Hoshiarpur

ਪੱਤਰਕਾਰ ਭਾਈਚਾਰੇ ਵਲੋਂ ਆਈ ਏ ਐਸ ਅਧਿਕਾਰੀ ਮੈਡਮ ਈਸ਼ਾ ਕਾਲੀਆਂ ਨੂੰ ਸਨਮਾਨਿਤ ਕੀਤਾ ਗਿਆ

ਹੁਸ਼ਿਆਰਪੁਰ-8 ਫਰਵਰੀ- (ਦਲਜੀਤ ਅਜਨੋਹਾ)-ਕਿਸੇ ਵੀ ਅਧਿਕਾਰੀ ਦੇ ਲਈ ਕੋਈ ਵੀ ਕੰਮ ਕਰਨ ਲਈ ਇਲਾਕੇ ਦੇ ਪ੍ਰਮੁੱਖ ਲੋਕਾਂ ਵਲੋਂ ਸਹੀ ਫੀਡ ਬੈਕ ਮਿਲਣੀ ਬਹੁਤ ਜਰੂਰੀ ਹੁੰਦੀ ਹੈ ਜਿਸ ਨਾਲ ਅਧਿਕਾਰੀ ਉਸ ਕੰਮ ਨੂੰ ਆਸਾਨੀ ਨਾਲ ਕਰ ਵੀ ਲੈਂਦਾ ਹੈ ਤੇ ਉਸ ਵਿੱਚ ਸਫ੍ਰਲ ਵੀ ਹੋ ਜਾਂਦਾ ਹੈ ਇਨਾਂ ਸ਼ਬਦਾ ਦਾ ਪ੍ਰਗਟਾਵਾ ਹੁਸ਼ਿਆਰਪੁਰ ਤੋਂ ਬਦਲ ਕਿ ਚੰਡੀਗੜ ਗਏ ਆਈ ਏ ਐਸ ਆਧਿਕਾਰੀ ਮੈਡਮ ਈਸ਼ਾ ਕਾਲੀਆਂ ਵਲੋਂ ਉਸ ਸਮੇਂ ਕੀਤਾ ਗਿਆ ਜਦੋਂ ਪੱਤਰਕਾਰ ਭਾਈਚਾਰੇ ਦੇ ਮੈਂਬਰ ਉਨਾਂ ਵਲੋਂ ਜਿਲਾ ਹੁਸ਼ਿਆਰਪਰ ਵਿੱਚ ਕਰੀਬ ਢਾਈ ਸਾਲ ਦੀ ਵਧੀਆਂ ਸੇਵਾਵਾਂ ਬਦਲੇ ਸਨਮਾਨ ਕਰਨ ਲਈ ਕੈਂਪ ਹਾਊਸ ਗਏ ਉਨਾਂ ਕਿਹਾ ਕਿ ਸਰਕਾਰ ਵਲੋਂ ਜੋ ਵੀ ਪ੍ਰੌਜੈਕਟ ਜਿਲਾ ਹੁਸ਼ਿਆਰਪੁਰ ਵਿੱਚ ਉਨਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਚਲਾਏ ਸਨ ਉਨਾਂ ਵਿੱਚੋਂ ਕਾਫੀ ਪ੍ਰੌਜੈਕਟ ਪੂਰੇ ਹੋ ਚੁਕੇ ਹਨ ਤੇ ਕਈ ਪੂਰੇ ਹੋਣ ਵਾਲੇ ਹਨ ਉਨਾ ਕਿਹਾ ਕਿ ਉਨਾਂ ਨੇ ਹੋਰ ਵੀ ਕਈ ਕੰਮ ਜਿਲਾ ਹੁਸ਼ਿਆਰਪੁਰ ਲਈ ਪਲਾਨ ਕੀਤੇ ਸਨ ਜਿਨਾਂ ਨੂੰ ਹੁਣ ਆਉਣ ਵਾਲੇ ਅਧਿਕਾਰੀ ਪਰੂੇ ਕਰਨਗੇ ਇੱਸ ਮੌਕੇ ਦਲਜੀਤ ਸਿੰਘ ਅਜਨੋਹਾ, ਵਿਨੋਦ ਕੌਸ਼ਲ, ਆਦੇਸ਼ ਪਰਮਿੰਦਰ ਸਿੰਘ, ਪ੍ਰਸ਼ੋਤਮ ਦੜੌਚ,ਬਿੱਟੂ ਕਸ਼ਯਪ, ਸਤੀਸ਼ ਕੁਮਾਰ ਕੌਸ਼ਲ, ਰਾਮ ਪਾਲ, ਹਰਪ੍ਰੀਤ ਸਿੰਘ ਬਤਰਾ, ਸਿਫਤ ਕੌਰ ਆਦਿ ਤੋਂ ਇਲਾਵਾ ਹੋਰ ਮੈਂਬਰ ਹਾਜਰ ਸਨ

Tags