Hoshiarpur

ਡੇਰਾ ਸੰਤ ਹਰੀ ਦਾਸ ਜੀ ਕਠਾਰ ਵਿੱਖੇ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਦਾ ਆਯੋਜਨ

ਵੱਖ-ਵੱਖ ਰਾਜਾਂ ਵਿਚੋਂ ਬੁੱਧੀਜੀਵੀਆਂ ਨੇ ਭਰੀ ਸਮਾਗਮ ਵਿੱਚ ਹਾਜ਼ਰੀ
ਆਦਮਪੁਰ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਟ- ਡੇਰਾ ਸੰਤ ਹਰੀ ਦਾਸ ਜੀ ਉਦਾਸੀਨ ਆਸ਼ਰਮ ਪਿੰਡ ਕੂਪੁਰ-ਢੇਪੁਰ ਅੱਡਾ ਕਠਾਰ ਜਲੰਧਰ ਵਿਖੇ ਮੁੱਖ ਸੇਵਾਦਾਰ ਸੰਤ ਸੁਰਿੰਦਰ ਦਾਸ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਨੇ ਸੰਬੋਧਨ ਕਰਦਿਆਂ ਕਿਹਾ ਬੁੱਧੀਜੀਵੀ ਵਰਗ ਦੀ ਸਮਾਜ ਨੂੰ ਸੇਧ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਰਹੀ ਹੈ ਇਸ ਲਈ ਅਸੀਂ ਬੁੱਧੀਜੀਵੀ ਵਰਗ ਤੋਂ ਮਾਰਗ ਦਰਸ਼ਨ ਲੈਣ ਲਈ ਇਸ ਸਮਾਰੋਹ ਦਾ ਆਯੋਜਨ ਕੀਤਾ ਹੈ ਉਨ੍ਹਾਂ ਸਮੂਹ ਸਰੋਤਿਆਂ ਨੂੰ ਬੁੱਧੀਜੀਵੀਆਂ ਵੱਲੋਂ ਪ੍ਰਗਟ ਕੀਤੇ ਵਿਚਾਰਾਂ ਤੇ ਅਮਲ ਕਰਨ ਲਈ ਸਰੋਤਿਆਂ ਨੂੰ ਪ੍ਰੇਰਿਆ। ਇਸ ਸਮਾਗਮ ਦੌਰਾਨ ਸ਼੍ਰੀ ਸਿਰੀ ਰਾਮ ਅਰਸ਼, ਡਾ. ਹਰਨੇਕ ਸਿੰਘ ਕਲੇਰ, ਡਾ.ਜੀ.ਸੀ ਕੋ੍ਹਲ, ਸ਼੍ਰੀ ਸਤਪਾਲ ਜੱਸੀ, ਡਾ. ਸੰਤੋਸ਼ ਕੁਮਾਰੀ, ਸ਼੍ਰੀ ਐਸ. ਆਰ ਲੱਧੜ, ਡਾ. ਮਨੌਜ ਦਾਹੀਆ, ਡਾ. ਸੀਤਲ ਸਿੰਘ, ਸ਼੍ਰੀ ਲਾਲ ਬਹਾਦੁਰ ਉਪ ਪਿ੍ਰੰਸੀਪਲ, ਡਾ. ਬਲਵੀਰ ਮੰਨਣ ਨੇ ਆਪੋ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਮਾਜ ਦੀ ਉਨਤੀ ਵਿੱਚ ਬੁੱਧੀਜੀਵੀ ਵਰਗ ਦੀ ਭੂਮਿਕਾ ਵਿਸ਼ਿਆਂ ਉੱਪਰ ਆਪੋ ਆਪਣੇ ਲਿਖਤੀ ਪੇਪਰ ਪੜ੍ਹੇ। ਸਟੇਜ ਸਕੱਤਰ ਦੀ ਭੂਮਿਕਾ ਸਤਪਾਲ ਸਾਹਲੋਂ ਨੇ ਬਾਖੂਬੀ ਨਿਭਾਈ। ਇਸ ਮੌਕੇ ਸੰਤ ਪ੍ਰਦੀਪ ਦਾਸ ਜੀ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਡਾ ਸ਼ਿਵ ਦਿਆਲ ਮਾਲੀ ਅਤੇ ਵੱਖ ਵੱਖ ਸੰਸਥਾਵਾਂ ਦੇ ਮੈਂਬਰਾਂ ਤੋਂ ਇਲਾਵਾ ਡਾ.ਰਵੀ, ਸ਼ਤੀਸ਼ ਕੁਮਾਰ, ਡਾ.ਜਗਦੀਸ਼ ਚੰਦਰ, ਦਿਲਬਾਗ ਰਾਏ, ਡੀ.ਸੀ ਭਾਟੀਆ, ਰੋਸ਼ਨ ਲਾਲ ਸੋਧੀ, ਕ੍ਰਿਸ਼ਨ ਲਾਲ ਮਹੇ, ਧਰਮ ਪਾਲ ਕਠਾਰ, ਸੁਖਦੇਵ ਸੁੱਖੀ, ਮਨਜੀਤ ਰਾਏ ਬੱਲਾਂ, ਨੀਰੂ ਬਾਲਾ ਸੁਮਨ, ਕਮਲੇਸ਼ ਰਾਣੀ ਸਰਪੰਚ, ਨਿਰਮਲ ਭਾਟੀਆ, ਡਾ. ਮੀਨਾਕਸ਼ੀ, ਨਾਇਬ ਤਹਿਸੀਲਦਾਰ ਵਿਜੈ ਕੁਮਾਰ, ਮਨੋਹਰ ਲਾਲ ਤਹਿਸੀਲਦਾਰ, ਸੋਹਣ ਸਹਿਜਲ, ਲੇਖਕ ਮਹਿੰਦਰ ਮਹੈੜੂ, ਮੋਹਨ ਲਾਲ ਫਿਲੋਰੀਆ ਅਤੇ ਹੋਰ ਹਾਜ਼ਰ ਸਨ।

Tags