Hoshiarpur

ਸਾਡਾ ਹੱਕ ਪਾਰਟੀ (ਰਜ਼ਿ) ਦੇ ਨੈਸ਼ਨਲ ਦਫਤਰ ਦਾ ਉਦਘਾਟਨ

ਸਾਡੀ ਪਾਰਟੀ ਵਿੱਚ ਹਰ ਵਰਕਰ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ- ਇਕਬਾਲ ਸਿੰਘ ਹੈਪੀ
ਹੁਸ਼ਿਆਰਪੁਰ 09 ਮਾਰਚ (ਦਲਜੀਤ ਅਜਨੋਹਾ)- ਬੇਸ਼ਕ ਸਾਡੇ ਦੇਸ਼ ਵਿੱਚ ਬਹੁਤ ਪਾਰਟੀਆਂ ਬਣੀਆਂ ਹਨ ਤੇ ਬਣ ਰਹੀਆਂ ਹਨ ਪਰੰਤੂ ਕਈ ਲੋਕ ਉਹ ਪਾਰਟੀ

ਬਣਾਉਦੇ ਹਨ ਜੋ ਰਾਜਸੀ, ਸਿਆਸੀ, ਤੇ ਸੱਤਾਧਾਰੀ ਪਾਰਟੀਆਂ ਤੋਂ ਪਰੇਸ਼ਾਨ ਹੁੰਦੇ ਹਨ ਜਾਂ ਫਿਰ ਜੋ ਉਹ ਪਾਰਟੀ ਲਈ ਕਰਦੇ ਹਨ ਪਾਰਟੀ ਵਲੋਂ ਜਾਂ ਪਾਰਟੀ ਦੇ

ਪ੍ਰਤੀਨਿਧਾਂ ਵਲੋਂ ਉਨਾਂ ਵਰਕਰਾਂ ਜਾਂ ਅਹੁੱਦੇਦਾਰਾਂ ਨੂੰ ਬਣਦਾ ਸਨਮਾਨ ਨਹੀ ਮਿਲਦਾ ਜਿਲਾ ਹੁਸ਼ਿਆਰਪੁਰ ਦੇ ਪਿੰਡ ਪੱਦੀ ਸ਼ੂਰਾਸਿੰਘ ਦੇ ਨੌਜਵਾਨ ਇਕਬਾਲ ਸਿੰਘ ਹੈਪੀਨੈਸ਼ਨਲ ਪ੍ਰਧਾਨ ਸਾਡਾ ਹੱਕ ਪਾਰਟੀ (ਰਜ਼ਿ) ਵਲੋਂ ਪੂਰੇ ਪੰਜਾਬ ਵਿੱਚ ਆਪਣੇ ਨੌਜਵਾਨ ਸਾਥੀਆਂ ਦੇ ਨਾਲ ਵਿਚਾਰ ਵਟਾਦਰਾਂ ਕਰਨ ਤੋਂ ਬਾਦ ਆਪਣੀ ਨੈਸ਼ਨਲ

ਪਾਰਟੀ ਸਾਡਾ ਹੱਕ ਦਾ ਬੀੜਾ ਚੁਕਿਆ ਤੇ ਉਸਦੀ ਰਜਿਸਟਰੇਸ਼ਨ ਕਾਨੂੰਨੀ ਤੌਰ ਤੇ ਕਰਵਾਈ ਤੇ ਅੱਜ ਆਪਣੀ ਇਸ ਪਾਰਟੀ ਦਾ ਨੈਸ਼ਨਲ ਦਫਤਰ ਪਿੰਡ ਪੱਦੀ

ਸ਼ੂਰਾਸਿੰਘ ਵਿਖੇ ਖੋਲਿ੍ਹਆ ਤੇ ਜਿਸਦਾ ਉਦਘਾਟਨ ਪ੍ਰਵਾਸੀ ਭਾਰਤੀ ਜੋਗਾ ਸਿੰਘ ਸ਼ੇਰ ਗਿੱਲ ਵਲੋਂ ਕੀਤਾ ਗਿਆ ਇਸ ਮੌਕੇ ਉਨਾਂ ਨਾਲ ਉਨਾਂ ਦੀ ਪਾਰਟੀ ਦੇ ਸਾਰੇ

ਅਹੁੱਦੇਦਾਰ ਹਾਜ਼ਰ ਸਨ ਜਿਨ੍ਹਾਂ ਵਿੱਚ ਸਰਬਜੀਤ ਸਿੰਘ, ਰਮਜਾਨ ਮੁੰਮਦ, ਮੁਨੀਸ਼ ਕੁਮਾਰ, ਜਸਵੀਰ ਸਿੰਘ, ਹਰਨੇਕ ਸਿੰਘ, ਪਿ੍ਰਯਾ ਠਾਕਰ, ਕੇਵਲ ਸਿੰਘ ਫੌਜੀ, ਮਲਕੀਤ ਸਿੰਘ, ਹਰਨਾਮ ਸਿੰਘ ਸਿੰਘ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਇਕਬਾਲ ਸਿੰਘ ਹੈਪੀ ਨੈਸ਼ਨਲ ਪ੍ਰਧਾਨ ਸਾਡਾ ਹੱਕ ਪਾਰਟੀ ਨੇ ਦੱਸਿਆ ਕਿ ਉਨਾਂ ਦੀ ਪਾਰਟੀ (ਰਜ਼ਿ) ਨੈਸ਼ਨਲ ਪਾਰਟੀ ਹੈ ਤੇ ਇਸ ਪਾਰਟੀ ਵਿੱਚ ਨੋਜਵਾਨਾਂ ਦਾ ਪੂਰਾ ਸਹਿਯੋਗ ਹੈ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਹਰ ਵਿਆਕਤੀ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿੱਚ ਉਨਾਂ ਦੀ ਪਾਰਟੀ ਦੇ ਪ੍ਰਤੀਨਿਧ ਚੋਣ ਲੱੜਨਗੇ ਅਤੇ ਜਨ ਹਿੱਤ ਦੇ ਮੁਦਿਆਂ ਨੂੰ ਲੈ ਕਿ ਹੀ ਚੋਣ ਲੜੀ ਜਾਵੇਗੀ ਇੱਸ ਮੌਕੇ ਉਦਘਾਟਨੀ ਸਮਾਰੋਹ ਤੇ ਪਹੰੁਚੇ ਸਾਰੇ ਇਲਾਕੇ ਦੇ ਪ੍ਰਮੁੱਖ ਲੋਕਾਂ ਵਲੋਂ ਉਨਾਂ ਨੂੰ ਦਫਤਰ ਦੇ ਖੋਲਣ ਦੀ ਵਧਾਈ ਦਿੱਤੀ ਤੇ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Tags