Hoshiarpur

ਬਸਪਾ ਪੰਜਾਬ ਆਗੂਆਂ ਨੇ ਪੰਜਾਬ ਇੰਚਾਰਜ ਬੈਨੀਵਾਲ ਤੇ ਪ੍ਰਧਾਨ ਗੜੀ ਨੂੰ ਹਟਾਉਣ ਲਈ ਕੀਤੇ ਮਤੇ ਪਾਸ

ਸਾਬਕਾ ਪ੍ਰਧਾਨ ਰਸ਼ਪਾਲ ਰਾਜੂ, ਠੇਕੇਦਾਰ ਭਗਵਾਨ, ਕੋਟਲੀ, ਜਗਦੀਸ਼ ਰਾਣਾ, ਡਾ.ਮੱਖਣ, ਹਰਗੋਪਾਲ, ਅਹੀਰ, ਮੈਡਮ ਸ਼ੰਤੋਸ਼ ਸਮੇਤ ਸੈਂਕੜੇ ਆਗੂ ਹੋਏ ਇਕੱਠੇ

ਹੁਸਿਆਰਪੁਰ 9 ਜੂਨ (ਤਰਸੇਮ ਦੀਵਾਨਾ)- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟੰਗ ਅੱਜ ਹੁਸ਼ਿਆਰਪੁਰ ਵਿਖੇ ਸਾਬਕਾ ਪੰਜਾਬ ਪ੍ਰਧਾਨ ਸ.ਰਸ਼ਪਾਲ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਹਲਕਿਆਂ ਤੋਂ ਸੈਂਕੜੇ ਆਗੂ ਅਤੇ ਵਰਕਰ ਸ਼ਾਮਲ ਹੋਏ। ਇਸ ਸਮੇਂ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਜਿਸ ਵਿੱਚ ਪੰਜਾਬ ਵਿੱਚ ਬਸਪਾ ਨੂੰ ਬਚਾਉਣ ਲਈ ਏਕਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਨੂੰ ਖਤਮ ਕਰਨ ਦੇ ਮਨਸੂਬਿਆਂ ਨਾਲ ਬਸਪਾ ਵਰਕਰਾਂ ਦੀ ਹੋ ਰਹੀ ਅਣਦੇਖੀ ਅਤੇ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਅਤੇ ਪ੍ਰਧਾਨ ਜਸਵੀਰ ਸਿੰਘ ਗੜੀ ਵਲੋਂ ਆਪਸ ਵਿੱਚ ਮਿਲੀਭੁਗਤ ਕਰਕੇ ਤਾਨਾਸ਼ਾਹੀ ਰਵਈਏ ਨਾਲ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਖੁੱਡੇਲਾਈਨ ਲਾਉਣ ਤੇ ਦਰਕਿਨਾਰ ਕਰਨ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਸਪਾ ਸੁਪਰੀਮੋ ਭੈਣਜੀ ਮਾਇਆਵਤੀ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਭ੍ਰਿਸ਼ਟ, ਨਾ-ਕਾਬਲ ਤੇ ਗੈਰ ਸਿਆਸੀ ਤਜਰਬੇ ਵਾਲੇ ਦੋਵਾਂ ਆਗੂਆਂ ਨੂੰ ਪੰਜਾਬ ਵਿੱਚੋਂ ਹਟਾਕੇ ਕਿਸੇ ਈਮਾਨਦਾਰ, ਮਿਹਨਤੀ, ਤਜਰਬੇਕਾਰ ਅਤੇ ਮਿਸ਼ਨਰੀ ਆਗੂ ਨੂੰ ਪੰਜਾਬ ਦੀ ਕਮਾਂਡ ਸੰਭਾਲੀ ਜਾਵੇ ਤਾਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਦੀ ਸਰਕਾਰ ਬਣਾਈ ਜਾ ਸਕੇ। ਸਮੂਹ ਆਗੂਆਂ ਨੇ ਕਿਹਾ ਕਿ ਜਦ ਤੱਕ ਇਨਾਂ ਦੋਵਾਂ ਇੰਚਾਰਜ ਤੇ ਪ੍ਰਧਾਨ ਨੂੰ ਹਟਾਇਆ ਨਹੀਂ ਜਾਂਦਾ ਉਹ ਸਾਰੇ ਬਸਪਾ ਨੂੰ ਬਚਾਉਣ ਲਈ ਪੰਜਾਬ ਵਿੱਚ ਆਪਣਾ ਸ਼ੰਘਰਸ਼ ਜਾਰੀ ਰੱਖਣਗੇ। ਇਨਾਂ ਆਗੂਆਂ ਨੇ ਦੱਸਿਆ ਕਿ ਅਗਲੀ ਮੀਟਿੰਗ 15 ਜੂਨ ਮਾਲਵਾ ਅਤੇ ੨੦ ਜੂਨ ਨੂੰ ਮਾਝੇ ਵਿਖੇ ਹੋਵੇਗੀ।                                                    ਇਸ ਸਮੇਂ ਸ੍ਰੀ ਰਸ਼ਪਾਲ ਰਾਜੂ ਸਾਬਕਾ ਪੰਜਾਬ ਪ੍ਰਧਾਨ, ਠਕੇਦਾਰ ਭਗਵਾਨ ਦਾਸ ਸਿੱਧੂ ਸੀਨੀਅਰ ਬਸਪਾ ਆਗੂ ਪੰਜਾਬ, ਪ੍ਰਸ਼ੋਤਮ ਅਹੀਰ ਸਾਬਕਾ ਸੀਨੀਅਰ ਆਗੂ ਪੰਜਾਬ, ਸੁਖਵਿੰਦਰ ਕੋਟਲੀ ਸਾਬਕਾ ਜਨਰਲ ਸਕੱਤਰ ਪੰਜਾਬ, ਡਾ.ਮੱਖਣ ਸਿੰਘ ਸੰਗਰੂਰ, ਹਰਗੋਪਾਲ ਸਿੰਘ ਸਾਬਕਾ ਵਿਧਾਇਕ, ਐਮ.ਪੀ.ਸਿੰਘ ਗੁਰਾਇਆਂ, ਰਜਿੰਦਰ ਭੀਖੀ, ਹਰਭਜਨ ਬਲਾਲੋਂ, ਕੁਲਵੰਤ ਸਿੰਘ ਟਿੱਬਾ ਬਰਨਾਲਾ, ਜਗਦੀਸ਼ ਰਾਣਾ ਸਾਬਕਾ ਪ੍ਰਧਾਨ ਜਲੰਧਰ, ਤਰਸੇਮ ਚੁੰਬਰ ਫਗਵਾੜਾ, ਸ਼ੰਤੋਸ਼ ਕੁਮਾਰੀ ਸਕੱਤਰ ਪੰਜਾਬ, ਪਵਿੱਤਰ ਸਿੰਘ ਸੰਗਰੂਰ, ਕੁਲਦੀਪ ਸਿੰਘ ਮੋਹਾਲੀ, ਜਗਤਾਰ ਸਿੰਘ ਮੋਹਾਲੀ, ਮਨਦੀਪ ਕਲਸੀ, ਡਾ.ਨਰਿੰਦਰ ਲੁਧਿਆਣਾ, ਐਡਵੋਕੇਟ ਕੁਲਦੀਪ ਭੱਟੀ, ਡਾ.ਰਤਨ ਚੰਦ, ਮਹਿੰਦਰ ਕੌਰ ਜਿਲਾ ਪ੍ਰਧਾਨ ਲੈਡੀਜ ਵਿੰਗ, ਸਤਵੰਤ ਨੰਦਾਚੌਰ, ਮੋਹਣ ਲਾਲ ਭਟੋਆ, ਟੇਕ ਚੰਡ, ਸੂਬੇਦਾਰ ਸੁਰਿੰਦਰ ਸਿੰਘ ਸੂਸ, ਡਾ.ਹਰਜਿੰਦਰ ਸਿੰਘ ਮਹਿਮੀ, ਪਰਮਜੀਤ ਫੱਤੋਵਾਲ, ਵਿਕਾਸ ਹੰਸ, ਨਿਸ਼ਾਨ ਚੌਧਰੀ, ਪੰਨੂ ਲਾਲ ਰਾਜੂ, ਪਰਮਜੀਤ ਕੌਲਧਰ ਫਗਵਾੜਾ, ਜਸਵਿੰਦਰ ਜੱਸੀ ਪਰਜਾਪਤੀ, ਕਰਮਜੀਤ ਸਿੰਘ ਨਾਸਤਿਕ, ਸੋਹਣ ਲਾਲ ਜਨੌੜੀ, ਅਮਰਜੀਤ ਭੱਟੀ, ਪਰਗਨ ਬਿਲਗਾ ਲੁਧਿਆਣਾ, ਕਰਨਜੀਤ ਫਰਾਲਾ ਆਦਿ ਆਗੂ ਹਾਜਰ ਸਨ।

Tags