Hoshiarpur

ਉਰਦੂ ਦੇ ਸ਼੍ਰੋਮਣੀ ਸਾਹਿਤਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਪ੍ਰੇਮ ਕੁਮਾਰ ‘ਨਜ਼ਰ’ ਨਹੀਂ ਰਹੇ

ਅੰਤਿਮ ਅਰਦਾਸ 10 ਅਕਤੂਬਰ ਨੂੰ ਗੁਰਦੁਆਰਾ ਸੰਤ ਲਾਲ ਸਿੰਘ ਹੁਸ਼ਿਆਰਪੁਰ ਵਿਖੇ ਹੋਵੇਗੀ
ਹੁਸ਼ਿਆਰਪੁਰ 08 ਅਕਤੂਬਰ (ਤਰਸੇਮ ਦੀਵਾਨਾ, ਦਲਜੀਤ ਸਿੰਘ ਅਜਨੋਹਾ)- ਉਰਦੂ ਦੇ ਸ਼੍ਰੋਮਣੀ ਸਾਹਿਤਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਬੁੱਧੀਜੀਵੀ ਅਤੇ ਚਿੰਤਕ ਪ੍ਰੋਫੈਸਰ ਪ੍ਰੇਮ ਕੁਮਾਰ ‘ਨਜ਼ਰ’ ਜੋ ਸੰਖੇਪ ਬਿਮਾਰੀ ਉਪਰੰਤ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹਰਿਆਣਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਬੁੱਧੀਜੀਵੀ,ਪੱਤਰਕਾਰ, ਅਧਿਆਪਕ ਅਤੇ ਪ੍ਰੋਫੈਸਰ ਸਾਹਿਬਾਨ ਹਾਜ਼ਿਰ ਹੋਏ ਅਤੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਦੁਸ਼ਾਲਾ ਭੇਂਟ ਕਰਕੇ ਸਨਮਾਨ ਕੀਤਾ।ਪ੍ਰੋ. ਪ੍ਰੇਮ ਕੁਮਾਰ ‘ਨਜ਼ਰ’ ਦੀ ਚਿਤਾ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਅਤੁਲ ਕੁਮਾਰ, ਵਿਵੇਕ ਕੁਮਾਰ ਅਤੇ ਮੁਨੀਰ ‘ਨਜ਼ਰ’ ਨੇ ਅਗਨੀ ਵਿਖਾਈ।ਇਸ ਮੌਕੇ ਹੋਰਨਾਂ ਤੋਂ ਐਡਵੋਕੇਟ ਰਘਵੀਰ ਟੇਰਕਿਆਣਾ ਸਾਹਿਤਕਾਰ,ਰਿਟਾ. ਪਿ੍ਰੰਸੀਪਲ ਹਰਚਰਨ ਸਿੰਘ, ਵਾਈਸ ਪਿ੍ਰੰਸੀਪਲ ਜਸਪਾਲ ਸਿੰਘ ਜੀ.ਜੀ.ਡੀ.ਐੱਸ.ਡੀ ਕਾਲਜ ਹਰਿਆਣਾ,ਪਿ੍ਰੰਸੀਪਲ ਡਾ. ਪਿ੍ਰਤਪਾਲ ਸਿੰਘ ਮਹਿਰੋਕ, ਪਿ੍ਰੰਸੀਪਲ ਪਰਵਿੰਦਰ ਸਿੰਘ,ਪਿ੍ਰੰਸੀਪਲ ਪਰਮਜੀਤ ਸਿੰਘ, ਪਿ੍ਰੰਸੀਪਲ ਸੁਖਵਿੰਦਰ ਕੌਰ ਅਕਾਲ ਅਕੈਡਮੀ ਮੱਖਣਗੜ੍ਹ, ਪਿ੍ਰੰਸੀਪਲ ਲਲਿਤ ਅਰੋੜਾ, ਅਨੀਤਾ ਲਾੲਰੈਂਸ ਡਾਇਰੈਕਟਰ ਟਿ੍ਰਨਿਟੀ ਸਕੂਲ ਅਸਲਪੁਰ, ਡਾ. ਸੁਨੀਲ ਸ਼ਰਮਾ,ਵਿਵੇਕ ਸਾਹਨੀ ਸੰਗੀਤਕਾਰ, ਅਸ਼ੋਕ ਪੁਰੀ ਨਿਰਦੇਸ਼ਕ ਬਹੁਰੰਗ ਕਲਾ ਮੰਚ,ਕੁੰਦਨ ਸਿੰਘ ਕਾਲਕਟ,ਗਾਇਕ ਗੁਰਦੀਪ ਸਿੰਘ ਸ਼ੇਰਗੜ੍ਹ,ਜਸਵੀਰ ਸਿੰਘ ਧੀਮਾਨ ਕੁਵੈਤ ਨਾਵਲਕਾਰ,ਕਸ਼ਿਸ਼ ਹੁਸ਼ਿਆਰਪੁਰੀ, ਰਾਜੇਸ਼ ਜੈਨ ਪੱਤਰਕਾਰ,ਗੁਰਬਿੰਦਰ ਸਿੰਘ ਪਲਾਹਾ ਪੱਤਰਕਾਰ,ਤਰਸੇਮ ਦੀਵਾਨਾ ਪੱਤਰਕਾਰ,ਮਧੂ ਸੂਦਨ ਪੱਤਰਕਾਰ, ਜਸਪਾਲ ਸਿੰਘ ਪੰਡੋਰੀ ਬੀਬੀ, ਨਵੀਨ ਸੇਠੀ ਬ੍ਰਾਂਚ ਮੈਨੇਜਰ ਰੈਲੀਗੇਅਰ ਹੈਲਥ ਇੰਸ਼ਯੂਰੈਂਸ,ਪਰਮਵੀਰ ਸਿੰਘ ਬਜਾਜ ਅਲਾਇੰਜ਼ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਿਰ ਹੋਏ।ਪ੍ਰੋ. ਪ੍ਰੇਮ ਕੁਮਾਰ ‘ਨਜ਼ਰ’ ਨਮਿੱਤ ਅੰਤਿਮ ਅਰਦਾਸ ਅਤੇ ਰਸਮ ਪੱਗੜੀ 10 ਅਕਤੂਬਰ ਦਿਨ ਵੀਰਵਾਰ ਨੂੰ ਦੁਪਿਹਰ 12 ਵਜੇ ਤੋਂ 2 ਵੱਜੇ ਤੱਕ ਗੁਰਦੁਆਰਾ ਸੰਤ ਲਾਲ ਸਿੰਘ ਡੀ.ਸੀ. ਰੋਡ ਹੁਸ਼ਿਆਰਪੁਰ ਵਿਖੇ ਹੋਵੇਗੀ।

Tags