ ਦੇ ਅਖ਼ੀਰ ਵਿਚ ਉਨ੍ਹਾਂ ਦੇ ਲੜਕੇ ਵਿਚ ਮੋਟਰਸਾਈਕਲ ਮਾਰ ਕੇ ਜ਼ਖ਼ਮੀ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਲੜਕੀ ਦਾ ਪਰਿਵਾਰ ਲਗਾਤਾਰ ਉਨ੍ਹਾਂ ਦੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸਾਢੇ ਗਿਆਰਾਂ ਵਿਚ ਸਰਬਜੀਤ ਦੀ ਪ੍ਰੇਮਿਕਾ ਨੇ ਫ਼ੋਨ ’ਤੇ ਗੱਲਾਂ ਕਰਦੇ ਹੀ ਜੀਵਨ ਲੀਲਾ ਖ਼ਤਮ ਲਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁੰਰਤ ਲੜਕੇ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਕੇ ਮਾਮਲਾ ਦਰਜ਼ ਕਰਕੇ ਕੇਸ ਦਰਜ਼ ਕਰ ਲਿਆ। ਪ੍ਰੇਮੀ ਦੇ ਮਾਤਾ ਪਿਤਾ ਆਪਣੇ ਲੜਕੇ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਗੜ੍ਹਸ਼ੰਕਰ ਗਏ ਹੋਏ ਸਨ ਤਾਂ ਇਸੇ ਦੌਰਾਨ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਪ੍ਰੇਮਿਕ ਦੇ ਘਰ ਦੇ ਬਾਹਰ ਗਲੀ ਵਿਚ ਲੜਕੀ ਦੀ ਲਾਸ਼ ਮਿਲਣ ਨਾਲ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਲੜਕੀ ਮਾਤਾ ਤਲਵਿੰਦਰ ਕੌਰ, ਨਣਾਨ ਮਨਜੀਤ ਕੌਰ ਪਤਨੀ ਪਰਮਜੀਤ ਸਿੰਘ, ਭਾਬੀ ਸ਼੍ਰਿਸ਼ਟੀ ਦੇਵੀ ਨੇ ਦੋਸ਼ ਲਗਾਇਆ ਕਿ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰ ਲਗਾਤਾਰ ਉਨ੍ਹਾਂ ਦੀ ਲੜਕੀ ਨੂੰ ਫ਼ੋਨ ’ਤੇ ਤੰਗ ਪਰੇਸ਼ਾਨ ਕਰ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ ਜਿਸ ਕਾਰਨ ਡਰਦੀ ਹੋਈ ਉਨ੍ਹਾਂ ਦੀ ਲੜਕੀ ਨੇ ਪਾਖ਼ਾਨੇ ਵਿਚ ਜਾ ਕੇ ਬਾਲਟੀ ਉੱਤੇ ਚੜ੍ਹ ਅਤੇ ਗਾਡਰ ਨਾਲ ਚੁੰਨੀ ਪਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਨ੍ਹਾਂ ਦੋਸ਼ ਲਗਾਇਆ ਕਿ ਲੜਕੀ ਨੂੰ ਪ੍ਰੇਮੀ ਦੇ ਘਰ ਵਾਲਿਆਂ ਨੇ ਮਰਨ ਲਈ ਮਜ਼ਬੂਰ ਕੀਤਾ ਹੈ। ਦੂਜੇ ਪਾਸੇ ਗਲੀ ਵਿਚ ਪਈ ਮ੍ਰਿਤਕਾ ਪ੍ਰੇਮਿਕਾ ਦੀ ਲਾਸ਼ ਗਲੀ ਵਿਚ ਪਈ ਹੋਣ ਕਾਰਨ ਪੁਲਿਸ ਵੀ ਅਜੇ ਕੁੱਝ ਕਹਿਣ ਤੋਂ ਆਨਾਕਾਨੀ ਕਰ ਰਹੀ ਹੈ। ਥਾਣਾ ਮੁਖ਼ੀ ਸੁਖ਼ਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਲਦ ਹੀ ਮਾਮਲਾ ਸਾਫ਼ ਹੋ ਜਾਵੇਗਾ।

 

Tags