Hoshiarpur

ਡਾ. ਜਤਿੰਦਰ ਦੀ ਅਗੁਵਾਈ ਵਿੱਚ ਆਪ ਅਤੇ ਅਕਾਲੀ ਪਾਰਟੀ ਮੈਂਬਰ ਕਾਂਗਰਸ ਵਿੱਚ ਸ਼ਾਮਿਲ

ਹੁਸ਼ਿਆਰਪੁਰ-11 ਮਈ-ਦਲਜੀਤ ਅਜਨੋਹਾ- ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਡਾ. ਜਤਿੰਦਰ ਕੁਮਾਰ ਦੀ ਅਗੁਵਾਈ ਹੇਠ ਆਪ ਅਤੇ ਅਕਾਲੀ ਪਾਰਟੀ ਦੇ ਅਨੇਕਾਂ ਮੈਂਬਰਾ ਨੇ ਆਪਣੀ ਪਾਰਟੀ ਛੱਡ ਕੇ ਕਾਂਗਰਸ ਦਾ ਹੱਥ ਫੜਿਆ। ਇਹਨਾਂ ਵਿੱਚ ਮੁੰਨਾ ਛੋਟੀ ਲਹਿਲੀ, ਗੋਲਡਨ ਬਜਰਾਵਰ, ਜੱਸਾ ਹਰੀਪੁਰ, ਫੌਜੀ ਜੌਤਪੁਰ, ਜੱਸੀ ਚੱਬੇਵਾਲ, ਰਮਨ ਭਾਮ, ਗਿੰਦੀ ਮਰੂਲਾ, ਮਨੀ ਬੱਸੀ ਕਲਾਂ, ਜਿੰਦਰ ਲਿਹਲੀ ਕਲਾਂ, ਅਮਨ ਸੈਦਪੁਰ ਅਤੇ ਦੀਪਕ ਭਾਮ ਮੌਜੂਦ ਹਨ। ਇਸ ਮੌਕੇ ਤੇ ਡਾ. ਜਤਿੰੰਦਰ ਕੁਮਾਰ ਇੰਚਾਰਜ ਚੱਬੇਵਾਲ ਨੇ ਕਿਹਾ ਕਿ ਜੋ ਲੋਕ ਪੰਜਾਬ ਦੇ ਵਿਕਾਸ ਦੇ ਹਿੱਤ ਵਿੱਚ ਸੋਚਦੇ ਹਨ ਉਹਨਾਂ ਦਾ ਕਾਂਗਰਸ ਪਾਰਟੀ ਵਿੱਚ ਹਮੇਸ਼ਾ ਖੁੱਲੇ ਦਿਲ ਨਾਲ ਸਵਾਗਤ ਹੋਇਆ । ਇਸ ਦੌਰਾਨ ਕਾਂਗਰਸ ਦੇ ਨਵੇਂ ਮੈਂਬਰਾ ਨੇ ਡਾ. ਰਾਜ ਦੀ ਪ੍ਰਸ਼ੰਸਾ ਵਿੱਚ ਇਕ ਜੁਟ ਹੋ ਕੇ ਕਿਹਾ ਕਿ ਉਹ ਡਾ. ਰਾਜ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਲਈ ਤਿਆਰ ਖੜੇ ਹਨ ਤਾਂ ਕਿ ਉਹ ਇਹਨਾਂ ਵਿਕਾਸ ਤੇ ਨੇਕ ਕੰਮ ਵਿੱਚ ਉਹਨਾਂ ਦਾ ਹੱਥ ਵਟਾ ਸਕਣ।

Tags