Hoshiarpur

ਬੀਤੀ ਰਾਤ ਗੈਗਸਟਰਾਂ ਤੇ ਪੁਲਿਸ ਵਿੱਚਕਾਰ ਹੋਈ ਮੁੱਠਭੇੜ ਦੋਰਾਨ 1 ਗੈਗਸਟਰ ਦੀ ਮੌਤ 1 ਫਰਾਰ ਤੇ ਇੱਕ ਗਿ੍ਰਫਤਾਰ

ਹੁਸ਼ਿਆਰਪੁਰ 09 ਮਾਰਚ (ਦਲਜੀਤ ਅਜਨੋਹਾ)- ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੀ ਪੱਤੀ ਚਰਨਪੁਰ ਦੇ ਕੋਲ ਬੀਤੀ ਰਾਤ ਗੈਗਸਟਰਾਂ ਤੇ ਪੁਲਿਸ

ਵਿੱਚਕਾਰ ਹੋਈ ਮੁੱਠਭੇੜ ਦੌਰਾਨ ਇੱਕ ਗੈਗਸਟਰ ਦੀ ਮੌਤ, ਇੱਕ ਜ਼ਖਮੀ ਹੋਣ ਤੇ ਇੱਕ ਦੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੰਸਪੈਕਟਰ ਦਲਵੀਰ ਸਿੰਘ ਸੀਆਈਏ ਸਟਾਫ ਨਵਾਂ ਸ਼ਹਿਰ ਨੇ ਦੱਸਿਆ ਕਿ ਕੇਸ ਨੰਬਰ 35 ਮਿਤੀ 17-2-2020 ਧਾਰਾ 307-506, 148, 149 ਤੇ ਆਰਮਜ਼ ਐਕਟ ਸਿਟੀ ਨਵਾਂ ਸ਼ਹਿਰ ਦੀ ਤਫਤੀਸ਼ ਐਸ ਐਸ ਪੀ ਨਵਾਂ ਸ਼ਹਿਰ ਵਲੋਂ ਮਾਰਕ ਹੋਈ ਸੀ। ਜਿਸ ਵਿੱਚ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਉਪਲ ਜਗੀਰ ਥਾਣਾ ਨੂਰਮਹਿਲ ਤੇ ਉਸਦੇ ਸਾਥੀ ਸ਼ਾਮਿਲ ਸਨ। ਇਸੇ ਕੇਸ ਦੀ ਤਫਤੀਸ਼ ਦੌਰਾਨ ਉਨਾਂ ਨੂੰ 7-03-2020 ਨੂੰ ਸੂਚਨਾ ਮਿਲੀ ਕਿ ਮਨਦੀਪ ਸਿੰਘ ਮੰਨਾ ਤੇ ਉਸਦੇ ਸਾਥੀ ਥਾਣਾ ਗੜਸ਼ੰਕਰ ਦੇ ਪਿੰਡ ਬੀਰਮਪੁਰ ਦੀ ਕਿਸੇ ਮੋਟਰ ਤੇ ਛੁਪੇ ਹੋਏ ਹਨ ਜੋ ਕਿ ਪੁਲਿਸ ਵਲੋਂ ਉਸ ਥਾਂ ਤੇ ਛਾਪਾ ਮਾਰਨ ਤੇ ਇਹ ਸਾਰੇ ਗੈਗਸਟਰ ਉਥੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਇਸੇ ਦੌਰਾਨ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਤਿੰਨੇ ਹੀ ਮਾਹਿਲਪੁਰ ਦੇ ਐਫਸੀਆਈ ਦੇ ਗੋਦਾਮ ਦੇ ਪਿਛਲੇ ਪਾਸੇ ਬੇ-ਆਬਾਦ ਮਕਾਨ ਵਿੱਚ ਛੁਪੇ ਹੋਏ ਹਨ। ਨਵਾਂ ਸ਼ਹਿਰ ਪੁਲਿਸ ਵਲੋਂ ਹੁਸ਼ਿਆਰਪੁਰ (ਮਾਹਿਲਪੁਰ) ਦੀ ਪੁਲਿਸ ਨੂੰ ਨਾਲ ਲੈ ਕਿ ਰਾਤ ਕਰੀਬ 8-30 ਵਜੇ ਛਾਪਾ ਮਾਰੀ ਕੀਤੀ ਤਾਂ ਘਰ ਦੇ ਪਿਛਲੇ ਪਾਸੇ ਦੀ ਕੰਧ ਤੋਂ ਛਾਲ ਮਾਰ ਕਿ ਤਿੰਨੇ ਨੋਜਵਾਨ ਪੁਲਿਸ ਪਾਰਟੀ ਤੇ ਫਾਇਰ ਕਰਨ ਲੱਗੇ ਇੰਸਪੈਕਟਰ ਦਲਵੀਰ ਸਿੰਘ ਨੇ ਦੱਸਿਆ ਉਨਾਂ ਵਿੱਚੋਂ ਇੱਕ ਨੇ ਮੇਰੇ ਵੱਲ ਫਾਇਰ ਕੀਤਾ ਜਿਸ ਦੇ ਬਚਾ ਵਿੱਚ ਜਦੋਂ ਮੈ ਫਾਇਰ ਕੀਤਾ ਤਾਂ ਉਸ ਨੌਜਵਾਨ ਦੇ ਗੋਲੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਨਾਂ ਦੇ ਇੱਕ ਸਾਥੀ ਨੂੰ ਪੁਲਿਸ ਪਾਰਟੀ ਵਲੋਂ ਮੌਕੇ ਤੇ ਗਿ੍ਰਫਤਾਰ ਕਰ ਲਿਆ ਗਿਆ। ਇਨ੍ਹਾਂ ਦਾ ਤੀਸਰਾ ਸਾਥੀ ਰਾਤ ਦੇ ਹਨੇਰੇ ਦਾ ਫਾਇਦਾ ਉਠਾਦਿਆਂ ਫਾਇਰ ਕਰਦਾ ਹੋਇਆ ਫਰਾਰ ਹੋਣ ਵਿੱਚ ਸਫਲ ਹੋ ਗਿਆ। ਇੱਸ ਗੋਲੀਬਾਰੀ ਵਿੱਚ ਗਿ੍ਰਫਤਾਰ ਨੌਜਵਾਨ ਨੇ ਆਪਣਾ ਨਾਮ ਗੁਰਜੰਟ ਸਿੰਘ ਉਰਫ ਜੰਟਾ ਪੁਤਰ ਲਖਵਿੰਦਰ ਸਿੰਘ ਨਿਵਾਸੀ ਗੋਬਿੰਦਪੁਰ ਲੋਹਗ੍ਹੜ ਥਾਣਾ ਮਹਿਤਪੁਰ ਜਲੰਧਰ ਦੱਸਿਆ ਜਦ ਕਿ ਫਰਾਰ ਹੋਣ ਵਾਲੇ ਦਾ ਨਾਮ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਉਪਲ ਜਗੀਰ ਥਾਣਾ ਨੂਰਮਹਿਲ ਤੇ ਮਰਨ ਵਾਲੇ ਨੌਜਵਾਨ ਦਾ ਨਾਮ ਵਰਿੰਦਰ ਸਿੰਘ ਉਰਫ ਸ਼ੂੁਟਰ ਉਰਫ ਕਾਕਾ ਪੁੱਤਰ ਰਾਮ ਲਾਲ ਨਿਵਾਸੀ ਨੰਦੋਕੀ ਜਿਲਾ ਕਪੂਰਥਲਾ ਦੱਸਿਆ ਗਿਆ। ਇਸ ਸਬੰਧੀ ਡੀਐਸਪੀ ਗੜਸ਼ੰਕਰ ਸ਼ਤੀਸ਼ ਕੁਮਾਰ ਨੇ ਦੱਸਿਆ ਕਿ ਇਹ ਤਿੰਨੇ ਨੌਜਵਾਨ ਅਪਰਾਧਿਕ ਬਿਰਤੀ ਵਾਲੇ ਸਨ ਤੇ ਇਨ੍ਹਾਂ ਤਿੰਨ੍ਹਾਂ ਨੋਜਵਾਨਾਂ ਦੇ ਖਿਲਾਫ ਵੱਖ ਵੱਖ ਥਾਣਿਆ ਵਿੱਚ 10 ਤੋਂ 15 ਮੁਕੱਦਮੇ ਦਰਜ ਸਨ ਉਨ੍ਹਾਂ ਦੱੇਸਿਆ ਕਿ ਮਿ੍ਰਤਕ ਗੈਗਸਟਰ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਜਦ ਕਿ ਗਿ੍ਰਫਤਾਰ ਤੇ ਫਰਾਰ ਹੋਣ ਵਾਲੇ ਨੋਜਵਾਨ ਦੇ ਖਿਲਾਫ ਥਾਣਾ ਮਾਹਿਲਪੁਰ ਵਿਖੇ ਵੀ ਮਾਮਲਾ ਦਰਜ ਕੀਤਾ ਗਿਆ ਫਰਾਰ ਨੌਜਵਾਨ ਦੀ ਭਾਲ ਵਿੱਚ ਪੁਲਿਸ ਪਾਰਟੀਆਂ ਆਪਣੀ ਆਪਣੀ ਥਿਊਰੀ ਤੇ ਕੰਮ ਕਰ ਰਹੀਆਂ ਹਨ।

Tags