Hoshiarpur

ਭਗਤ ਸਿੰਘ ਕੋ ਇੱਕ ਔਰ ਫਾਂਸੀ- ਫਿਲਮ ਦੀ ਸ਼ੁਟਿੰਗ ਸ਼ੁਰੂ

       ਹੁਸ਼ਿਆਰਪੁਰ 09 ਮਾਰਚ (ਦਲਜੀਤ ਅਜਨੋਹਾ)- ਬੇਸ਼ਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਕਈ ਫਿਲਮਾਂ ਬਣੀਆਂ, ਸਾਰੇ ਲੇਖਕਾਂ ਦੀ ਆਪੋ-ਆਪਣੀ ਲਿਖਣੀ ਤੇ ਸ਼ੈਲੀ ਬਿੱਲਕੁਲ ਅਲੱਗ-ਅਲੱਗ ਸੀ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਫਿਲਮਾਂਕਣ ਵੀ ਕੀਤਾ। ਜਿਨਾਂ ਦੀ ਕਈ ਲੋਕਾਂ ਵਲੋਂ ਪ੍ਰਸ਼ੰਸ਼ਾ ਵੀ ਕੀਤੀ ਗਈ ਅਤੇ ਟਿੱਪਣੀ ਵੀ ਕੀਤੀ।
ਪਰ ਇਸ ਵਾਰ ਲੇਖਕ, ਪ੍ਰੋਡਿਊਸਰ, ਡਾਇਰੈਕਟਰ ਰਾਜਵੀਰ ਬਾਵਾ ਨੇ ਇੱਕ ਵੱਖਰੇ ਅੰਦਾਜ਼ ਵਿੱਚ ਅਲੱਗ ਨਾਮ ਤੇ ਹਿੰਦੀ ਟੈਲੀ ਫਿਲਮ ਬਣਾਉਣ ਦਾ ਬੀੜਾ ਚੁਕਿਆ ਹੈ। ਜਿਸ ਵਿੱਚ ਉਸਨੂੰ ਸਾਰੇ ਸਟਾਰ ਕਾਸਟ ਦੀ ਟੀਮ ਦੇ ਨਾਲ-ਨਾਲ ਪਿੰਡ ਦੇ ਲੋਕਾਂ ਦਾ ਪੂਰਨ ਸਹਿਯੋਗ ਅਤੇ ਸਾਥ ਮਿਲ ਰਿਹਾ ਹੈ। ਜਿਨਾਂ ਵਿੱਚ ਮਹਾਂਵੀਰ ਭੁੱਲਰ, ਗੁਰਦੇਵ ਸਿੰਘ ਪ੍ਰੋਡਿਊਸਰ, ਦਿਨੇਸ਼ ਮੋਹਣ, ਹਰਿੰਦਰ ਭੁੱਲਰ, ਪ੍ਰਕਾਸ਼ ਗਾਂਧੂ, ਗੁਲਸ਼ਨ ਪਾਂਡੇ, ਨਰਿੰਦਰ ਨੀਨਾ, ਵਰਿੰਦਰ ਸਕਸੈਨਾ, ਰਾਮ ਸੂਜਨ ਸਿੰਘ, ਲਾਡ ਸਿੰਘ ਮਾਨ, ਜੱਸ, ਡੀ.ਉ.ਪੀ ਅਰਵਿੰਦ ਕੁਮਾਰ, ਮਿਊਜਿਕ ਜੱਗੀ ਸਿੰਘ ਆਦਿ ਸ਼ਾਮਿਲ ਹਨ। ਫਿਲਮ ਦਾ ਨਾਮ ਭਗਤ ਸਿੰਘ ਕੋ ਇੱਕ ਔਰ ਫਾਂਸੀ ਰੱਖਿਆ ਗਿਆ ਹੈ। ਜਿਸ ਤਰਾਂ ਫਿਲਮ ਦੇ ਨਾਂਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਫਿਲਮ ਵਿੱਚ ਕੁਝ ਅਲੱਗ ਹੀ ਹੋਵੇਗਾ। ਇਸ ਫਿਲਮ ਦੀ ਸ਼ੁਰੂਆਤ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸਮਾਰਕ ਤੋਂ ਕੀਤਾ ਗਿਆ। ਜਿਸ ਵਿੱਚ ਪ੍ਰਮੱਖ ਕਲਾਕਾਰ ਮਾਸਟਰ ਸਲੀਮ ਵਲੋਂ ਆਪਣੇ ਗੀਤ ਦੀਆਂ ਲਾਈਨਾਂ ਗਾ ਕੇ ਪਹਿਲਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਸ ਮੌਕੇ ਮਾਸਟਰ ਸਲੀਮ ਨੇ ਦੱਸਿਆ ਕਿ ਇਸ ਫਿਲਮ ਦੇ ਲੇਖਕ, ਪ੍ਰੋਡਿਊਸਰ, ਡਾਇਰੈਕਟਰ ਰਾਜਵੀਰ ਬਾਵਾ ਵਲੋਂ ਬਹੁਤ ਮੇਹਨਤ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਫਿਲਮ ਵਿੱਚ ਇਕ ਗੀਤ ਹੈ ਤੇ ਉਹ ਉਨਾਂ ਵਲੋਂ ਗਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਆਵਾਮ ਨੂੰ ਸੰਦੇਸ਼ ਦਿੰਦੀਆਂ ਹੋਣ ਕਲਾਕਾਰਾਂ ਨੂੰ ਉਨ੍ਹਾਂ ਦਾ ਪੈਸਾ ਨਹੀ ਲੈਣਾ ਚਾਹੀਦਾ। ਬਲਕਿ ਆਪਣੇ ਕੋਲੋ ਬਣਦਾ ਸਹਿਯੋਗ ਕਰਨਾ ਚਾਹੀਦਾ ਹੈ।
ਇਸ ਫਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਰਾਜਵੀਰ ਬਾਵਾ ਨੇ ਦੱਸਿਆ ਕਿ ਇਸ ਫਿਲਮ ਦੀ ਸਟੋਰੀ ਵਿੱਚ ਦਿਖਾਇਆ ਹੈ ਕਿ ਜੋ ਸ਼ਹੀਦ ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸੁਪਨਿਆਂ ਦਾ ਭਾਰਤ ਸੀ ਉਹ ਆਜ਼ਾਦੀ ਤੋਂ ਬਾਅਦ ਵੀ ਨਹੀਂ ਬਣ ਸਕਿਆ ਉਨਾਂ ਕਿਹਾ ਕਿ ਜਿਨ੍ਹਾਂ ਉਦੇਸ਼ਾਂ ਲਈ ਉਨਾਂ ਕੁਰਬਾਨੀਆਂ ਦਿੱਤੀਆਂ ਸਨ ਉਹ ਉਦੇਸ਼ ਪੂਰੇ ਨਹੀ ਹੋ ਸਕੇ। ੳਨ੍ਹਾਂ ਕਿਹਾ ਕਿ ਵੱਡੀਆਂ-ਵੱਡੀਆ ਇਮਾਰਤਾਂ ਬਣਾਉਣ ਨਾਲ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਦਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਸਟੋਰੀ ਲਿਖਣ ਦਾ ਸਬੱਬ ਇਸ ਤਰਾਂ ਬਣਿਆ ਕਿ ਲੇਖਕ ਸ਼ਹੀਦਾਂ ਦੀ ਯਾਦਗਾਰ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਆਏ ਤੇ ਉਥੇ ਰੋਡਵੇਜ਼ ਦੀ ਬੱਸ ਨਹੀ ਰੱੁਕੀ ਤੇ ਉਨਾਂ ਇੱਸ ਗੱਲ ਨੂੰ ਲੈ ਕਿ ਹੀ ਫਿਲਮ ਦੀ ਸਟੋਰੀ ਲਿਖ ਦਿੱਤੀ ਤੇ ਇਸ ਸਟੋਰੀ ਨੂੰ ਉਨਾਂ ਅਲੱਗ-ਅਲੱਗ ਕਲਾਕਾਰਾਂ ਨੂੰ ਸੁਣਾਇਆ ਤੇ ਜਿਹੜੇ ਕਲਾਕਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਵਾਲਾ ਭਾਰਤ ਬਣਿਆ ਦੇਖਣਾ ਚਾਹੁੰਦੇ ਹਨ ਉਹ ਇਸ ਫਿਲਮ ਵਿੱਚ ਕੰਮ ਕਰਨ ਲਈ ਤਿਆਰ ਹੋ ਗਏ ਹਨ ਅਤੇ ਫਿਲਮ ਦੇ ਅੱਜ ਪਹਿਲੇ ਦਿਨ ਦੀ ਸ਼ੂਟਿੰਗ ਹੋ ਰਹੀ ਹੈ।
ਇਸ ਫਿਲਮ ਵਿੱਚ ਅੰਗਰੇਜ਼ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਿਨੇਸ਼ ਮੋਹਣ ਨੇ ਦੱਸਿਆ ਕਿ ਉਹ ਇਸ ਫਿਲਮ ਵਿੱਚ ਕਰਨਲ ਬੈਟੀ ਦਾ ਕਿਰਦਾਰ ਨਿੱਭਾ ਰਹੇ ਹਨ ਜੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨਾਲ ਬਹਤ ਲਗਾਵ ਰੱਖਦੇ ਹਨ।
ਇਸ ਫਿਲਮ ਵਿੱਚ ਕਰਨਲ ਬੈਟੀ ਦੇ ਸਹਾਇਕ ਦਾ ਰੋ੍ਹਲ ਨਿਭਾਉਣ ਵਾਲੇ ਗੁਲਸ਼ਨ ਪਾਂਡੇ ਨੇ ਦੱਸਿਆ ਕਿ ਜੋ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦਾ ਸੁਪਨਾ ਸੀ ਉਹ ਪੂਰਾ ਨਹੀ ਹੋਇਆ ਜਿਸ ਤਰਾਂ ਦਾ ਉਹ ਭਾਰਤ ਚਾਹੁੰਦੇ ਸਨ ਉਹ ਆਜ਼ਾਦੀ ਤੋਂ ਬਾਦ ਵੀ ਨਹੀ ਬਣ ਸਕਿਆ। ਉਹ ਇਸ ਫਿਲਮ ਰਾਹੀ ਉਸੇ ਤਰਾਂ ਦਾ ਭਾਰਤ ਬਣਾਉਣ ਦੀ ਕੋਸ਼ਿਸ਼ ਕਰਨਗੇ।
ਇਸ ਫਿਲਮ ਵਿੱਚ ਨਾਮਧਾਰੀ ਦਾ ਰੋਲ ਅਦਾ ਕਰਨ ਵਾਲੇ ਮਹਾਂਵੀਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਤੇ ਉਨਾਂ ਦੇ ਸਾਥੀਆਂ ਵਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਬਾਦ ਉਨਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣਿਆ ਜਿਸ ਲਈ ਉਨ੍ਹਾਂ ਕੁਰਬਾਨੀਆਂ ਦਿੱਤੀਆਂ ਸਨ ਉਹ ਸਹੂਲਤਾਂ ਲੋਕਾਂ ਨੂੰ ਮਿਲਦੀਆਂ ਹਨ ਕਿ ਨਹੀ ਕੁਲ ਮਿਲਾ ਕਿ ਇਹ ਫਿਲਮ ਸ਼ਹੀਦਾਂ ਨੂੰ ਇੱਕ ਤਰਾਂ ਦੀ ਸ਼ਰਧਾਜਲੀ ਹੈ।

Tags