Hoshiarpur

ਪ੍ਰਵਾਸੀ ਭਾਰਤੀ ਵਲੋਂ ਆਪਣੀ ਮਾਤਾ ਦੀ ਯਾਦ ਨੂੰ ਸਮਰਪਿਤ ਰੋਕੋ ਕੈਂਸਰ ਕੈਂਪ ਲਗਵਾਇਆ

ਹੁਸ਼ਿਆਰਪੁਰ-6 ਫਰਵਰੀ-ਦਲਜੀਤ ਅਜਨੋਹਾ-ਪ੍ਰਵਾਸੀ ਭਾਰਤੀ ਜਸਵਿੰਦਰ ਸਿੰਘ ਅਮਰੀਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਜਿਨਾ ਵਿੱਚ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਂਠਾਂ, ਬਾਬਾ ਅਜਾਇਬ ਸਿੰਘ ਸਰਪੰਚ, ਰਜਿੰਦਰ ਕੌਰ, ਜਸਵਿੰਦਰ ਕੌਰ, ਸੁਮਨਦੀਪ ਕੌਰ, ਪਵਨਦੀਪ ਸਿੰਘ ਤੇ ਕੁਲਵੰਤ ਸਿੰਘ ਧਾਲੀਵਾਲ ਇੰਗਲੈਂਡ ਵਾਲਿਆਂ ਦੇ ਸਹਿਯੋਗ ਨਾਲ ਪਿੰਡ ਭੁਲੇਵਾਲ ਰਾਂਠਾਂ ਵਿਖੇ ਰੋਕੋ ਕੈਂਸਰ ਕੈਂਪ ਲਗਵਾਇਆ ਇੱਸ ਮੌਕੇ ਰੋਕੋ ਕੈਂਸਰ ਸੁਸਾਇਟੀ ਦੇ ਡਾਕਟਰਾਂ ਦੀ ਟੀਮ ਵਲੋਂ ਇਲਾਕੇ ਦੇ ਜਰੂਰਤ ਮੰਦ ਮਰੀਜਾਂ ਦਾ ਚੈਕ ਅੱਪ ਕਰਕੇ ਜਿੱਥੇ ਟੈਸਟ ਕੀਤੇ ਉਥੇ ਉਨਾਂ ਨੇ ਕੈਂਸਰ ਤੋ ਬਚਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਇੱਸ ਮੌਕੇ ਡਾ. ਮਿਸ ਗੁਲਸ਼ਨ ਨੇ ਦੱਸਿਆ ਕਿ ਉਹ ਇੱਸ ਕੈਂਪ ਵਿੱਚ ਕੈਂਸਰ ਨਾਲ ਸਬੰਧਤ 7 ਟੈਸਟ ਕਰ ਰਹੇ ਹਨ ਤੇ ਲੋਕਾਂ ਤੋ ਇੱਸ ਬੀਮਾਰੀ ਤੋਂ ਬਚਣ ਲਈ ਜਾਗਰੂਕ ਵੀ ਕਰ ਰਹੇ ਹਨ/ ਇੱਸ ਮੌਕੇ ਰੋਕੋ ਕੈਂਸਰ ਸੁਸਾਇਟੀ ਟੀਮ ਦੀ ਇੰਚਾਰਜ ਜਸਪੁਨੀਤ ਕੌਰ ਨੇ ਦੱਸਿਆ ਕਿ ਇੱਸ ਸੁਸਾਇਟੀ ਨੂੰ ਚਲਾ ਰਹੇ ਕੁਲਵੰਤ ਸਿੰਘ ਧਾਲੀਵਾਲ ਦਾ ਮੁੱਖ ਉਦੇਸ਼ ਹੈ ਹੈ ਕਿ ਕੈਸਰ ਤੋਂ ਪੰਜਾਬ ਨੂੰ ਮੁਕਤ ਕਰਨਾ ਇੱਸ ਲਈ ਉਹ ਲੋਕਾਂ ਦੇ ਸਹਿਯੋਗ ਨਾਲ ਕੈਂਪ ਲਗਾਉਦੇ ਹਨ ਤੇ ਆਪਣੀ ਟੀਮ ਭੇਜਦੇ ਹਨ ਜੋ ਜਰੂਰਤ ਮੰਦ ਲੋਕਾ ਦਾ ਚੈਕ ਅੱਪ ਕਰਕੇ ਜਿੱਥੇ ਉਨਾਂ ਦੇ ਟੈਸਟ ਕਰਦੇ ਹਨ ਉੱਥੇ ਉਹ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ/ ਇੱਸ ਮੌਕੇ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਂਠਾਂ ਨੇ ਕਿਹਾ ਕਿ ਇਹ ਬੀਮਾਰੀ ਬਹੁਤ ਘਾਤਕ ਹੈ ਹੈ ਤੇ ਇੱਸ ਦਾ ਇਲਾਜ ਵੀ ਬਹੁਤ ਮਹਿੰਗਾ ਹੈ ਉਨਾਂ ਨੇ ਆਪਣੀ ਮਾਤਾ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਹੈ ਤਾ ਕਿ ਇਲਾਕੇ ਦੇ ਜਰੂਰਤ ਮੰਦ ਮਰੀਜ ਇੱਸ ਦਾ ਫਾਇਦਾ ਲੈ ਸਕਣ/ ਇੱਸ ਮੌਕੇ ਜਥੇਦਾਰ ਗੁਰਮੇਲ ਸਿੰਘ ਭਾਮ, ਰਸ਼ਪਾਲ ਸਿੰਘ ਪਾਲੀ ਬੱਦੋਵਾਲ, ਰਘੁਬੀਰ ਸਿੰਘ ਠਕਰਵਾਲ, ਭਾਈ ਜਗਤ ਸਿੰਘ ਠਕਰਵਾਲ, ਅਨਿਲ ਕੁਮਾਰ ਅਗਰਵਾਲ, ਸਤਨਾਮ ਸਿੰਘ ਨੰਗਲ ਖਿਡਾਰੀਆਂ. ਬਲਜੀਤ ਸਿੰਘ ਚੌਹਾਨ, ਜੋਰਾਵਰ ਸਿੰਘ ਚੌਹਾਨ ਰਿਟਾ. ਡਿਪਟੀ ਡਾਇਰੈਕਟਰ (ਸਪੋਰਟਸ), ਸਰਦਾਰਾ ਸਿੰਘ ਜੰਡੌਲੀ, ਨਰਿੰਦਰ ਕੌਰ, ਉਜਾਗਰ ਸਿੰਘ ਸਾਬਕਾ ਸਰਪੰਚ., ਹਰਪ੍ਰੀਤ ਸਿੰਘ ਬੈਂਸ, ਉਕਾਰ ਸਿੰਘ ਬਸਿਆਲਾ, ਹਰਪ੍ਰੀਤ ਸਿੰਘ ਪੀਤਾ ਪਹਿਲਵਾਨ ਆਦਿ ਹਾਜਰ ਸਨ

Tags