Hoshiarpur

ਸਰਕਾਰੀ ਸਕੂਲ ਮਸਾਣੀਆਂ 10ਵੀਂ ਦਾ ਨਤੀਜਾ ਸੌ ਫੀਸਦੀ ਰਿਹਾ।

ਆਦਮਪੁਰ, 11 ਮਈ ( ਕਰਮਵੀਰ ਸਿੰਘ, ਬਲਵੀਰ ਕਰਮ )-: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀ  ਕਲਾਸ ਦੇ ਨਤੀਜੇ ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਦਾ ਨਤੀਜਾ ਸੌ ਫੀਸਦੀ ਰਿਹਾ । ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਹਰਜੋਤ ਕੌਰ ਨੇ 577/650 ਅੰਕ ਲੈ ਕਿ ਸਕੂਲ ਚੋਂ ਪਹਿਲਾ ਸਥਾਨ ਰਵਜੀਤ ਬੈਂਸ ਨੇ 571 ਅੰਕ ਲੈ ਕਿ ਦੂਸਰਾ ਸਥਾਨ ਅਤੇ ਸਿਮਰਨ ਭੱਟੀ ਨੇ 569 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ । ਪ੍ਰਿੰਸੀਪਲ ਸਰਬਜੀਤ ਸਿੰਘ ਨੇ ਇਸ ਪ੍ਰਾਪਤੀ ਲਈ ਸਕੂਲ ਸਟਾਫ਼ ਦੀ ਸਲਾਂਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ‘ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਅਰੁਣ ਕੌਸ਼ਲ, ਕੁਲਵੀਰ ਸਿੰਘ, ਕੁਲਦੀਪ ਸਿੰਘ, ਵਿਜੈ ਕੁਮਾਰ, ਮੈਡਮ ਦਲਜੀਤ ਕੌਰ, ਹਰਦੀਪ ਕੌਰ, ਗੁਰਪ੍ਰੀਤ ਕੌਰ ਹਾਜ਼ਰ ਸਨ ।

Tags