Hoshiarpur

58ਵੇਂ ਪਿ੍ਰੰਸੀਪਲ ਹਰਭਜਨ ਸਿੰਘ ਮੈਮੋਰੀਅਲ ਆਲ ਇੰਡੀਆ ਫੁੱਟਬਾਲ ਟੂਰਨਾਂਮੈਂਟ ਦੀ ਹੋਈ ਸ਼ੁਰੂਆਤ

ਹੁਸ਼ਿਆਰਪੁਰ 13 ਫਰਵਰੀ (ਦਲਜੀਤ ਅਜਨੋਹਾ)- ਪਿ੍ਰੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਲੋਂ 58ਵਾਂ ਸਲਾਨਾਂ ਪਿ੍ਰੰਸੀਪਲ ਹਰਭਜਨ ਸਿੰਘ ਮੈਮੋਰੀਅਲ ਆਲ ਇੰਡੀਆਂ ਫੁੱਟਬਾਲ ਟੂਰਨਾਂਮੈਂਟ ਕਲੱਬ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਵਿੱਚ ਸਮੂਹ ਕਲੱਬ ਮੈਬਰਾਂ, ਪ੍ਰਵਾਸੀ ਭਾਰਤੀਆਂ ਤੇ ਹੋਰ ਇਲਾਕਾ ਨਿਵਾਸੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਂਮੈਂਟ ਦਾ ਉਦਘਾਟਨ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਪ੍ਰਧਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਿਜ ਮੈਨੇਜਮੈਂਟ ਕਮੇਟੀ ਤੇ ਸੋਹਣ ਸਿੰਘ ਠੰਡਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਕੁਲਵੰਤ ਸਿੰਘ ਸੰਘਾ ਕਲੱਬ ਪ੍ਰਧਾਨ ਵਲੋਂ ਸਾਂਝੇ ਤੌਰ ਤੇ ਗੁਬਾਰੇ ਛੱਡ ਕਿ ਕੀਤਾ ਗਿਆ। ਇਸ ਮੌਕੇ ਇਨ੍ਹਾਂ ਨਾਲ ਕੌਚ ਅਲੀ ਹਸਨ, ਪਿ੍ਰੰਸੀਪਲ ਸ਼ੀ੍ਰਮਤੀ ਦੁੱਗਲ, ਸੁਰਿੰਦਰ ਪਾਲ ਸਿੰਘ ਪ੍ਰਦੇਸੀ, ਦਇਆ ਸਿੰਘ ਮੇਘੋਵਾਲ, ਹਰਪ੍ਰੀਤ ਸਿੰਘ ਬੈਂਸ , ਜਥੇਦਾਰ ਇਕਬਾਲ ਸਿੰਘ ਖੇੜਾ, ਰਾਵਿੰਦਰਪਾਲ ਬਾਹੋਵਾਲ, ਬਲਜਿੰਦਰ ਮਾਨ, ਅਵਤਾਰ ਸਿੰਘ ਤਾਰੀ, ਰਾਜ ਕੁਮਾਰ, ਦਵਿੰਦਰ ਸਿੰਘ, ਪਰਮਜੀਤ ਸਿੰਘ ਪੰਜੌੜ, ਹਰਜਿੰਦਰ ਸਿੰਘ ਗਿੱਲ ,ਦਲਜੀਤ ਸਿੰਘ ਸਹੋਤਾ ਹਰਦੇਵ ਸਿੰਘ ਢਿਲੋਂ ਵਿੰਗ ਕਮਾਂਡਰ, ਸਤਨਾਮ ਸਿੰਘ , ਤਰਸੇਮ ਭਾ, ਆਦਿ ਹਾਜ਼ਰ ਸਨ। ਉਦਘਾਟਨੀ ਮੈਚ ਕਾਲਜ ਵਰਗ ਦਾ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਤੇ ਫੁੱਟਬਾਲ ਅਕਾਦਮੀ ਮਾਹਿਲਪੁਰ ਦੇ ਵਿੱਚ ਖੇਡਿਆ ਗਿਆ ਇਸ ਮੈਚ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਮੁੱਖ ਮਹਿਮਾਨ ਵਲੋਂ ਕੀਤੀ ਗਈ ਇਸ ਮੈਚ ਵਿੱਚ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਦੀ ਟੀਮ ਟਾਈ ਬ੍ਰੇਕਰ ਨਾਲ ਫੁੱਟਬਾਲ ਅਕਾਦਮੀ ਮਾਹਿਲਪੁਰ ਤੋਂ 4-2 ਦੇ ਮੁਕਾਬਲੇ ਜੇਤੂ ਰਹੀ ਇਸੇ ਤਰਾਂ ਦੂਸਰਾ ਮੈਚ ਕਾਲਜ ਵਰਗ ਦਾ ਜਿਸ ਵਿੱਚ ਫੁੱਟਬਾਲ ਅਕਾਦਮੀ ਬੱਡੋਂ ਤੇ ਡੀ ਏ ਵੀ ਕਾਲਜ ਜਲੰਧਰ ਦੀਆਂ ਟੀਮਾਂ ਖੇਡੀਆਂ ਜਿਸ ਵਿੱਚ ਡੀਏਵੀ ਕਾਲਜ ਜਲੰਧਰ ਦੀ ਟੀਮ 3-0 ਨਾਲ ਜੇਤੂ ਰਹੀ। ਇਸ ਮੌਕੇ ਸਮੂਹ ਪ੍ਰਬੰਧਕਾਂ ਨੇ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਵਿੱਚ ਦੱਸਿਆ ਕਿ ਇੱਸ ਟੂਰਨਾਮੈਂਟ ਵਿੱਚ ਗੌਕਲਮ ਫੁੱਟਬਾਲ ਕਲੱਬ ਕੇਰਲਾ, ਕੇਰਲਾ ਪੁਲਿਸ, ਪੰਜਾਬ ਪੁਲਿਸ ਜਲੰਧਰ, ਸੀ ਆਈ ਐਸ ਐਫ ਨਵÄ ਦਿੱਲੀ, ਪੰਜਾਬ ਫੁੱਟਬਾਲ ਕਲੱਬ ਚੰਡੀਗੜ੍ਹ, ਸੀ ਆਰ ਪੀ ਐਫ ਜਲੰਧਰ, ਜੇ ਐਂਡ ਕੇ ਬੈਂਕ ਸ਼੍ਰੀ ਨਗਰ, ਵਾਈ ਐਫ ਸੀ ਕਲੱਬ ਮਾਹਿਲਪੁਰ, ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕਾਦਮੀ ਗੜਸ਼ੰਕਰ ਦੀਆਂ ਟੀਮਾਂ ਭਾਗ ਲੈ ਰਹੀਆ ਹਨ ਇਸ ਟੂਰਨਾਮੈਂਟ ਦਾ ਫਾਈਨਲ ਮੈਂਚ 20 ਫਰਵਰੀ ਨੂੰ ਹੋਵੇਗਾ ਤੇ ਜੇਤੂ ਟੀਮਾਂ ਨੂੰ ਇਨਾਮ ਸ. ਸਤਵੰਤ ਸਿੰਘ ਬੈਂਸ ਰਿੰਟਾ. ਜੁਆਇੰਟ ਡਾਇਰੈਕਟਰ ਸਪੋਰਟਸ ਪੰਜਾਬ, ਰਘੁਵੀਰ ਸਿੰਘ ਗਿੱਲ ਸਾਬਕਾ ਕੋਚ ਲੀਡਰ ਕਲੱਬ ਜਲੰਧਰ, ਕਾਲਜ ਵਰਗ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ ਤੇ ਤੇ ਕਲੱਬ ਵਰਗ ਦੀਆਂ ਜੇਤੂ ਟੀਮਾਂ ਨੂੰ ਇਨਾਮ ਲਕਸ਼ਮੀ ਕਾਂਤ ਸਵਾਮੀ ਡਾਇਰੈਕਟਰ ਸ਼੍ਰੀ ਰਿਆਲਟੀ ਚੰਡੀਗੜ ਵੰਡਣਗੇ।
ਫੋਟੋ–01

Tags