Hoshiarpur

ਬਸਪਾ ਪੰਜਾਬ ਪ੍ਰਧਾਨ ਖਿਲਾਫ ਕੀਤਾ ਰੋਸ ਜਾਹਿਰ ਪੰਜਾਬ ਪ੍ਰਧਾਨ ਨੂੰ ਬਦਲਕੇ ਜਮੀਨੀ ਪੱਧਰ ਦੇ ਵਰਕਰ ਨੂੰ ਲਗਾਇਆ ਜਾਵੇ-ਬਸਪਾ ਆਗੂ

ਹੁਸਿਆਰਪੁਰ 05 ਜੂਨ (ਤਰਸੇਮ ਦੀਵਾਨਾ)- ਬਹੁਜਨ ਸਮਾਜ ਪਾਰਟੀ ਜਿਲਾ ਹੁਸ਼ਿਆਰਪੁਰ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਜਿਲਾ ਲੇਡੀਜ ਵਿੰਗ ਦੀ ਪ੍ਰਧਾਨ ਬੀਬੀ ਮਹਿੰਦਰ ਕੌਰ ਦੀ ਪ੍ਰਧਾਨਗੀ ਹੇਠ ਮਹੱਲਾ ਰਹੀਮਪੁਰ ਵਿਖੇ ਹੋਈ, ਜਿਸ ਵਿੱਚ ਪੰਜਾਬ ਪ੍ਰਧਾਨ ਖਿਲਾਫ ਬਸਪਾ ਵਰਕਰਾਂ ਨੇ ਰੋਸ ਜਾਹਿਰ ਕੀਤਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਤੋਂ ਮੰਗ ਕੀਤੀ ਕਿ ਮੌਜੂਦਾ ਪੰਜਾਬ ਪ੍ਰਧਾਨ ਨੂੰ ਹਟਾਕੇ ਕਿਸੇ ਜਮੀਨੀ ਪੱਧਰ ਦੇ ਵਰਕਰ ਨੂੰ ਲਗਾਇਆ ਜਾਵੇ। ਇਸ ਸਮੇਂ ਡਾ.ਰਤਨ ਚੰਦ ਜਿਲਾ ਕੈਸ਼ੀਅਰ, ਮਨਦੀਪ ਕਲਸੀ ਜੋਨ ਇੰਚਾਰਜ, ਵਿਕਾਸ ਹੰਸ ਜਿਲਾ ਵਾਈਸ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਸਮੇਂ ਜਿਲਾ ਪ੍ਰਧਾਨ ਪਰਸ਼ੋਤਮ ਅਹੀਰ ਨੂੰ ਬਿਨਾਂ ਕਾਰਨ ਦੱਸੇ ਹਟਾਉਣ ਦੇ ਰੋਸ ਵਜੋਂ ਪਾਰਟੀ ਦੇ ਕਈ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਵੀ ਕੀਤਾ। ਬਸਪਾ ਜਿਲਾ ਹੁਸ਼ਿਆਰਪੁਰ ਕੈਸ਼ੀਅਰ ਡਾ.ਰਤਨ ਚੰਦ, ਜੋਨ ਇੰਚਾਰਜ ਮਨਦੀਪ ਕਲਸੀ, ਜਿਲਾ ਵਾਈਸ ਪ੍ਰਧਾਨ ਵਿਕਾਸ ਹੰਸ, ਵਿਧਾਨ ਸਭਾ ਕੈਸ਼ੀਅਰ ਰਮੇਸ਼ ਕੁਮਾਰ ਪਟਵਾਰੀ, ਹੁਸੀਨ ਚੰਦ ਹੀਰ ਜਿਲਾ ਇੰਚਾਰਜ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਿਲਾ ਹੁਸ਼ਿਆਰਪੁਰ ਵਿੱਚ ਬਸਪਾ ਗਤੀਵਿਧੀਆਂ ਬਹੁਤ ਤੇਜੀ ਨਾਲ ਅੱਗੇ ਵਧ ਰਹੀਆਂ ਸਨ। ਲੋਕ ਸਭਾ ਚੋਣਾਂ ਦੌਰਾਨ ਬਸਪਾ ਦੀ ਚੰਗੀ ਕਾਰਗੁਜਾਰੀ ਅਤੇ ਪਾਰਟੀ ਨੂੰ ਮਿਲੀ ਵੱਧ ਵੋਟ ਤੋਂ ਵਰਕਰਾਂ ਤੇ ਆਗੂਆਂ ਦੇ ਹੋਂਸਲੇ ਬੁਲੰਦ ਸਨ। ਜਿਸ ਕਾਰਨ ਮਿਸ਼ਨ 2022 ਦੀ ਸਫਲਤਾ ਲਈ ਪੰਜਾਬ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ, ਲੋਕ ਸਭਾ ਇੰਚਾਰਜ ਚੌਧਰੀ ਖੁਸ਼ੀ ਰਾਮ ਰਿਟਾ.ਆਈ.ਏ.ਐਸ.ਅਤੇ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਦੀ ਅਗਵਾਈ ਹੇਠ ਸਮੁੱਚੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਸੀ। ਅਚਾਨਕ ਬਸਪਾ ਪੰਜਾਬ ਦੇ ਪ੍ਰਧਾਨ ਨੇ ਤਾਨਾਸ਼ਾਹੀ ਰਵੱਈਆ ਅਪਨਾਉਦਿਆਂ ਵਿਰੋਧੀ ਪਾਰਟੀਆਂ ਦੀ ਸ਼ਹਿ ਤੇ ਇਸ ਟੀਮ ਨੂੰ ਤੋੜਨ ਦੇ ਮਨਸੂਬਿਆਂ ਨਾਲ ਬਿਨਾਂ ਕਿਸੇ ਕਾਰਨ ਦੱਸੇ ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੂੰ ਅਹੁਦੇ ਤੋਂ ਹਟਾ ਦਿੱਤਾ, ਜਿਸ ਕਾਰਨ ਪੂਰੇ ਲੋਕ ਸਭਾ ਹਲਕੇ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ। ਬਸਪਾ ਆਗੂਆਂ ਨੇ ਕਿਹਾ ਜੇਕਰ ਪੰਜਾਬ ਦੇ ਪ੍ਰਧਾਨ ਨੂੰ ਹਟਾਕੇ ਕਿਸੇ ਜਿੰਮੇਵਾਰ ਆਗੂ ਨੂੰ ਪੰਜਾਬ ਦੀ ਕਮਾਂਡ ਨਾ ਸੰਭਾਲੀ ਗਈ ਤਾਂ ਉਹ ਆਪਣਾ ਰੋਸ ਹੋਰ ਤਿੱਖਾ ਕਰ ਦੇਣਗੇ। ਇਸ ਸਮੇਂ ਬੀਬੀ ਮਹਿੰਦਰ ਕੌਰ, ਡਾ.ਰਤਨ ਚੰਦ, ਮਨਦੀਪ ਕਲਸੀ, ਵਿਕਾਸ ਹੰਸ, ਰਮੇਸ਼ ਕੁਮਾਰ ਪਟਵਾਰੀ, ਹੁਸੀਨ ਚੰਦ ਹੀਰ, ਡਾ.ਜਸਵੀਰ ਸਿੰਘ ਜਿਲਾ ਇੰਚਾਰਜ, ਸਰਵਣ ਰਾਮ ਸੈਕਟਰੀ, ਭਾਗਮੱਲ ਬਜਵਾੜਾ ਸਾਬਕਾ ਬਾਮਸੇਫ ਆਗੂ, ਕਿਸ਼ਨ ਲਾਲ ਨਾਹਰ ਜਨਰਲ ਸਕੱਤਰ ਵਿਧਾਨ ਸਭਾ, ਗੁਰਪ੍ਰੀਤ ਸੋਨੀ ਬੀ.ਵੀ.ਐਫ.ਕਨਵੀਨਰ, ਪਰਮਜੀਤ ਕੋਡਰ ਬੀ.ਵੀ.ਐਫ.ਕਨਵੀਨਰ ਵਿਧਾਨ ਸਭਾ, ਸ਼ਤੀਸ਼ ਕੁਮਾਰ, ਸੋਹਣ ਲਾਲ ਪੁਰਹੀਰਾਂ ਸਕੱਤਰ, ਅਮਰਜੀਤ ਭੱਟੀ ਸਕੱਤਰ ਵਿਧਾਨ ਸਭਾ, ਅਰੁਣ ਕੁਮਾਰ, ਲਾਲ ਚੰਦ ਬਿੱਲਾ, ਤਜਿੰਦਰ ਕੁਮਾਰ ਵੀ ਹਾਜਰ ਸਨ।

Tags