Hoshiarpur

ਲੋਕਾਂ ਨੂੰ ਬਾਦਲ ਸਰਕਾਰ ਵਲੋ ਦਿੱਤੀਆਂ ਗਈਆਂ ਸਹੂਲਤਾਂ ਬੰਦ ਕਰਕੇ ਮੌਜੂਦਾ ਕੈਪਟਨ ਸਰਕਾਰ ਨੇ ਲੋਕਾਂ ਦੇ ਵਿਸ਼ਵਾਸ ਦਾ ਘਾਣ ਕੀਤਾ- ਸੋਹਣ ਸਿੰਘ ਠੰਡਲ

ਠੰਡਲ ਵਲੋਂ 14 ਮਾਰਚ ਨੂੰ ਹੁਸ਼ਿਆਰਪੁਰ ਵਿਖੇ ਹੋ ਰਹੀ ਰੈਲੀ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ
ਹੁਸ਼ਿਆਰਪੁਰ 03 ਮਾਰਚ (ਦਲਜੀਤ ਅਜਨੋਹਾ)- ਸ੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਮਾਹਿਲਪੁਰ ਦੇ ਪਿੰਡ ਰਾਮਪੁਰ ਸੈਣੀਆਂ ਵਿਖ਼ੇ ਇਕਬਾਲ ਸਿੰਘ ਖ਼ੇੜਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੀਟਿੰਗ ਵਿਚ 14 ਮਾਰਚ ਨੂੰ ਹੁਸ਼ਿਆਰਪੁਰ ਵਿਖ਼ੇ ਹੋ ਰਹੀ ਰੈਲੀ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਆਪਣੇ ਵਾਅਦਿਆਂ ਨੂੰ ਤਾਂ ਕੀ ਪੂਰਾ ਕਰਨਾ ਸੀ ਉਲਟਾ ਅਕਾਲੀ ਦਲ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨੂੰ ਵੀ ਬੰਦ ਕਰਕੇ ਲੋਕਾਂ ਦੇ ਵਿਸ਼ਵਾਸ਼ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਸਰਕਾਰ ਵਿਰੋਧੀ ਕੀਤੀਆਂ ਜਾ ਰਹੀਆਂ ਰੈਲੀਆਂ ਨਾਲ ਕੈਪਟਨ ਸਰਕਾਰ ਦਾ ਤਖ਼ਤਾ ਹਿੱਲ ਜਾਵੇਗਾ। ਇਸ ਮੌਕੇ ਉਨ੍ਹਾਂ ਰੈਲੀ ਨੂੰ ਸਫ਼ਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਪਰਮਜੀਤ ਸਿੰਘ ਪੰਜੋੜ, ਬਲਵੀਰ ਸਿੰਘ ਕਹਾਰਪੁਰ, ਮਨੋਜ ਕੁਮਾਰ ਜੇਜੋਂ, ਗੁਰਪ੍ਰੀਤ ਸਿੰਘ ਡਾਂਡੀਆਂ, ਹਰਦੀਪ ਸਿੰਘ ਬਾਹੋਵਾਲ, ਜਗਜੀਤ ਸਿੰਘ ਘੁਮਿਆਲਾ, ਤਰਲੋਚਨ ਸਿੰਘ ਮੈਲੀ, ਸਰਵਿੰਦਰ ਸਿੰਘ ਠੀਂਡਾ, ਅਜੇ ਕੁਮਾਰ ਮੈਲੀ, ਰਵਿੰਦਰਪਾਲ ਸਿੰਘ ਰਾਏ, ਸੁਖ਼ਦੇਵ ਸਿੰਘ ਬੰਬੇਲੀ, ਕਸ਼ਮੀਰ ਸਿੰਘ ਮਹਿਮਦੋਵਾਲ, ਮਨਦੀਪ ਸਿੰਘ, ਅਮਰਜੀਤ ਸਿੰਘ ਬੂੜੋਬਾੜੀ, ਬਲਵੀਰ ਸਿੰਘ ਜੰਡਿਆਲਾ, ਕੁਲਵਿੰਦਰ ਸਿੰਘ ਗੋਹਗੜੋਂ, ਸੁਰਿੰਦਰ ਪਾਲ ਘੋਲੀ, ਹਰਭਜਨ ਸਿੰਘ, ਬਲਵੀਰ ਸਿੰਘ ਲੋਟਾ, ਬੰਧਨਾ ਸਿੰਘ ਹੱਲੂਵਾਲ, ਅਵਤਾਰ ਸਿੰਘ ਫ਼ਹਿਤਪੁਰ, ਇੰਦਰਜੀਤ ਸਿੰਘ ਕੋਠੀ, ਜਸਵਿੰਦਰ ਸਿੰਘ ਨੰਗਲ ਠੰਡਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਵੀ ਹਾਜ਼ਰ ਸਨ।

Tags